ਅੰਮ੍ਰਤਸਰ (ਦਲਜੀਤ) : ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਉਹ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਆਉਣ ਕਾਰਨ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਸਨ, 'ਚੋਂ ਅੱਧੇ ਤੋਂ ਵੱਧ ਗਿਣਤੀ ਵਿਚ ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਰਹਿੰਦੇ ਸ਼ਰਧਾਲੂ ਵੀ ਛੇਤੀ ਠੀਕ ਹੋ ਕੇ ਘਰਾਂ ਨੂੰ ਪਰਤ ਜਾਣਗੇ। ਉਕਤ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ. ਪੀ. ਸੋਨੀ. ਨੇ ਪ੍ਰੈੱਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿਚ 260 ਯਾਤਰੀਆਂ ਦੇ ਟੈਸਟ ਪਾਜ਼ੇਟਿਵ ਆਏ ਸਨ, ਜਿੰਨ੍ਹਾਂ ਵਿਚੋਂ 45 ਪਿਛਲੇ ਦਿਨਾਂ ਵਿਚ ਅਤੇ 95 ਸ਼ਰਧਾਲੂ ਅੱਜ ਆਪਣੇ ਘਰਾਂ ਨੂੰ ਗਏ ਹਨ। ਸੋਨੀ ਨੇ ਦੱਸਿਆ ਕਿ ਅੱਜ 44 ਯਾਤਰੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਤੇ 51 ਯਾਤਰੀ ਹੋਰ ਹਸਪਤਾਲ ਤੋਂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਤਰ੍ਹਾਂ ਹੁਣ ਤੱਕ 140 ਯਾਤਰੀ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 120 ਯਾਤਰੀ ਵੀ ਛੇਤੀ ਠੀਕ ਹੋ ਕੇ ਘਰਾਂ ਨੂੰ ਪਰਤ ਜਾਣਗੇ। ਉਨਾਂ ਦੱਸਿਆ ਕਿ ਇਹ ਸਿਰਫ ਘਰ ਜਾ ਰਹੇ ਯਾਤਰੀਆਂ, ਸਰਕਾਰ, ਹਸਪਤਾਲ ਸਟਾਫ ਜਾਂ ਪ੍ਰਸ਼ਾਸ਼ਨ ਲਈ ਹੀ ਚੰਗੀ ਖਬਰ ਨਹੀਂ ਹੈ, ਬਲਕਿ ਸਮੁੱਚੇ ਭਾਰਤੀਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਵਾਲੀ ਖਬਰ ਹੈ।
ਇਹ ਵੀ ਪੜ੍ਹੋ : ਕੋਰੋਨਾ ਦੌਰ ''ਚ ਰਾਹਤ, ਸਰਕਾਰ ਨੇ ਸ਼ਰਤਾਂ ''ਚ ਛੋਟ ਨਾਲ ਜਾਰੀ ਕੀਤੀ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ
ਸੋਨੀ ਨੇ ਦੱਸਿਆ ਕਿ ਅੱਜ ਠੀਕ ਹੋਏ ਮਰੀਜ਼ਾਂ ਵਿਚੋਂ 44 ਯਾਤਰੀਆਂ ਦਾ ਇਲਾਜ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਵਿਚ ਕੀਤਾ ਗਿਆ, ਅੱਜ ਸ਼ਾਮ ਤੱਕ ਕੁੱਝ ਹੋਰ ਸ਼ਰਧਾਲੂਆਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਸਕਦੀ ਹੈ। ਹਸਪਤਾਲਾਂ ਤੋਂ ਲਗਾਤਾਰ ਚੰਗੀਆਂ ਖਬਰਾਂ ਮਿਲਣ ਕਾਰਨ ਕੇਵਲ ਦਾਖਲ ਮਰੀਜ਼ਾਂ ਦੇ ਹੌਸਲੇ ਬੁਲੰਦ ਨਹੀਂ ਹੋਏ, ਬਲਕਿ ਸਮੁੱਚੇ ਪੰਜਾਬੀਆਂ ਨੂੰ ਮਾਨਸਿਕ ਤੌਰ ਉਤੇ ਤਾਕਤ ਮਿਲੀ ਹੈ। ਸੋਨੀ ਨੇ ਦੱਸਿਆ ਕਿ ਭਾਵੇਂ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਦੇ ਟੈਸਟ ਪਾਜ਼ੇਟਿਵ ਆਉਣ ਕਾਰਨ ਇੰਨ੍ਹਾਂ ਨੂੰ ਹਸਪਪਤਾਲ ਵਿਚ ਰੱਖਿਆ ਗਿਆ ਸੀ ਪਰ ਸਾਰੇ ਸ਼ਰਧਾਲੂ ਬੜੀ ਚੜ੍ਹਦੀ ਕਲਾ ਵਿਚ ਰਹੇ ਅਤੇ ਕਿਸੇ ਨੂੰ ਸਰੀਰਕ ਤੌਰ 'ਤੇ ਵੀ ਕੋਈ ਮੁਸ਼ਿਕਲ ਨਹੀਂ ਹੋਈ।
ਇਹ ਵੀ ਪੜ੍ਹੋ : ਵੱਡੀ ਖਬਰ, ਕੇਂਦਰ ਦੀ ਕੋਰੋਨਾ ਮਰੀਜ਼ਾਂ 'ਤੇ ਬਣਾਈ ਡਿਸਚਾਰਜ ਪਾਲਿਸੀ ਪੰਜਾਬ 'ਚ ਲਾਗੂ
ਘਰ 'ਚ ਬੰਦ ਅੱਕੀ ਹੋਈ ਪਤਨੀ ਦਾ ਖੌਫਨਾਕ ਕਾਰਾ, ਸੁੱਤੇ ਪਤੀ 'ਤੇ ਤੇਲ ਪਾ ਕੇ ਲਾਈ ਅੱਗ
NEXT STORY