ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ) : ਅੱਜ ਆਸ਼ਾ ਵਰਕਰਾਂ ਦਾ ਟੈਸਟ ਨੈਗਟਿਵ ਆਉਣ ਉਪਰੰਤ ਘਰ ਜਾਣ ਸਮੇਂ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕਰ ਆਸ਼ਾ ਵਰਕਰ ਅਤੇ ਯੂਨੀਅਨ ਵੱਲੋਂ ਸਵਾਗਤ ਕੀਤਾ ਗਿਆ। ਇਸ ਸੰਬੰਧੀ ਸੂਬਾ ਪ੍ਰਧਾਨ ਕਿਰਨਦੀਪ ਸਿੰਘ ਪੰਜੋਲਾ, ਜ਼ਿਲ੍ਹਾ ਪ੍ਰਧਾਨ ਸੰਦੀਪ ਕੌਰ ਅਤੇ ਜਸਵਿੰਦਰ ਕੌਰ ਚੂਹੜਚੱਕ ਨੇ ਕਿਹਾ ਕਿ 'ਡਰੋ ਨਹੀਂ ਲੜੋ' ਕਹਾਵਤ ਅੱਜ ਆਸ਼ਾ ਵਰਕਰਾਂ ਨੇ ਹੌਂਸਲੇ ਨਾਲ ਸਾਬਿਤ ਕਰ ਦਿੱਤੀ ਹੈ। ਉਨ੍ਹਾਂ ਆਸ਼ਾ ਵਰਕਰਾਂ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ ਹੈ। ਬੀਤੇ ਦਿਨੀਂ ਸਿਵਲ ਹਸਪਤਾਲ ਮੋਗਾ ਅਤੇ ਬਾਘਾਪੁਰਾਣਾ 'ਚ ਇਲਾਜ ਅਧੀਨ ਚੱਲਦੇ ਪਾਜ਼ੇਟਿਵ ਮਰੀਜ਼ਾਂ 'ਚੋਂ ਅੱਜ ਚਾਰ ਆਸ਼ਾ ਵਰਕਰਾਂ ਦੀ ਰਿਪੋਰਟ ਨੈਗਟਿਵ ਆਉਣ ਨਾਲ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਕਤ ਸਾਰਿਆਂ ਨੂੰ ਸਿਹਤ ਮਹਿਕਮੇ ਵੱਲੋਂ ਆਪੋ-ਆਪਣੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਿਸ ਦੇ ਨਾਲ ਮਰੀਜ਼ਾਂ ਦੇ ਇਲਾਜ ਲਈ ਬਣਾਏ ਆਈਸੋਲੇਸ਼ਨ ਵਾਰਡ ਖਾਲੀ ਹੋਣ ਨਾਲ ਇੱਕ ਵਾਰ ਫਿਰ ਮੋਗਾ ਜ਼ਿਲ੍ਹੇ ਦਾ ਅੰਕੜਾ 46 ਤੋਂ ਮੁੜ ਸਿੱਧਾ 'ਜ਼ੀਰੋ' ਹੋ ਗਿਆ ਹੈ।
ਇਹ ਵੀ ਪੜ੍ਹੋ ► ਕੋਰੋਨਾ ਮੁਕਤੀ ਦੇ ਰਾਹ 'ਤੇ ਤਰਨ ਤਾਰਨ, 81 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦੀ ਕਾਰਗੁਜ਼ਾਰੀ ਸਦਕਾ ਮਿਲੀ ਜਿੱਤ : ਵਿਧਾਇਕ
ਇਸ ਸਬੰਧੀ ਅੱਜ ਜ਼ਿਲ੍ਹਾ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਕਾਮਿਆਂ ਵੱਲੋਂ ਪ੍ਰਸ਼ਾਸਨਿਕ ਨਿਯਮਾਂ ਦੀ ਕੀਤੀ ਪਾਲਣਾ ਸਦਕਾ ਹੀ ਮੋਗਾ ਵਾਸੀਆਂ ਨੇ ਕੋਰੋਨਾ 'ਤੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਸੰਕਟ ਅਜੇ ਵੀ ਮੰਡਰਾ ਰਿਹਾ ਹੈ ਪਰ ਉਹ ਅਜੇ ਵੀ ਜ਼ਿਲ੍ਹੇ ਦੀ ਸੇਵਾ 'ਚ ਤਿਆਰ ਰਹਿਣਗੇ।
ਲਗਭਗ ਅੰਕੜਾ
ਕੁੱਲ ਪਾਜੇਟਿਵ ਕੇਸ |
50 |
ਰਿਕਵਰੀ ਅਤੇ ਸਿਹਤਮੰਦ |
50 |
ਪੈਂਡਿੰਗ ਰਿਪੋਰਟਾਂ |
260 |
ਇਹ ਵੀ ਪੜ੍ਹੋ ► ਰਾਹਤ ਭਰੀ ਖਬਰ : ਮੋਗਾ ਜ਼ਿਲ੍ਹੇ ਦੀਆਂ 4 ਆਸ਼ਾ ਵਰਕਰਾਂ ਨੇ ਕੋਰੋਨਾ ਨੂੰ ਹਰਾਇਆ
ਫਰੰਟਲਾਈਨ 'ਤੇ ਡਟੇ ਪੰਜੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਦਾ ਹੋਵੇਗਾ ਬੀਮਾ ਕਵਰ : ਰੰਧਾਵਾ
NEXT STORY