ਫਿਰੋਜ਼ਪੁਰ (ਹਰਚਰਨ,ਬਿੱਟੂ) - ਅਸ਼ਟਮੀ ਅਤੇ ਕੰਜਕ ਪੂਜਨ ਦਾ ਤਿਉਹਾਰ ਹਰ ਸਾਲ ਮਾਤਾ ਦੇ ਭਗਤਾਂ ਵਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 2020 ਵਿਚ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਫੈਲ ਗਈ ਹੈ। ਇਸ ਮਹਾਂਮਾਰੀ ਦੇ ਡਰ ਦੇ ਕਾਰਨ ਮਾਤਾ ਦੇ ਭਗਤਾਂ ਵਲੋਂ ਅੱਜ ਆਪੋ-ਆਪਣੇ ਘਰਾਂ ਵਿਚ ਜਿਥੇ ਬਿਨ੍ਹਾਂ ਕੰਜਕਾਂ ਇਕੱਠੇ ਕੀਤੇ ਪੂਜਾ ਕੀਤੀ ਗਈ, ਉਥੇ ਹੀ ਉਨ੍ਹਾਂ ਆਪਣੇ ਵਰਤ ਵੀ ਖੋਲ੍ਹੇ। ਮਾਤਾ ਦੇ ਭਗਤਾਂ ਨੇ ਇਸ ਮੌਕੇ ਮਾਤਾ ਰਾਣੀ ਅੱਗੇ ਪੂਰੇ ਸੰਸਾਰ ਵਿਚ ਫੈਲੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਖਤਮ ਹੋਣ ਦੀ ਅਰਦਾਸ ਕੀਤੀ। ਇਸ ਮੌਕੇ ਭਗਤ ਜਿਥੇ ਕੰਜਕਾਂ ਪੂਜਨ ਮੌਕੇ ਦਿੱਤੇ ਜਾਂਦੇ ਸਾਜੋ-ਸਾਮਾਨ ਬਾਜ਼ਾਰ ਬੰਦ ਹੋਣ ਕਰਕੇ ਨਹੀਂ ਲੈ ਸਕੇ, ਉਥੇ ਦੁਕਾਨਦਾਰਾਂ ਵਲੋਂ ਪਹਿਲਾਂ ਤੋਂ ਲਿਆਂਦਾ ਗਿਆ ਸਾਮਾਨ ਦੁਕਾਨਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ।
ਕੋਰੋਨਾ ਦਾ ਕਹਿਰ ; ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਫੇਸਬੁੱਕ ’ਤੇ ਲਾਈਵ ਹੋ ਲੋਕਾਂ ਨੂੰ ਕੀਤੀ ਅਪੀਲ
NEXT STORY