ਚੰਡੀਗੜ੍ਹ- ਪੂਰੀ ਦੁਨੀਆਂ 'ਚ ਤਬਾਹੀ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲਾਂ ਵਲੋਂ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਦਾ ਪੰਜਾਬ ਸਰਕਾਰ ਵਲੋਂ ਗੰਭੀਰ ਨੋਟਿਸ ਲਿਆ ਗਿਆ ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ 5 ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਇਸ ਵਾਇਰਸ ਦੇ ਖਤਰੇ ਨੂੰ ਦੇਖਿਦਆਂ ਸੂਬੇ ਭਰ ਦੇ ਸਕੂਲਾਂ ਵਿਚਲੀਆਂ ਸਾਰੀਆਂ ਗਤੀਵਿਧੀਆਂ ਤੇ ਤੇ ਰੋਕ ਲਾ ਦਿੱਤੀ ਹੈ ਅਤੇ ਸਕੂਲਾਂ ਦੇ ਸਟਾਫ ਨੂੰ ਵੀ ਰੀਲੀਵਡ ਕਰ ਦਿੱਤਾ ਹੈ ਪਰ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੁਝ ਸਕੂਲ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਇਸ ਬਾਰੇ ਫੇਸਬੁੱਕ ਅਕਾਊਟ 'ਤੇ ਕੈਪਟਨ ਅਮਿਰੰਦਰ ਸਿੰਘ ਨੇ ਲਿਖਿਆ ਹੈ ਕਿ ਅਸੀਂ ਪੰਜਾਬੀ ਹਾਂ ਅਤੇ ਪੂਰੀ ਦੁਨੀਆਂ ਤੋਂ ਵੱਖਰੇ ਨਹੀਂ ਹਾਂ।
ਇਹ ਵੀ ਪੜ੍ਹੋ- 'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ?
ਉਨ੍ਹਾਂ ਲਿਖਿਆ ਕਿ ਸਾਡੇ 'ਤੇ ਵੀ ਕੋਰੋਨਾ ਵਾਇਰਸ ਦਾ ਓਨਾਂ ਹੀ ਖਤਰਾ ਮੰਡਰਾ ਰਿਹਾ ਹੈ, ਜਿੰਨਾ ਕਿ ਬਾਕੀ ਦੇਸ਼ਾਂ 'ਤੇ । ਔਖੇ ਸਮੇਂ ਹਮੇਸ਼ਾ ਔਖੇ ਫੈਸਲੇ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਭਲਾਈ ਨੂੰ ਦੇਖਦੇ ਹੋਏ ਹੀ ਅਸੀਂ ਪੰਜਾਬ 'ਚ ਕਰਿਫਊ ਲਾਇਆ ਹੈ ਅਤੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਸਨ ਪਰ ਸਾਨੂੰ ਪਤਾ ਲੱਗਿਆ ਹੈ ਕਿ ਕੁਝ ਕੁ ਸਕੂਲਾਂ ਵਲੋਂ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਸੀ, ਜਿਸ ਦਾ ਸਖਤ ਨੋਟਿਸ ਲੈਂਦੇ ਹੋਏ ਅਸੀਂ 1 ਪ੍ਰਾਈਵੇਟ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ ਅਤੇ 4 ਹੋਰ ਸਕੂਲਾਂ 'ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਦੇ ਨਾਲ ਹੀ ਲਿਖਿਆ ਕਿ ਸਕੂਲਾਂ 'ਚ ਵਿਦਿਆਰਥੀਆਂ ਵਲੋਂ ਜਿਹੜੀ 31 ਮਾਰਚ ਤੱਕ ਫੀਸ ਭਰੀ ਜਾਣੀ ਹੁੰਦੀ ਹੈ, ਉਹ ਦੇਰੀ ਨਾਲ ਭਰਨ 'ਤੇ ਕੋਈ ਜ਼ੁਰਮਾਨਾ ਨਾ ਲਾਉਣ ਦੀ ਹਦਾਇਤ ਵੀ ਸਕੂਲਾਂ ਨੂੰ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-'ਕੋਰੋਨਾ ਵਾਇਰਸ' ਤੋਂ ਬਚਾਅ ਲਈ ਘਰ 'ਚ ਤਿਆਰ ਕਰ ਸਕਦੇ ਹੋ ਹੈਂਡ ਸੈਨੀਟਾਈਜ਼ਰ
ਪ੍ਰਸਿੱਧ ਕਬੱਡੀ ਖਿਡਾਰੀ ਬਿੱਲਾ ਸੂਰਘੂਰੀ ਦੀ ਸ਼ੱਕੀ ਹਾਲਾਤਾਂ ’ਚ ਮੌਤ
NEXT STORY