ਪਾਤੜਾਂ (ਮਾਨ) : ਸਬ-ਡਵੀਜ਼ਨ ਦੇ ਪਿੰਡ ਨਨਹੇੜਾ, ਸਾਧਮਾਜਰਾ ਅਤੇ ਬਾਦਸ਼ਾਹਪੁਰ ਦੇ 'ਇਕਾਂਤਵਾਸ' ਕੀਤੇ ਗਏ 4 ਵਿਅਕਤੀਆਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਤਹਿਤ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਬਾਦਸ਼ਾਹਪੁਰ ਸੁਖਚੈਨ ਸਿੰਘ ਨੂੰ ਡਾ. ਬਲਜੀਤ ਕੌਰ ਐੱਸ. ਐੱਮ. ਓ. ਬਾਦਸ਼ਾਹਪੁਰ ਨੇ ਸੂਚਨਾ ਦਿੱਤੀ ਕਿ ਵੱਖ- ਵੱਖ ਸੂਬਿਆਂ 'ਚੋਂ ਆਏ ਉਕਤ ਪਿੰਡਾਂ ਦੇ 4 ਵਿਅਕਤੀ ਹਰਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਬਾਦਸ਼ਾਹਪੁਰ, ਬਲਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਾਧਮਾਜਰਾ, ਸੋਨੀ ਸਿੰਘ ਪੁੱਤਰ ਮਿੱਠੂ ਸਿੰਘ, ਸ਼ੈਲੀ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਨਨਹੇੜਾ ਨੂੰ 'ਇਕਾਂਤਵਾਸ' ਲਈ ਘਰੇ ਰਹਿਣ ਲਈ ਕਿਹਾ ਗਿਆ ਸੀ।
ਇਸ ਦੌਰਾਨ ਮੈਡੀਕਲ ਟੀਮ ਉਨ੍ਹਾਂ ਦੇ ਘਰ ਚੈੱਕਅਪ ਲਈ ਪਹੁੰਚੀ ਤਾਂ ਉਹ ਬਿਨਾਂ ਦੱਸੇ ਮੁੜ ਹੋਰਨਾਂ ਸੂਬਿਆਂ 'ਚ ਚਲੇ ਗਏ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਚਾਰਾਂ ਵਿਅਕਤੀਆਂ ਖਿਲਾਫ ਕਰਫਿਊ ਨੂੰ ਤੋੜਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਲੰਧਰ ਵਾਸੀਆਂ ਲਈ ਅਹਿਮ ਖਬਰ, ਡੀ. ਸੀ. ਨੇ ਜਾਰੀ ਕੀਤੇ ਇਹ ਨਵੇਂ ਹੁਕਮ
NEXT STORY