ਫਰੀਦਕੋਟ (ਜਗਤਾਰ) : ਕੋਰੋਨਾ ਦੀ ਆਫਤ ਦਰਮਿਆਨ ਫਰੀਦਕੋਟ ਦੇ ਲੋਕਾਂ ਲਈ ਥੋੜੀ ਰਾਹਤ ਭਰੀ ਖਬਰ ਹੈ। ਫਰੀਦਕੋਟ ਦੇ ਦੂਜੇ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਨੂੰ ਤੰਦਰੁਸਤ ਹੋਣ ਉਪਰੰਤ ਹਸਪਤਾਲ ਤੋਂ ਦੇ ਦਿੱਤੀ ਗਈ ਹੈ। ਫਰੀਦਕੋਟ ਵਿਚ ਹੁਣ ਤੱਕ 5 ਕਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਦ ਹੋਣ ਪਿੱਛੋਂ ਘਰਾਂ ਨੂੰ ਪਰਤ ਚੁੱਕੇ ਹਨ। ਜਦਕਿ 3 ਕੇਸ ਅਜੇ ਵੀ ਐਕਟਿਵ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਮਰਹੂਮ ਏ. ਸੀ. ਪੀ. ਦੇ ਗੰਨਮੈਨ ਨੇ ਦਿੱਤੀ ਕੋਰੋਨਾ ਨੂੰ ਮਾਤ, ਰਿਪੋਰਟ ਆਈ ਨੈਗੇਟਿਵ
ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਬਿਕਰਮਜੀਤ ਸਿੰਘ ਦੀ ਰਿਪੋਰਟ ਨੈਗਟਿਵ ਆਉਣ 'ਤੇ ਜਿੱਥੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਉਥੇ ਹੀ ਬਿਕਰਮਜੀਤ ਨੂੰ ਸਿਹਤਯਾਗ ਹੋਣ ਬਾਅਦ ਘਰ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਅੱਜ ਬੁਕੇ ਦੇ ਕੇ ਖੁਸ਼ੀ-ਖੁਸ਼ੀ ਘਰ ਭੇਜਿਆ। ਹੁਣ ਤਕ ਫਰੀਦਕੋਟ ਵਿਚ ਕੋਰੋਨਾ ਵਾਇਰਸ ਦੇ 3 ਕੇਸ ਐਕਟਿਵ ਹਨ ਜਿਨ੍ਹਾਂ ਵਿਚੋਂ ਦੋ ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਹਨ। ਫਿਲਹਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਮੁਸੀਬਤ ਦੇ ਟਾਕਰੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਸਿਵਲ ਹਸਪਤਾਲ ''ਚ ਦਾਖਲ ਸ਼ੱਕੀ ਮਰੀਜ਼ਾਂ ਨਾਲ ਸਟਾਫ ਨੇ ਪਾਇਆ ਭੰਗੜਾ, ਵੀਡੀਓ ਵਾਇਰਲ
ਅੰਮ੍ਰਿਤਸਰ ਦੇ ਇਸ ਸਰਦਾਰ ਨੇ 'ਕੋਰੋਨਾ' ਨੂੰ ਲੈ ਬਣਾਈ 'ਗਜ਼ਲ', ਲੋਕਾਂ ਨੂੰ ਦਿੱਤਾ ਇਹ ਸੰਦੇਸ਼
NEXT STORY