ਅੰਮ੍ਰਿਤਸਰ (ਅਵਦੇਸ਼) : ਕਰਫਿਊ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ 'ਤੇ ਅੰਮ੍ਰਿਤਸਰ ਜ਼ਿਲੇ ਦੇ 18 ਲੋਕਾਂ ਖਿਲਾਫ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਕਈ ਲੋਕ ਕਰਫਿਊ ਦੇ ਬਾਵਜੂਦ ਸੜਕਾਂ 'ਤੇ ਉਤਰ ਆਏ ਅਤੇ ਪੁਲਸ ਵਲੋਂ ਰੋਕਣ 'ਤੇ ਬਹਿਸ ਕਰਦੇ ਵੀ ਦੇਖੇ ਗਏ। ਪੁਲਸ ਨੇ ਸਖਤੀ ਵਰਤਦੇ ਹੋਏ ਜ਼ਿਲੇ ਭਰ ਵਿਚ ਹੁਣ ਤਕ ਧਾਰਾ 188 ਦੇ ਤਹਿਤ 18 ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਹਨ। ਪੁਲਸ ਵਲੋਂ ਲੋਕਾਂ ਵਲੋਂ ਘਰ ਬੈਠ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਸੜਕ ਲਗਾਈਆਂ ਗਈਆਂ ਫਲ ਫਰੂਟ ਦੀਆਂ ਦੁਕਾਨਾਂ ਵਾਲਿਆਂ 'ਤੇ ਵੀ ਪੁਲਸ ਵਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਜਨਾਲਾ 'ਚ ਤਿੰਨ ਮੈਡੀਕਲ ਸਟੋਰ ਵਾਲਿਆਂ ਖਿਲਾਫ ਵੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਖੌਫ : ਸੰਨੀ ਦਿਓਲ ਵਲੋਂ ਲੋਕਾਂ ਨੂੰ ਅਪੀਲ (ਵੀਡੀਓ)
ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਵਲੋਂ ਸ਼ਹਿਰ ਵਿਚ ਹਰ ਚੌਕ 'ਤੇ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਹੈ। ਕੋਰੋਨਾ ਵਾਇਰਸ ਕਾਰਨ ਪੁਲਸ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰ ਵਿਚ ਹੀ ਰਹਿਣ ਲਈ ਆਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਮ੍ਰਿਤਕ ਬਲਦੇਵ ਸਿੰਘ ਦੇ ਪੋਤੇ ਦੀ ਰਿਪੋਰਟ ਪਾਜ਼ੇਟਿਵ
ਪੰਜਾਬ ਵਿਚ ਕੋਰੋਨਾ ਵਾਇਰਸ ਦੀ ਸਥਿਤੀ
ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਕੋਰੋਨਾ ਕਾਰਨ ਲਗਭਗ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ ਵਿਚ ਹੁਣ ਤਕ 10 ਅਤੇ ਪੰਜਾਬ ਵਿਚ ਹੁਣ ਤਕ 1 ਮੌਤ ਹੋ ਚੁੱਕੀ ਹੈ ਅਤੇ 26 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿਚ ਕੋਰੋਨਾ ਦਾ ਜ਼ਿਆਦਾਤਰ ਪਾਜ਼ੇਟਿਵ ਮਰੀਜ਼ ਉਹੀ ਹਨ ਜਿਹੜੇ ਇਟਲੀ ਤੋਂ ਪਰਤੇ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ।
ਪੰਜਾਬ ਸਰਕਾਰ ਨੇ ਕੋਰੋਨਾ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਸੂਬੇ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਕਰਫਿਊ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਪੁਲਸ ਨੂੰ ਸਖਤ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਜਲੰਧਰ 'ਚ 3 ਮਰੀਜ਼ ਪਾਜ਼ੇਟਿਵ
ਤਸਵੀਰਾਂ 'ਚ ਦੇਖੋ ਕਰਫਿਊ ਦੌਰਾਨ ਜਲੰਧਰ ਦੇ ਤਾਜ਼ਾ ਹਾਲਾਤ, ਪੁਲਸ ਰੱਖ ਰਹੀ ਚੱਪੇ-ਚੱਪੇ 'ਤੇ ਨਜ਼ਰ
NEXT STORY