ਅੰਮ੍ਰਿਤਸਰ (ਸੁਮਿਤ)— ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਸਰਕਾਰ ਵੱਲੋਂ 3 ਮਈ ਤੱਕ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਵੱਲੋਂ ਕੋਰੋਨਾ ਬਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਦੇਸ਼ ਭਰ 'ਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਲੋਕ ਇਸ ਬੀਮਾਰੀ ਤੋਂ ਬਚਣ ਲਈ ਆਪਣੇ ਘਰਾਂ 'ਚ ਰਹਿਣ। ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕਤਾ ਕਰਨ ਲਈ ਅੰਮ੍ਰਿਤਸਰ ਦੇ ਵਪਾਰੀ ਨੇ ਵਿੱਲਖਣ ਪਹਿਲ ਕਰਦੇ ਹੋਏ 'ਗਜ਼ਲ' ਜ਼ਰੀਏ ਜਾਗਰੂਕਤਾ ਫੈਲਾਈ ਹੈ।
ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ
ਨਰਿੰਦਰ ਸਿੰਘ ਨੇ 'ਕੋਰੋਨਾ ਦਾ ਪਰਹੇਜ਼ ਜ਼ਰਾ ਕਰ ਲੋ, ਬਾਹਰ ਨਾ ਜਾਓ ਤੁੰਮ ਘਰ ਮੇਂ ਹੀ ਜ਼ਰ੍ਹਾ ਰਹਿ ਲੋ' ਗਜ਼ਲ ਗਾਉਂਦੇ ਹੋਏ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਲੋਕ ਆਪਣੇ ਘਰਾਂ 'ਚ ਹੀ ਰਹਿਣ। ਇਸ ਦੇ ਨਾਲ ਹੀ ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਅਤੇ ਇਸ ਤੋਂ ਹੋ ਰਹੀ ਆਰਥਿਕ ਬਰਬਾਦੀ ਨੂੰ ਵੀ ਉਨ੍ਹਾਂ ਗਜ਼ਲ ਦੇ ਮੱਧ ਨਾਲ ਦਰਸਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਘਰਾਂ 'ਚੋਂ ਬਾਹਰ ਜਾਂਦੇ ਹਨ ਅਤੇ ਉਹ ਘਰ 'ਚ ਰਹਿ ਕੇ ਹੀ ਕੁਝ ਅਜਿਹਾ ਕਰਨ, ਜਿਸ ਨਾਲ ਕੋਰੋਨਾ ਪ੍ਰਤੀ ਜਾਗਰੂਕਤਾ ਫੈਲ ਸਕੇ। ਉਨ੍ਹਾਂ ਵੱਲੋਂ ਗਾਈ ਗਈ ਗਜ਼ਲ ਕਾਫੀ ਵਾਇਰਲ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ:'ਕੋਰੋਨਾ' ਕਾਰਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਦੁਬਈ 'ਚ ਮੌਤ
ਇੰਝ ਆਇਆ ਕੋਰੋਨਾ 'ਤੇ ਗਜ਼ਲ ਬਣਾਉਣ ਦਾ ਖਿਆਲ
ਉਨ੍ਹਾਂ ਦੱਸਿਆ ਕਿ ਉਹ ਜਸ ਸੇਵਾ ਸੋਸਾਇਟੀ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਜਸ ਸੇਵਾ ਸੋਸਾਇਟੀ ਦੇ ਸੀਨੀਅਰ ਮੈਂਬਰ ਹਰਸਿਮਰਨ ਜੀਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਗਾਉਣ ਦਾ ਸ਼ੌਕ ਹੈ ਤਾਂ ਤੁਸੀਂ ਕੁਝ ਲਾਈਨਾਂ ਜੇਕਰ ਗਾਣੇ ਲਈ ਲਿਖ ਸਕਦੇ ਹੋ ਤਾਂ ਜ਼ਰੂਰ ਲਿਖੋ। ਫਿਰ ਮੈਂ ਘਰ ਬੈਠੇ-ਬੈਠੇ ਗਾਣਾ ਲਿਖਣਾ ਸ਼ੁਰੂ ਕੀਤਾ, ਜੋਕਿ ਅੱਜ ਇਹ ਤੁਹਾਡੇ ਸਾਹਮਣੇ ਹੈ।
ਇਹ ਵੀ ਪੜ੍ਹੋ:''ਪੁਲਸ'' ਸਟਿੱਕਰਾਂ ਬਾਰੇ ਸ਼ਿਕਾਇਤ ਕਰਨੀ ਪਈ ਮਹਿੰਗੀ, ਥਾਣੇ ਜਾਂਦਿਆਂ ਦਾ ਚਾੜ੍ਹਿਆ ਕੁਟਾਪਾ
ਲੋਕਾਂ ਨੂੰ ਅਪੀਲ ਕਰਦੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਲੋਕ ਪਾਲਣ ਕਰਨ। ਉਨ੍ਹਾਂ ਕਿਹਾ ਕਿ ਗੀਤ-ਸੰਗੀਤ ਇਕ ਅਜਿਹਾ ਮਾਧਿਅਮ ਹੈ, ਜੋ ਇਕ ਨਾਰਮਲ ਸੰਦੇਸ਼ ਤੋਂ ਥੋੜ੍ਹਾ ਜਿਹਾ ਤੁਹਾਨੂੰ ਵੱਖਰਾ ਕਰਦੀ ਹੈ। ਇਸੇ ਕਰਕੇ ਹੀ ਉਨ੍ਹਾਂ ਨੇ ਸੰਗੀਤ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਲਾਕ ਡਾਊਨ ਹੀ ਸਾਡੇ ਕੋਲ ਇਕ ਅਜਿਹਾ ਸ਼ਸਤਰ ਹੈ, ਜਿਸ ਨਾਲ ਅਸੀਂ ਕੋਰੋਨਾ ਤੋਂ ਬਚ ਸਕਦੇ ਹਾਂ। ਮੈਂ ਵੀ ਆਪਣੇ ਗੀਤ ਰਾਹੀਂ ਇਹ ਹੀ ਕਹਿਣਾ ਚਾਹਿਆ ਹੈ ਕਿ ਸਾਰੇ ਲੋਕ ਘਰਾਂ 'ਚ ਰਹਿਣ ਅਤੇ ਸੁਰੱਖਿਅਤ ਰਹਿਣ।
ਇਹ ਵੀ ਪੜ੍ਹੋ:ਮਾਲੇਰਕੋਟਲਾ: ਪ੍ਰਸ਼ਾਸਨ ਦੇ ਸਬਰ ਦਾ ਟੁੱਟਿਆ ਬੰਨ੍ਹ, ਭੀੜ ਨੂੰ ਖਦੇੜਨ ਲਈ ਪੁਲਸ ਨੇ ਵਰ੍ਹਾਈਆਂ ਡਾਂਗਾਂ
ਵੈਟਰਨਰੀ ਅਫਸਰਾਂ ਦੀ ਜਥੇਬੰਦੀ ਵੱਲੋਂ ਤਾਜਾ ਪਦ ਉੱਨਤੀਆਂ 'ਚ ਨਿਯਮਾਂ ਨੂੰ ਛਿੱਕੇ ਟੰਗਣ ਦਾ ਦੋਸ਼
NEXT STORY