ਰੂਪਨਗਰ (ਸੱਜਣ ਸੈਣੀ)- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਤਹਿਤ ਰੂਪਨਗਰ ਸਿਟੀ ਪੁਲਸ ਵੱਲੋਂ ਮੌਜੂਦਾ ਕੌਂਸਲਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲਸ ਵੱਲੋਂ ਇਹ ਮੁਕੱਦਮਾ ਡਾ. ਮੋਨਿਕਾ ਯਾਦਵ ਸੀ. ਪੀ. ਟੀ. ਓ. ਜੰਗਲਾਤ ਮਹਿਕਮਾ ਰੂਪਨਗਰ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ
ਮੁਕੱਦਮਾ ਦਰਜ ਕਰਨ ਵਾਲੇ ਜਾਂਚ ਅਧਿਕਾਰੀ ਏ. ਐੱਸ. ਆਈ. ਖੁਸ਼ਹਾਲ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਡਾ. ਮੋਨਿਕਾ ਯਾਦਵ ਦੀ ਸ਼ਿਕਾਇਤ ਤੋਂ ਬਾਅਦ ਇੰਦਰਪਾਲ ਸਿੰਘ ਵਾਸੀ ਮਕਾਨ ਨੰਬਰ 202 ਗਿਆਨੀ ਜੈਲ ਸਿੰਘ ਨਗਰ ਰੂਪਨਗਰ ਦੇ ਖ਼ਿਲਾਫ਼ ਮੁਕੱਦਮਾ ਨੰਬਰ 74, 18 ਅਪ੍ਰੈਲ 2021 ਧਾਰਾ 188 ਅਤੇ ਲਾਗ ਦੀ ਬੀਮਾਰੀ ਫੈਲਾਉਣ ਦੇ ਦੋਸ਼ ਦੇ ਤਹਿਤ ਦਰਜ ਕੀਤਾ ਗਿਆ ਹੈ। ਕੌਂਸਲਰ ਇੰਦਰਪਾਲ ਸਿੰਘ ਦੇ ਖ਼ਿਲਾਫ਼ ਡਾ. ਮੋਨਿਕਾ ਯਾਦਵ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇੰਦਰਪਾਲ ਸਿੰਘ 10 ਅਪ੍ਰੈਲ 2021 ਨੂੰ ਪਾਜ਼ੇਟਿਵ ਆਏ ਸੀ ਅਤੇ 15 ਅਪ੍ਰੈਲ ਨੂੰ ਸੀ. ਪੀ. ਟੀ. ਓ. ਕੋਵਿਡ ਟਰੈਕਿੰਗ ਕੰਟਰੋਲ ਰੂਮ ਵੱਲੋਂ ਟ੍ਰੈਕ ਕਰਨ ਉਤੇ ਪਾਇਆ ਗਿਆ ਕਿ ਉਹ ਆਪਣੀ ਗੱਡੀ ਉਤੇ ਕਿਸੇ ਮੀਟਿੰਗ ਵਿਚ ਬਾਹਰ ਗਏ ਸਨ। ਇਸ ਤਰ੍ਹਾਂ ਇੰਦਰਪਾਲ ਸਿੰਘ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਹੋਮ ਐਸੋਸੀਏਸ਼ਨ ਸਬੰਧੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ।
ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ
ਜ਼ਿਕਰਯੋਗ ਹੈ ਕਿ 15 ਅਪ੍ਰੈਲ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਈ ਸੀ, ਜਿਸ ਨੂੰ ਲੈ ਕੇ ਇੰਦਰਪਾਲ ਸਿੰਘ ਸਤਿਆਲ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਸੀ ਪਰ ਅੰਦਰ ਚਰਚਾ ਸੀ ਕਿ ਇੰਦਰਪਾਲ ਸਿੰਘ ਸਤਿਆਲ ਬਾਹਰ ਗੱਡੀ ਦੇ ਵਿਚ ਮੌਜੂਦ ਸਨ। ਮੀਟਿੰਗ ਵਿੱਚ ਨਾ ਆਉਣ ਲਈ ਇੰਦਰਪਾਲ ਸਿੰਘ ਸਤਿਆਲ ਵੱਲੋਂ ਅਰਜ਼ੀ ਦਿੱਤੀ ਗਈ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ, ਜਿਸ ਕਰਕੇ ਮੀਟਿੰਗ ਵਿਚ ਨਹੀਂ ਆ ਸਕਦੇ ਪਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦੇ ਹਨ, ਜਿਸ ਤੋਂ ਬਾਅਦ ਏ. ਡੀ. ਸੀ. ਦੀਪ ਸ਼ਿਖਾ ਵੱਲੋਂ ਇਸ ਸਬੰਧੀ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਇਸ ਸਬੰਧੀ ਰਾਇ ਮੰਗੀ ਸੀ।
ਇਹ ਵੀ ਪੜ੍ਹੋ :ਪਹਿਲਾਂ ਕੁੜੀ ਨੂੰ ਪ੍ਰੇਮ ਜਾਲ 'ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ 'ਚ ਲਿਜਾ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੇਅਦਬੀ ਮਾਮਲੇ ’ਤੇ ਭੜਕੇ ਸਿੱਧੂ, ਕਿਹਾ ਕਿਉਂ ਨਹੀਂ ਹੋਈ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ
NEXT STORY