ਪਾਤੜਾਂ (ਅਡਵਾਨੀ) : ਅੱਜ ਸਵੇਰੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੋਰੋਨਾ ਟੀਕਾਕਰਨ ਸਮੇਂ ਟੀਕਾ ਲਗਵਾਉਣ ਵਾਲਿਆਂ ਦਾ ਭਾਰੀ ਇਕੱਠ ਹੋ ਗਿਆ। ਲੋਕ ਕੋਰੋਨਾ ਪ੍ਰੋਟੋਕਾਲ ਦੀਆਂ ਧੱਜੀਆਂ ਉਡਾਉਂਦੇ ਹੋਏ ਇਕ-ਦੂਜੇ ਨੂੰ ਧੱਕੇ ਮਾਰਨ ਲੱਗ ਪਏ, ਜਿਸ ’ਤੇ ਡਾਕਟਰੀ ਟੀਮ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਉਨ੍ਹਾਂ ਨੂੰ ਵਾਰ-ਵਾਰ ਕਹਿਣ ’ਤੇ ਕੋਈ ਲਾਈਨ ਵਿਚ ਲੱਗਣ ਨੂੰ ਤਿਆਰ ਨਾ ਹੋਇਆ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਵਾਲੇ ਨੇ ਹੱਦ ਹੀ ਟੱਪ ਛੱਡੀ, ਹੈਰਾਨ ਕਰਦਾ ਹੈ ਮਾਮਲਾ
ਇਸ ਲਈ ਡਾਕਟਰੀ ਟੀਮ ਵੱਲੋਂ ਟੀਕਾ ਲਗਾਉਣਾ ਬੰਦ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਉੱਥੇ ਖੜ੍ਹੇ ਲੋਕ ਟੀਕਾ ਲਾਉਣ ਵਾਲੀਆਂ ਨਰਸਾਂ ਨਾਲ ਬਦਸਲੂਕੀ ਕਰਦਿਆਂ ਮਾੜੀ ਸ਼ਬਦਾਵਲੀ ਬੋਲਣ ਲੱਗ ਪਏ, ਜਿਸ ਨੂੰ ਲੈ ਕੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ।
ਪੁਲਸ ਨੇ ਮੌਕੇ ’ਤੇ ਜਾ ਕੇ ਮੋਰਚਾ ਸੰਭਾਲਿਆ ਤੇ ਲੋਕਾਂ ਨੂੰ ਸ਼ਾਂਤ ਕਰਵਾ ਕੇ ਲੋਕਾਂ ਨੂੰ ਲਾਈਨਾਂ ਵਿਚ ਖੜ੍ਹੇ ਕਰਵਾ ਦਿੱਤਾ, ਫਿਰ ਵੀ ਪੁਲਸ ਦੀ ਹਾਜ਼ਰੀ ਦੇ ਵਿਚ ਦੋ ਗਜ਼ ਦੀ ਦੂਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਲੋਕ ਇੱਕ-ਦੂਜੇ 'ਤੇ ਚੜ੍ਹੇ ਰਹੇ।
ਟੀਕਾਕਰਨ ਟੀਮ ਦੇ ਇੰਚਾਰਜ ਰਜਨੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ 'ਕੋਰੋਨਾ' ਖ਼ਿਲਾਫ਼ ਜੰਗ ਲਈ ਖ਼ਾਕਾ ਤਿਆਰ, ਸੰਸਦ ਮੈਂਬਰਾਂ ਵੱਲੋਂ ਪੂਰਨ ਲਾਕਡਾਊਨ ਦੀ ਵਕਾਲਤ
ਸਾਡੇ ਨਾਲ ਹੱਥੋਪਾਈ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਕਰਕੇ ਸਾਨੂੰ ਅੱਜ ਪੁਲਸ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਗੇ ਤਾਂ ਅਸੀਂ ਟੀਕਾਕਰਨ ਬੰਦ ਕਰ ਦਿਆਂਗੇ।
ਇਸ ਮੌਕੇ ਪਹੁੰਚੇ ਏ. ਐੱਸ. ਆਈ. ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਲੋਕਾਂ ਨੇ ਆ ਕੇ ਅਫ਼ਵਾਹ ਫੈਲਾ ਦਿੱਤੀ ਕਿ ਟੀਕੇ ਦੀ ਡੋਜ਼ ਘੱਟ ਹੈ, ਜਿਸ ਕਰਕੇ ਇੱਥੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਹੁਣ ਲੋਕਾਂ ਨੂੰ ਸਮਝਾ ਕੇ ਮਾਹੌਲ ਨੂੰ ਸ਼ਾਂਤ ਕਰਨ ਮਗਰੋਂ ਉਨ੍ਹਾਂ ਨੂੰ ਲਾਈਨ ਵਿਚ ਖੜ੍ਹਾ ਕਰਕੇ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਦੁਖ਼ਦਾਇਕ ਖ਼ਬਰ: ਦਿੱਲੀ ਧਰਨੇ ’ਚੋਂ ਵਾਪਸ ਘਰ ਪਰਤੇ ਕਿਸਾਨ ਦੀ ਹਾਰਟ ਅਟੈਕ ਨਾਲ ਮੌਤ
NEXT STORY