ਲੁਧਿਆਣਾ (ਰਾਜ) : ਜਨਕਪੁਰੀ ਦੇ ਗਣੇਸ਼ ਨਗਰ ਦਾ ਸੌਰਵ ਕੋਰੋਨਾ ਨੂੰ ਹਰਾਉਣ ’ਚ ਤਾਂ ਕਾਮਯਾਬ ਹੋ ਗਿਆ ਪਰ ਆਪਣੇ ਪਰਿਵਾਰ ਵਾਲਿਆਂ ਨੂੰ ਜਿੱਤਣ ’ਚ ਨਾਕਾਮ ਰਿਹਾ ਹੈ ਕਿਉਂਕਿ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸੌਰਵ ਨੂੰ ਪਹਿਲਾਂ ਹੀ ਬੇਦਖਲ ਕਰ ਚੁੱਕੇ ਹਨ। ਹੁਣ ਸਿਵਲ ਹਸਪਤਾਲ ਪ੍ਰਸ਼ਾਸਨ ਆਪਣੇ ਆਪ ਹੀ ਉਲਝਣ ’ਚ ਹੈ ਕਿ ਆਖਰ ਸੌਰਵ ਨੂੰ ਕਿਸ ਦੇ ਕੋਲ ਛੱਡਿਆ ਜਾਵੇ। ਪੁਲਸ ਦਾ ਕਹਿਣਾ ਹੈ ਕਿ ਉਸ ਦੀ ਜ਼ਮਾਨਤ ਹੋ ਚੁੱਕੀ ਹੈ। ਪਰਿਵਾਰ ਵਾਲੇ ਉਸ ਨੂੰ ਰੱਖਣ ਲਈ ਤਿਆਰ ਨਹੀਂ। ਛੁੱਟੀਆਂ ਤੋਂ ਬਾਅਦ ਵੀ ਉਸ ਨੂੰ 14 ਦਿਨਾਂ ਲਈ ਆਈਸੋਲੇਟ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਉਸ ਦਾ ਦੁਬਾਰਾ ਟੈਸਟ ਹੋਵੇਗਾ। ਅਜਿਹੇ ’ਚ ਸਿਵਲ ਹਸਪਤਾਲ ਪ੍ਰਸ਼ਾਸਨ ਐੱਸ. ਡੀ. ਐੱਮ. ਨਾਲ ਇਸ ਬਾਰੇ 'ਚ ਗੱਲ ਕਰ ਕੇ ਸੌਰਵ ਨੂੰ ਕਿਸੇ ਹੋਰ ਆਈਸੋਲੇਟ ਵਾਰਡ ’ਚ ਸ਼ਿਫਟ ਕਰਨ ਦੀ ਸੋਚ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਬਹਾਦਰ ਜੀਵਨ ਹਰਜੀਤ ਸਿੰਘ ਦੇ ਹੌਂਸਲੇ ਨੂੰ ਸਮੁੱਚੀ ਪੁਲਸ ਨੇ ਕੀਤਾ 'ਸਿਜਦਾ'
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ 5 ਅਪ੍ਰੈਲ ਨੂੰ ਸੌਰਵ ਅਤੇ ਉਸ ਦੇ ਸਾਥੀ ਨਵਜੋਤ ਸਿੰਘ ਨੂੰ ਲੰਗਰ ਵੰਡ ਰਹੇ 2 ਲੋਕਾਂ ਦੀ ਚੋਰੀ ਅਤੇ ਲੁੱਟ-ਖੋਹ ਦੇ ਦੋਸ਼ ’ਚ ਫੜ੍ਹ ਕੇ ਥਾਣਾ ਫੋਕਲ ਪੁਆਇੰਟ ਦੇ ਅਧੀਨ ਚੌਕੀ ਜੀਵਨ ਨਗਰ ਦੀ ਪੁਲਸ ਦੇ ਹਵਾਲੇ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ। ਜਦੋਂ ਅਦਾਲਤ ਪੇਸ਼ ਕਰ ਕੇ ਉਨ੍ਹਾਂ ਨੂੰ ਜੇਲ ਲੈ ਕੇ ਜਾਇਆ ਗਿਆ ਤਾਂ ਸਕਰੀਨਿੰਗ ਦੇ ਦੌਰਾਨ ਸੌਰਵ ਨੂੰ ਟੈਂਪਰੇਚਰ ਸੀ। ਇਸ ਲਈ ਜੇਲ ਡਾਕਟਰਾਂ ਨੇ ਸਿਵਲ ਹਸਪਤਾਲ ਜਾ ਕੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਨ ਲਈ ਪੁਲਸ ਨੇ ਕਿਹਾ। ਇਸ ਤੋਂ ਬਾਅਦ ਚੌਕੀ ਪੁਲਸ ਦੇ ਮੁਲਾਜ਼ਮ ਦੋਵਾਂ ਨੂੰ ਸਿਵਲ ਹਸਪਤਾਲ ਲੈ ਕੇ ਆਏ ਤਾਂ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਵਾਉਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਲੈਬਾਂ 'ਚ ਹੁਣ ਤੱਕ ਹੋ ਚੁੱਕੇ 10,000 ਤੋਂ ਵੱਧ 'ਕੋਰੋਨਾ ਟੈਸਟ'
ਇਹ ਵੀ ਪੜ੍ਹੋ : ਵੱਡੀ ਖਬਰ : ਚੰਡੀਗੜ੍ਹ 'ਚ ਕੋਰੋਨਾ ਦੇ 3 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 39
ਇਸ ਦੌਰਾਨ ਨਵਜੋਤ ਸਿੰਘ ਪੁਲਸ ਨੂੰ ਚਕਮਾ ਦੇ ਕੇ ਹਸਪਤਾਲ ਦੇ ਭੱਜ ਗਿਆ ਸੀ ਪਰ ਜਦੋਂ ਸੌਰਵ ਦੀ ਜਾਂਚ ਕਰਵਾਈ ਗਈ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਭਰਤੀ ਕਰ ਲਿਆ ਸੀ। ਉਸ ਦਾ 21 ਦਿਨਾਂ ਤੱਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਚੱਲਿਆ। ਹੁਣ ਉਸ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਵੱਲੋਂ ਛੁੱਟੀ ਮਿਲ ਗਈ ਹੈ। ਸੌਰਵ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਪਰਿਵਾਰ ਵਾਲੇ ਰੱਖਣ ਨੂੰ ਤਿਆਰ ਨਹੀਂ ਤਾਂ ਉਹ ਜਿੱਥੇ ਪਹਿਲਾਂ ਕਿਰਾਏ ’ਤੇ ਕਮਰੇ ’ਚ ਰਹਿਦਾ ਸੀ, ਉਥੇ ਹੀ ਉਹ ਜਾ ਕੇ ਰਹਿ ਲਵੇਗਾ। ਸੌਰਵ ਦਾ ਕਹਿਣਾ ਹੈ ਕਿ ਉਹ ਖੁਦ ਕੁਆਰੰਟਾਈਨ ਰਹਿ ਸਕਦਾ ਹੈ।
ਪੰਜਾਬ ਪੁਲਸ ਦੇ ਬਹਾਦਰ ਜਵਾਨ ਹਰਜੀਤ ਸਿੰਘ ਦੇ ਹੌਂਸਲੇ ਨੂੰ ਸਮੁੱਚੀ ਪੁਲਸ ਨੇ ਕੀਤਾ 'ਸਿੱਜਦਾ'
NEXT STORY