ਜਲੰਧਰ (ਗੁਲਸ਼ਨ)— ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਡੇਰਾ ਬਿਆਸ ਆਉਣ ਵਾਲੀ ਸੰਗਤ ਅਤੇ ਯਾਤਰੀਆਂ ਦੀ ਆਮਦ 31 ਅਗਸਤ 2020 ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਦੌਰਾਨ ਡੇਰੇ ਦੇ ਅੰਦਰ ਬਣੀਆਂ ਸਾਰੀਆਂ ਸ਼ੈੱਡਾਂ, ਸਰਾਵਾਂ, ਰਹਿਣ ਬਸੇਰੇ ਵੀ ਪੂਰੀ ਤਰ੍ਹਾਂ ਬੰਦ ਰਹਿਣਗੇ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਢਾਈ ਮਹੀਨਿਆਂ ਤੋਂ ਡੇਰਾ ਬਿਆਸ 'ਚ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਰੱਦ ਕਰ ਦਿੱਤੇ ਗਏ ਹਨ, ਜਿਸ ਕਾਰਨ ਸੰਗਤਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਜਾਣੋ ਕੀ ਪੰਜਾਬ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2650 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 484, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ 300, ਲੁਧਿਆਣਾ 'ਚ 255, ਤਰਨ ਤਾਰਨ 167, ਮੋਹਾਲੀ 'ਚ 125, ਹੁਸ਼ਿਆਰਪੁਰ 'ਚ 136, ਪਟਿਆਲਾ 'ਚ 141, ਸੰਗਰੂਰ 'ਚ 104 ਮਾਮਲੇ, ਪਠਾਨਕੋਟ 'ਚ 86, ਨਵਾਂਸ਼ਹਿਰ 'ਚ 120, ਮਾਨਸਾ 'ਚ 34, ਕਪੂਰਥਲਾ 44, ਫਰੀਦਕੋਟ 69, ਮੁਕਤਸਰ 71, ਗਰਦਾਸਪੁਰ 'ਚ 148 ਕੇਸ, ਮੋਗਾ 'ਚ 66, ਬਰਨਾਲਾ 'ਚ 25, ਫਤਿਹਗੜ੍ਹ ਸਾਹਿਬ 'ਚ 69, ਫਾਜ਼ਿਲਕਾ 46, ਬਠਿੰਡਾ 'ਚ 54, ਰੋਪੜ 'ਚ 71 ਅਤੇ ਫਿਰੋਜ਼ਪੁਰ 'ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2130 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਦਕਿ ਕੋਰੋਨਾ ਮਹਾਮਾਰੀ ਦੇ 423 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 51 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੋਹਾਲੀ 'ਚ ਅੱਜ ਖੁੱਲ੍ਹਣਗੇ ਸ਼ਾਪਿੰਗ ਮਾਲ, ਬੱਚਿਆਂ ਸਮੇਤ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਇਜਾਜ਼ਤ
NEXT STORY