ਜਲੰਧਰ (ਰੱਤਾ) : ਵਿਸ਼ਵ ਭਰ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਜ਼ਿਲਾ ਜਲੰਧਰ ਦੇ ਤਿੰਨ ਲੋਕਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਸਿਵਲ ਹਸਪਤਾਲ ਫਿਲੌਰ 'ਚ ਦਾਖਲ ਤਿੰਨ ਮਰੀਜ਼ਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਤਿੰਨ ਮਰੀਜ਼ (ਜਿਨ੍ਹਾਂ 'ਚ 2 ਪੁਰਸ਼ ਅਤੇ 1 ਔਰਤ) ਕੋਰੋਨਾ ਵਾਇਰਸ ਨਾਲ ਪੀੜਤ ਹਨ। ਜਾਣਕਾਰੀ ਅਨੁਸਾਰ ਇਹ ਤਿੰਨੋਂ ਮਰੀਜ਼ ਨਵਾਂਸ਼ਹਿਰ ਦੇ ਉਸ ਵਿਅਕਤੀ ਦੇ ਸੰਪਰਕ 'ਚ ਆਏ ਸਨ, ਜਿਸ ਦੀ ਪਿਛਲੇ ਦਿਨਾਂ ਮੌਤ ਹੋ ਗਈ ਸੀ। ਉੱਧਰ ਇਸ ਗੱਲ ਦੀ ਪੁਸ਼ਟੀ ਕਰਨ ਲਈ ਜਦੋਂ ਸਿਵਿਲ ਸਰਜਨ ਡਾਕਟਰ ਗੁਰਿੰਦਰ ਕੌਰ ਚਾਹਲ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 29 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 18, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 2, ਜਲੰਧਰ ਦੇ 3 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਹੁਣ ਤੱਕ ਸ਼ੱਕੀ 251 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਖੌਫ : ਸੰਨੀ ਦਿਓਲ ਵਲੋਂ ਲੋਕਾਂ ਨੂੰ ਅਪੀਲ (ਵੀਡੀਓ)
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਰੂ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ 'ਚ ਕਰਫਿਊ ਲੱਗਾ ਦਿੱਤਾ ਹੈ। ਇਹ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸਦੇ ਨਾਲ ਹੀ ਸਰਕਾਰ ਵਲੋਂ ਕਿਸੇ ਦੇ ਵੀ ਘਰ 'ਚੋਂ ਨਿਕਲਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ ਦੇ ਡੀ. ਸੀਜ਼. ਨੂੰ ਸਖਤੀ ਨਾਲ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਗੁਰਾਇਆ ਦੇ ਪਿੰਡ ਵਿਰਕਾਂ 'ਚ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਗੁਰਾਇਆ ਪੁਲਸ ਨੇ ਸਖ਼ਤੀ ਕਰ ਦਿੱਤੀ ਹੈ। ਪੁਲਸ ਨੇ ਬਿਨਾਂ ਕੰਮ ਤੋਂ ਘਰੋਂ ਬਾਹਰ ਘੁੰਮ ਰਹੇ ਲੋਕਾਂ ਦੀ ਛਿਤਰ ਪਰੇਡ ਕੀਤੀ। ਇਕ ਪਿੰਡ 'ਚ ਪੁਲਸ ਨੇ ਦੁਕਾਨਦਾਰ ਨੂੰ ਹਿਰਾਸਤ 'ਚ ਲੈ ਲਿਆ, ਕਿਉਂਕਿ ਦੁਕਾਨਦਾਰ ਦੁਕਾਨ ਖੋਲ੍ਹ ਕੇ ਸਾਮਾਨ ਵੇਚ ਰਿਹਾ ਸੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਤੇ ਬਰਨਾਲਾ ਲਈ ਕੀਤਾ ਵੱਡਾ ਐਲਾਨ
ਮੁੱਖ ਮੰਤਰੀ ਨੇ ਕੀਤੀ ਇਹ ਅਪੀਲ
ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀ ਲੋਕਾਂ ਨੂੰ ਅਹਿਮ ਜਾਣਕਾਰੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ, ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਹੈ, ਲੋਕ ਲਾਕਡਾਊਨ ਨੂੰ ਕੁੱਝ ਸਮਝਦੇ ਨਹੀਂ ਹਨ ਅਤੇ ਘਰਾਂ 'ਚੋਂ ਬਾਹਰ ਆ ਰਹੇ ਹਨ, ਜੋ ਕਿ ਨਹੀਂ ਹੋਣਾ ਚਾਹੀਦਾ। ਜਿਸ ਕਾਰਨ ਹਾਲਾਤ ਕਾਫੀ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਚੀਨ ਤੇ ਇਟਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਚੁਕੀ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ 'ਚ ਵੀ ਕੋਈ ਅਜਿਹੀ ਕਿਸਮ ਦੀ ਚੀਜ਼ ਹੋਵੇ। ਇਸ ਕਰਕੇ ਮੈਨੂੰ ਲਾਕਡਾਊਨ ਨੂੰ ਸਫਲ ਕਰਨ ਲਈ ਕਰਫਿਊ ਲਗਾਉਣਾ ਪਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਮਹੀਨੇ ਤਕ ਕਿਸੇ ਵੀ ਜਗ੍ਹਾ 'ਤੇ ਜਾਣ ਦੀ ਲੋੜ ਨਹੀਂ ਹੈ। ਮੇਰੀ ਜ਼ਿੰਮੇਵਾਰੀ ਪੰਜਾਬ ਹੈ, ਤੁਸੀਂ ਮੈਨੂੰ ਪੰਜਾਬ ਦਾ ਪ੍ਰਬੰਧ ਸੌਂਪਿਆ ਹੈ ਅਤੇ ਫਿਰ ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਪੰਜਾਬ 'ਚ ਇਹ ਬਿਮਾਰੀ ਨੂੰ ਆਉਣ ਨਾ ਦੇਵਾ। ਇਸ ਦੌਰਾਨ ਉਨ੍ਹਾਂ ਜ਼ਰੂਰਤਾਂ ਨੂੰ ਲੈ ਕੇ ਕਈ ਕਦਮ ਚੁੱਕੇ ਗਏ ਹਨ, ਜੋ ਕੰਮ ਤੁਸੀਂ ਆਮ ਤੌਰ 'ਤੇ ਕਰਦੇ ਹੋ। ਜਿਵੇਂ ਕਿ ਲੋਕਲ ਬਾਡੀ, ਪਾਣੀ, ਬਿਜਲੀ ਦਾ ਬਿੱਲ ਅਤੇ ਹੋਰ ਅਜਿਹੇ ਕਈ ਕੰਮ ਜੋ ਪੰਜਾਬ ਦੇ ਲੋਕ ਕਰਦੇ ਹਨ। ਇਨ੍ਹਾਂ ਬਿੱਲਾਂ ਦੀਆਂ ਅਦਾਇਗੀ ਦੀ ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਜਿਸ ਕਾਰਨ ਤੁਹਾਨੂੰ ਇਕ ਮਹੀਨਾ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ।
ਸਕੂਲ ਦੀ ਮਾਨਤਾ ਕੀਤੀ ਰੱਦ ਅਤੇ ਚਾਰ ਸਕੂਲਾਂ ਵਿਰੁੱਧ ਕਾਰਵਾਈ ਜਲਦੀ: ਸਿੰਗਲਾ
NEXT STORY