ਜਲੰਧਰ,(ਵਿਕਰਮ ਸਿੰਘ ਕੰਬੋਜ)ਛ: ਕੋਰੋਨਾ ਵਾਇਰਸ ਕਾਰਨ ਜਿਥੇ ਆਮ ਲੋਕ ਤੇ ਮੱਧ ਵਰਗ ਦੇ ਲੋਕਾਂ ਦੀ ਆਰਥਿਕ ਹਾਲਤ ਵਿਗੜ ਗਈ ਹੈ ਅਤੇ ਕੰਮ ਕਾਰ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਉਥੇ ਹੀ ਇਸ ਮਹਾਮਾਰੀ ਨੇ ਉਨ੍ਹਾਂ ਲੋਕਾਂ 'ਤੇ ਵੀ ਦੋਹਰੀ ਮਾਰ ਪਾਈ ਹੈ ਜੋ ਲੋਕ ਭਾਰਤ 'ਚੋਂ ਕੰਮ ਧੰਦੇ ਛੱਡ ਕੇ ਵਿਦੇਸ਼ਾਂ 'ਚ ਰੋਜ਼ਗਾਰ ਲਈ ਗਏ ਸਨ। ਜਿਹੜੇ ਲੋਕ ਤਾਲਾਬੰਦੀ ਤੋਂ ਪਹਿਲਾਂ ਵਿਦੇਸ਼ਾਂ ਤੋਂ ਭਾਰਤ ਪਰਤੇ ਸਨ ਅਤੇ ਤਾਲਾਬੰਦੀ ਹੋਣ ਦੇ ਬਾਅਦ ਇਥੇ ਹੀ ਫਸ ਕੇ ਰਹਿ ਗਏ ਸਨ, ਉਨ੍ਹਾਂ ਨੂੰ ਹੁਣ ਵਿਦੇਸ਼ੀ ਸਰਕਾਰਾਂ ਵਲੋਂ ਵਾਪਸ ਨਹੀਂ ਬੁਲਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਦਾ ਹੀ ਮਾਮਲਾ ਨਿਊਜ਼ੀਲੈਂਡ ਤੋਂ ਆਏ ਕਈ ਪੰਜਾਬੀਆਂ ਦਾ ਹੈ ਜੋ ਕਿ ਤਾਲਾਬੰਦੀ ਹੋਣ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਭਾਰਤ ਵਾਪਸ ਆ ਗਏ ਪਰ ਤਾਲਾਬੰਦੀ ਹੋਣ ਕਾਰਨ ਇਥੇ ਹੀ ਫਸ ਗਏ ਅਤੇ ਨਿਊਜ਼ੀਲੈਂਡ ਸਰਕਾਰ ਵਲੋਂ ਵੀ ਉਨ੍ਹਾਂ ਨੂੰ ਦੁਬਾਰਾ ਵਾਪਸ ਆਉਣ ਬਾਰੇ ਕੋਈ ਵੀ ਅਪਰੂਵਲ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਕਤ ਪੰਜਾਬੀ ਕਾਫੀ ਪਰੇਸ਼ਾਨ ਤੇ ਮੁਸ਼ਕਿਲਾਂ 'ਚ ਫਸੇ ਹੋਏ। ਇਸ ਦੇ ਹੱਲ ਲਈ ਉਨ੍ਹਾਂ ਵਲੋਂ ਨਿਊਜ਼ੀਲੈਂਡ ਦੀ ਸਰਕਾਰ ਤੇ ਭਾਰਤੀ ਦੂਤਾਂ ਨਾਲ ਸੰਪਰਕ ਵੀ ਕੀਤਾ ਗਿਆ ਪਰ ਉਨ੍ਹਾਂ ਦੀ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਵਲੋਂ ਨਿਊਜ਼ੀਲੈਂਡ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਦੁਬਾਰਾ ਵਾਪਸ ਬੁਲਾਇਆ ਜਾਵੇ। ਹਾਲਾਂਕਿ ਉਥੋਂ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਇਹ ਕਹਿ ਕੇ ਉਥੇ ਆਉਣ ਤੋਂ ਰੋਕ ਦਿੱਤਾ ਜਾਂਦਾ ਹੈ ਕਿ ਉਥੇ ਕੁਆਰੰਟੀਨ ਦੇ ਪ੍ਰਬੰਧ ਸੀਮਿਤ ਹਨ। ਇਸ ਦੇ ਜਵਾਬ 'ਚ ਪੰਜਾਬੀਆਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਉਥੇ ਜਾ ਕੇ ਆਪਣੇ ਖਰਚੇ 'ਤੇ 14 ਦਿਨ ਹੋਟਲਾਂ 'ਚ ਕੁਆਰੰਟੀਨ ਰਹਿਣਗੇ, ਜਿਸ ਨਾਲ ਉਨ੍ਹਾਂ ਦੇ ਹੋਟਲਾਂ ਦੀ ਆਰਥਿਕ ਸਥਿਤੀ ਵੀ ਫਾਇਦੇ 'ਚ ਰਹੇਗੀ।
ਸਾਈਪ੍ਰਿਸ 'ਚ ਫਸੇ 120 ਨੌਜਵਾਨਾਂ ਦਾ ਮੁੱਦਾ ਕੇਂਦਰੀ ਮੰਤਰੀ ਬੀਬੀ ਬਾਦਲ ਕੋਲ ਪੁੱਜਾ
NEXT STORY