ਲੁਧਿਆਣਾ (ਹਿਤੇਸ਼) : ਕੋਰੋਨਾ ਨਾਲ ਨਜਿੱਠਣ ਲਈ ਸਿਹਤ ਮਹਿਕਮੇ ਵੱਲੋਂ ਕੀਤੇ ਜਾ ਰਹੇ ਦਾਅਵੇ ਦੀ ਸੱਚਾਈ ਇਹ ਹੈ ਕਿ ਪ੍ਰਬੰਧਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਨਗਰ ਨਿਗਮ ਮੁਲਾਜ਼ਮਾਂ ਨੂੰ ਜਾਂਚ ਦੇ ਬਿਨਾਂ ਵਾਪਸ ਭੇਜ ਦਿੱਤਾ ਗਿਆ। ਇੱਥੇ ਇਹ ਦੱਸਣਾ ਸਹੀ ਹੋਵੇਗਾ ਕਿ ਨਗਰ ਨਿਗਮ ਵੱਲੋਂ ਕੋਰੋਨਾ ਦੌਰਾਨ ਖੇਤਰ ’ਚ ਸੇਵਾਵਾਂ ਕਰਨ ਵਾਲੇ ਮੁਲਜ਼ਮਾਂ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਕਰੀਬ 700 ਦੱਸੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਜਾਂਚ ਕਰਵਾਉਣ ਲਈ ਛੋਟੇ ਜਥੇ ਬਣਾ ਕੇ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੇਂਦਰ ਦੇ ਰਵੱਈਏ 'ਤੇ ਅਫਸੋਸ ਕਰਦਿਆਂ ਬੋਲੇ ਕੈਪਟਨ, 'ਔਖੇ ਵੇਲੇ ਨਹੀਂ ਫੜ੍ਹੀ ਪੰਜਾਬ ਦੀ ਬਾਂਹ'
ਇਨ੍ਹਾਂ ਮੁਲਾਜ਼ਮਾਂ ਨੂੰ ਪਹਿਲਾਂ ਜਾਂਚ ਲਈ ਤਿੰਨ ਦਿਨ ਸਿਵਲ ਹਸਪਤਾਲ ’ਚ ਬੁਲਾਇਆ ਗਿਆ ਅਤੇ ਫਿਰ ਰੋਜ਼ ਗਾਰਡਨ ਦੇ ਕੋਲ ਮੈਰੀਟੋਰੀਅਸ ਸਕੂਲ ’ਚ ਆਉਣ ਲਈ ਕਿਹਾ ਗਿਆ। ਇਸ ਪ੍ਰਕਿਰਿਆ ਦੇ ਦੌਰਾਨ ਹੁਣ ਤੱਕ ਕਰੀਬ 100 ਮੁਲਾਜ਼ਮਾਂ ਦੀ ਜਾਂਚ ਹੋ ਚੁੱਕੀ ਹੈ ਪਰ ਸ਼ੁੱਕਰਵਾਰ ਨੂੰ ਪਹੁੰਚੇ ਕਰੀਬ 20 ਮੁਲਾਜ਼ਮਾਂ ਨੂੰ ਪ੍ਰਬੰਧ ਨਾ ਹੋਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਇਸ ਬਾਰੇ ਗੱਲ ਕਰਦਿਆਂ ਸੁਪਰਡੈਂਟ ਰਜਿੰਦਰ ਗੋਇਲ ਦਾ ਕਹਿਣਾ ਹੈ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਰੋਜ਼ਾਨਾ 60 ਵਿਅਕਤੀਆਂ ਦੀ ਜਾਂਚ ਕਰਨ ਦੀ ਸਮਰੱਥਾ ਹੈ, ਜੋ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਕੋਲ ਜਾਂਚ ਲਈ ਸਵੈਪ ਨਹੀਂ ਸਨ, ਜਿਸ ਕਾਰਣ ਮੁਲਾਜ਼ਮਾਂ ਨੂੰ ਹੁਣ ਸ਼ਨੀਵਾਰ ਨੂੰ ਦੁਬਾਰਾ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਸਿੱਖ ਕੌਮ ਦੇ ਛੇਵੇਂ ਗੁਰੂ ਦੇ ਪ੍ਰਕਾਸ਼ ਦਿਹਾੜੇ 'ਤੇ ਕੈਪਟਨ ਵੱਲੋਂ ਸਿੱਖ ਸੰਗਤ ਨੂੰ ਵਧਾਈਆਂ
ਕਪੂਰਥਲਾ ਪੁਲਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਨੂੰ ਕੀਤਾ ਜ਼ਬਤ
NEXT STORY