ਗੜ੍ਹਦੀਵਾਲਾ (ਜਤਿੰਦਰ) : ਗੜ੍ਹਦੀਵਾਲਾ ਖੇਤਰ ਵਿਚ ਵੀ ਕੋਰੋਨਾ ਲਾਗ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਕੁਝ ਦਿਨ ਪਹਿਲਾਂ ਜਿਥੇ ਨਜ਼ਦੀਕੀ ਪਿੰਡ ਰਮਦਾਸਪੁਰ ਦਾ ਇਕ ਫੌਜੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਉਥੇ ਹੀ ਅੱਜ ਨਜ਼ਦੀਕੀ ਪਿੰਡ ਭਾਨਾ ਦੇ ਵੀ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਲੋਕਾਂ ਵਿਚ ਭਾਰੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਨਾ ਦਾ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਲਛਕਰ ਸਿੰਘ ਕਿਸੇ ਮਾਮਲੇ ਦੇ ਸਬੰਧ 'ਚ ਲੁਧਿਆਣਾ ਜੇਲ ਵਿਚ ਸੀ ਤੇ 28 ਮਈ ਨੂੰ ਉਸ ਦੀ ਜ਼ਮਾਨਤ ਹੋਣ 'ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 27 ਮਈ ਨੂੰ ਉਸ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਕੋਰੋਨਾ ਦਾ ਕਹਿਰ, ਦਿਨ ਚੜ੍ਹਦੇ 13 ਪਾਜ਼ੇਟਿਵ ਮਾਮਲੇ, ਇਕ ਦੀ ਮੌਤ
ਉਕਤ ਵਿਅਕਤੀ ਕੁਝ ਦਿਨ ਪਹਿਲਾਂ ਪਿੰਡ ਭਾਨਾ ਵਿਖੇ ਆ ਗਿਆ। ਅੱਜ ਸਿਹਤ ਅਧਿਕਾਰੀਆਂ ਦੀ ਰੈਪਿਡ ਰਿਸਪਾਂਸ ਟੀਮ ਜਿਸ ਵਿਚ ਡਾ. ਸੰਦੀਪ ਕੌਰ, ਸਰਤਾਜ ਸਿੰਘ ਹੈਲਥ ਵਰਕਰ, ਮਨਜਿੰਦਰ ਸਿੰਘ, ਰੁਪਿੰਦਰ ਕੌਰ ਏ. ਐਨ. ਐਮ, ਫਾਰਮਾਸਿਸਟ ਊਸ਼ਾ ਤੇ ਪਰਮਜੀਤ ਕੌਰ ਆਦਿ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਪ੍ਰਸ਼ਾਸਨ ਵਲੋਂ ਰਿਆਤ-ਬਾਹਰਾ ਵਿਖੇ ਬਣਾਏ ਗਏ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੀ ਲੜਕੀ ਨੂੰ ਮਿਲਣ ਲਈ ਸਰਹਾਲਾ ਰੋਡ ਗੜ੍ਹਦੀਵਾਲਾ ਵਿਖੇ ਵੀ ਆਇਆ ਸੀ।
ਇਹ ਵੀ ਪੜ੍ਹੋ : ਭਵਾਨੀਗੜ੍ਹ ''ਚ ਆਂਗਣਬਾੜੀ ਵਰਕਰ ਸਣੇ ਤਿੰਨ ਨੂੰ ਲੱਗੀ ਕੋਰੋਨਾ ਦੀ ਲਾਗ, ਰਿਪੋਰਟ ਆਈ ਪਾਜ਼ੇਟਿਵ
ਟਿੱਡੀ ਦਲ ਦੇ ਹਮਲੇ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ : ਡੀ. ਸੀ.
NEXT STORY