ਜਲੰਧਰ (ਰੱਤਾ) : ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਰੋਗੀਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਐਤਵਾਰ ਨੂੰ ਵੀ ਨਵੇਂ 11 ਰੋਗੀ ਮਿਲਣ ਨਾਲ ਸ਼ਹਿਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਤਿਹਰੇ ਸੈਂਕੜੇ (300) ਤੋਂ ਪਾਰ ਪਹੁੰਚ ਗਈ ਹੈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜਿਨ੍ਹਾਂ 11 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਉਨ੍ਹਾਂ ਵਿਚ ਇਕ ਸਿਰਫ 6 ਮਹੀਨੇ ਦਾ ਬੱਚਾ ਅਤੇ 6 ਸਾਲ ਦੀ ਬੱਚੀ ਵੀ ਸ਼ਾਮਲ ਹੈ, ਜਦਕਿ ਇਕ ਵਿਅਕਤੀ ਗੋਰਾਇਆ ਨੇੜੇ ਪੈਂਦੇ ਪਿੰਡ ਵਿਰਕ ਦਾ ਰਹਿਣ ਵਾਲਾ ਹੈ, ਜੋ ਕਿ ਪਿਛਲੇ ਦਿਨੀਂ ਕੁਵੈਤ ਤੋਂ ਵਾਪਸ ਪਰਤਿਆ ਸੀ ਅਤੇ ਕੁਆਰੰਟਾਈਨ ਹੋਮ ਵਿਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਲੁਧਿਆਣਾ ਤੋਂ ਸੂਚਨਾ ਮਿਲੀ ਹੈ ਕਿ ਸਥਾਨਕ ਦਿਲਬਾਗ ਨਗਰ ਐਕਸਟੈਂਸ਼ਨ ਦੀ 67 ਸਾਲਾ ਔਰਤ ਡੀ. ਐੱਮ. ਸੀ. 'ਚ ਇਲਾਜ ਅਧੀਨ ਹੈ ਅਤੇ ਉਸਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ ► ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਪਾਜ਼ੇਟਿਵ ਆਏ ਬੱਚੇ ਨਾਲ ਰਹੇਗੀ ਨੈਗੇਟਿਵ ਆਈ ਉਸਦੀ ਮਾਂ
ਐਤਵਾਰ ਨੂੰ ਰੋਜ਼ ਗਾਰਡਨ ਦੇ ਇਕ ਪਰਿਵਾਰ ਦੇ ਜਿਸ 6 ਮਹੀਨੇ ਦੇ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਸਦੀ ਮਾਂ ਦੀ ਰਿਪੋਰਟ ਨੈਗੇਟਿਵ ਹੋਣ ਦੇ ਬਾਵਜੂਦ ਉਹ ਆਪਣੇ ਬੱਚੇ ਦੇ ਨਾਲ ਹੀ ਸਿਵਲ ਹਸਪਤਾਲ ਵਿਚ ਰਹੇਗੀ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਹੋਰ ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਜਿਨ੍ਹਾਂ ਵਿਚ ਉਕਤ ਬੱਚੇ ਦੀ ਦਾਦੀ, ਦਾਦਾ, ਪਿਤਾ ਅਤੇ 6 ਸਾਲ ਦੀ ਭੈਣ ਵੀ ਸ਼ਾਮਲ ਹੈ। ਇਸ ਪਰਿਵਾਰ ਦੇ 2 ਗੁਆਂਢੀਆਂ ਦੀ ਰਿਪੋਰਟ ਵੀ ਐਤਵਾਰ ਨੂੰ ਪਾਜ਼ੇਟਿਵ ਆਈ ਹੈ।
ਸੱਪ ਲੰਘਣ ਬਾਅਦ ਲੀਕ ਕੁੱਟਣ ਦੀ ਕਹਾਵਤ ਸੱਚ ਕਰ ਰਿਹਾ ਹੈ ਸਿਹਤ ਵਿਭਾਗ
ਬੀਤੇ ਦਿਨੀਂ ਮੌਤ ਦਾ ਸ਼ਿਕਾਰ ਹੋਏ ਸਥਾਨਕ ਮਾਡਲ ਹਾਊਸ ਨਿਵਾਸੀ ਜੋਤਸ਼ੀ, ਨੀਰਜ ਤਿਵਾੜੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਜਿਥੇ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ, ਉਥੇ ਹੀ ਲੱਗਦਾ ਹੈ ਕਿ ਸਿਹਤ ਵਿਭਾਗ ਹੁਣ ਸਵ. ਤਿਵਾੜੀ ਦੇ ਕਾਂਟੈਕਟ ਲੱਭਣ ਲਈ ਸੱਪ ਲੰਘਣ ਉਪਰੰਤ ਲੀਕ ਕੁੱਟਣ ਵਾਲੀ ਕਹਾਵਤ ਨੂੰ ਸੱਚ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜੋਤਸ਼ੀ ਨੀਰਜ ਤਿਵਾੜੀ ਦੀ ਮੌਤ ਬੁੱਧਵਾਰ ਦੇਰ ਰਾਤ ਸਿਵਲ ਹਸਪਤਾਲ ਵਿਚ ਹੋ ਗਈ ਸੀ ਅਤੇ ਵੀਰਵਾਰ ਸਵੇਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕਰ ਿਦੱਤਾ ਸੀ ਅਤੇ ਉਸਤੋਂ ਬਾਅਦ ਵੀਰਵਾਰ ਨੂੰ ਹੀ ਸਿਹਤ ਵਿਭਾਗ ਦੀ ਇਕ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਜਾਣਕਾਰੀ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ ► ਡੇਰਾ ਬਿਆਸ 'ਚ ਸੰਗਤ ਤੇ ਯਾਤਰੀਆਂ ਦੀ ਆਮਦ 31 ਅਗਸਤ ਤੱਕ ਰਹੇਗੀ ਬੰਦ
ਹੈਰਾਨੀ ਦੀ ਗੱਲ ਹੈ ਕਿ 3 ਦਿਨ ਬਾਅਦ ਐਤਵਾਰ ਨੂੰ ਸਿਹਤ ਸੇਵਾ ਦੀ ਇਕ ਟੀਮ ਜਿਨ੍ਹਾਂ 'ਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐੱਸ. ਐੱਸ. ਨਾਂਗਲ, ਡਾ. ਕ੍ਰਿਤਿਕਾ ਅਤੇ ਏ. ਐੱਨ. ਐੱਮ. ਅਮਨਪ੍ਰੀਤ ਉਕਤ ਇਲਾਕੇ ਵਿਚ ਜਾ ਕੇ ਮ੍ਰਿਤਕ ਜੋਤਸ਼ੀ ਦੇ ਸੰਪਰਕ 'ਚ ਆਉਣ ਵਾਲਿਆਂ ਦਾ ਪਤਾ ਲਾਉਣ ਲਈ ਉਕਤ ਇਲਾਕੇ ਵਿਚ ਪਹੁੰਚੀ ਹੈ। ਰੋਟਰੀ ਚੈਰੀਟੇਬਲ ਹਸਪਤਾਲ ਵਿਚ 12 ਅਤੇ ਯਸ਼ਪਾਲ ਪੁਰੀ ਹਸਪਤਾਲ ਵਿਚ 14 ਲੋਕਾਂ ਨੂੰ ਕੁਆਰੰਟਾਈਨ ਹੋਣ ਅਤੇ ਸੈਂਪਲ ਦੇਣ ਲਈ ਕਿਹਾ ਜੋ ਕਿ ਮ੍ਰਿਤਕ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀ ਸਨ।
ਐਤਵਾਰ ਨੂੰ ਪਾਜ਼ੇਟਿਵ ਆਏ ਰੋਗੀ
♦ ਅੰਸ਼ੂ (6 ਮਹੀਨੇ) ਰੋਜ਼ ਗਾਰਡਨ
♦ ਪੀਹੂ (6) ਰੋਜ਼ ਗਾਰਡਨ
♦ ਸੁਨੀਤਾ (54) ਰੋਜ਼ ਗਾਰਡਨ
♦ ਦੀਪਕ (35) ਰੋਜ਼ ਗਾਰਡਨ
♦ ਕਸ਼ਮੀਰ ਲਾਲ (48) ਪਿੰਡ ਵਿਰਕ, ਗੁਰਾਇਆ
♦ ਸਰਿਤਾ (49) ਪ੍ਰੀਤ ਨਗਰ ਲਾਡੋਵਾਲੀ ਰੋਡ
♦ ਰਾਗਨੀ (22) ਲੰਮਾ ਪਿੰਡ ਚੌਕ
♦ ਮੁਕੇਸ਼ (22) ਲੰਮਾ ਪਿੰਡ ਚੌਕ
♦ ਅਨੰਦ ਤਿਵਾੜੀ (56) ਲੰਮਾ ਪਿੰਡ ਚੌਕ
♦ ਕ੍ਰਿਸ਼ਨਾ ਰਾਣੀ (55) ਭਾਰਗਵ ਕੈਂਪ
♦ ਮਨਿੰਦਰ ਕੌਰ (45) ਟੈਗੋਰ ਨਗਰ
ਢਾਈ ਮਹੀਨੇ ਬਾਅਦ ਇਤਿਹਾਸਕ ਸਥਾਨ ਟਿੱਲਾ ਬਾਬਾ ਫਰੀਦ ਜੀ ਦੇ ਦਰਸ਼ਨਾਂ ਲਈ ਪਹੁੰਚਣ ਲੱਗੇ ਸ਼ਰਧਾਲੂ
NEXT STORY