ਜਲੰਧਰ (ਰੱਤਾ)–ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਜਿਹੜੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ, ਉਨ੍ਹਾਂ ’ਚੋਂ ਵਧੇਰੇ ਦੀ ਵੈਕਸੀਨੇਸ਼ਨ ਨਹੀਂ ਹੋਈ ਸੀ। ਸ਼ਨੀਵਾਰ ਨੂੰ ਵੀ ਕੋਰੋਨਾ ਨਾਲ ਮਰਨ ਵਾਲੇ 3 ਮਰੀਜ਼ਾਂ ’ਚੋਂ 2 ਨੂੰ ਵੈਕਸੀਨ ਨਹੀਂ ਲੱਗੀ ਸੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੇ ਹੋਰ ਜ਼ਿਲ੍ਹਿਆਂ ਤੋਂ ਕੁਲ 220 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ’ਚੋਂ ਜ਼ਿਲ੍ਹੇ ਨਾਲ ਸਬੰਧਿਤ 211 ਨਵੇਂ ਕੇਸ ਪਾਏ ਗਏ, ਜਿਹੜੇ ਕਿ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਵਿਭਾਗ ਨੂੰ 2667 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਮਰੀਜ਼ਾਂ ’ਚੋਂ 644 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 4351 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।
ਇਹ ਵੀ ਪੜ੍ਹੋ : ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ਼ 217 ਦਿੱਤੀਆਂ : ਅਕਾਲੀ ਦਲ
ਕੋਰੋਨਾ ਕਾਰਨ ਇਨ੍ਹਾਂ ਨੇ ਤੋੜਿਆ ਦਮ
1. ਸਤੀਸ਼ ਕੁਮਾਰ (71)
2. ਦਰਸ਼ਨ ਸਿੰਘ (75)
3. ਦਲਬੀਰ ਸਿੰਘ (80)
ਹੁਣ ਤੱਕ ਕੁਲ ਸੈਂਪਲ-19,93,627
ਨੈਗੇਟਿਵ ਆਏ-18,34,065
ਪਾਜ਼ੇਟਿਵ ਆਏ-76,260
ਡਿਸਚਾਰਜ ਹੋਏ-72,298
ਮੌਤਾਂ ਹੋਈਆਂ-1,548
ਐਕਟਿਵ ਕੇਸ-2,414
ਜ਼ਿਲ੍ਹੇ ’ਚ 36,199 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ ’ਚ ਕੁਲ 36,199 ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇ ਇਨ੍ਹਾਂ ’ਚ 15 ਤੋਂ 18 ਸਾਲ ਤੱਕ ਦੇ 5,255 ਅੱਲ੍ਹੜ ਅਤੇ ਬੂਸਟਰ ਡੋਜ਼ ਲੁਆਉਣ ਵਾਲੇ 3,567 ਲਾਭਪਾਤਰੀ ਸ਼ਾਮਲ ਹਨ।
ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ਼ 217 ਦਿੱਤੀਆਂ : ਅਕਾਲੀ ਦਲ
NEXT STORY