ਫਰੀਦਕੋਟ (ਜਗਤਾਰ): ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਅੰਦਰ 30 ਜੂਨ ਤੱਕ ਲਾਕਡਾਊਨ ਹੈ ਅਤੇ ਸਰਕਾਰ ਵਲੋਂ ਪੂਰੇ ਦੇਸ਼ 'ਚ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਪਰ ਅਜਿਹੇ ਸਮੇਂ 'ਚ ਕੁਝ ਲੋਕ ਅਜਿਹੇ ਵੀ ਹਨ ਜੋ ਪੈਸਾ ਕਮਾਉਣ ਲਈ ਜਿੱਥੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉਥੇ ਹੀ ਇਸ ਮਹਾਮਾਰੀ ਦੇ ਫੈਲਾਅ ਨੂੰ ਵਧਾਉਣ 'ਚ ਲੱਗੇ ਹੋਏ ਹਨ। ਤਾਜਾ ਮਾਮਲਾ ਫਰੀਦਕੋਟ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਆਈਲੈਟਸ ਸੈਂਟਰ ਮਾਲਕਾਂ ਵਲੋਂ ਮਨਾਹੀ ਹੋਣ ਦੇ ਬਾਵਜੂਦ ਬੱਚਿਆਂ ਨੂੰ ਸੈਂਟਰ ਬੁਲਾ ਕੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜੋ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਨੂੰ ਸ਼ਰੇਆਮ ਸੱਦਾ ਦੇ ਰਹੇ ਹਨ।
ਇਹ ਵੀ ਪੜ੍ਹੋ: ਮਾਂ ਦੀ ਮਮਤਾ: ਕੋਰੋਨਾ ਪਾਜ਼ੇਟਿਵ ਆਏ ਪੁੱਤ ਲਈ ਖੁਦ ਵੀ ਪਹੁੰਚੀ ਹਸਪਤਾਲ
ਦੱਸਣਯੋਗ ਹੈ ਕਿ ਇਹ ਆਈਲੈਟਸ ਸੈਂਟਰ ਸ਼ਹਿਰ ਦੇ ਹਰਿੰਦਰ ਨਗਰ 'ਚ ਇਕ ਚੁਬਾਰੇ 'ਚ ਚੱਲ ਰਿਹਾ ਸੀ। ਜਦੋਂ ਪੱਤਰਕਾਰ ਪਹੁੰਚੇ ਤਾਂ ਪਹਿਲਾਂ ਤਾਂ ਆਈਲੈਟਸ ਸੈਂਟਰ ਦਾ ਸੰਚਾਲਕ ਟਾਲ-ਮਟੋਲ ਕਰਦਾ ਰਿਹਾ ਤੇ ਫਿਰ ਬਾਅਦ 'ਚ ਕੈਮਰੇ ਨੂੰ ਦੇਖ 20 ਦੇ ਕਰੀਬ ਬੱਚਿਆਂ ਨੂੰ ਬਾਹਰ ਕੱਢਿਆ ਗਿਆ।ਇਸ ਸਬੰਧੀ ਆਈਲੈਟਸ ਦੇ ਸੰਚਾਲਕ ਨੇ ਕਿਹਾ ਕਿ ਬੱਚਿਆਂ ਨੂੰ ਜ਼ਰੂਰੀ ਜਾਣਕਾਰੀ ਦੇਣ ਲਈ ਸਿਰਫ 15 ਮਿੰਟਾਂ ਲਈ ਬੁਲਾਇਆ ਗਿਆ ਸੀ ਪਰ ਫਰੀਦਕੋਟ ਦੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਕਾਨੂੰਨ ਸਾਰਿਆਂ ਲਈ ਇਕ ਸਾਮਾਨ ਹੈ ਅਤੇ ਇਸ ਆਈਲੈੱਟਸ ਸੈਂਟਰ 'ਤੇ ਕਾਰਵਾਈ ਕੀਤੀ ਜਾਵੇਗੀ।ਆਈਲੈਟਸ ਸੈਂਟਰਾਂ ਵਲੋਂ ਲੰਮੇਂ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬਾਕੀ ਸੇਵਾਵਾਂ ਵਾਂਗ ਉਨ੍ਹਾਂ ਦੇ ਸੈਂਟਰ ਵੀ ਖੋਲ੍ਹੇ ਜਾਣ, ਤਾਂ ਜੋ ਉਹ ਕਮਾਈ ਕਰ ਸਕਣ। ਉਨ੍ਹਾਂ ਦਾ ਇਹ ਵੀ ਤਰਕ ਹੈ ਕਿ ਉਨ੍ਹਾਂ ਕੋਲ ਵੱਡੇ ਬੱਚੇ ਆਉਂਦੇ ਹਨ, ਜੋ ਸੋਸ਼ਲ ਡਿਸਟੈਂਸਿੰਗ ਤੇ ਹੋਰ ਸਾਵਧਾਨੀਆਂ ਦਾ ਖਿਆਲ ਰੱਖ ਸਕਦੇ ਹਨ ਤੇ ਜੇਕਰ ਹੋਰ ਸੇਵਾਵਾਂ ਖੋਲ੍ਹੀਆਂ ਜਾ ਸਕਦੀਆਂ ਨੇ ਤਾਂ ਆਈਲੈਟਸ ਸੈਂਟਰ ਕਿਉਂ ਨਹੀਂ?
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਫਾਇਰਿੰਗ ਕੇਸ : ਦੋ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਖਾਰਜ
ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!
ਠੱਗੀ ਦਾ ਅਨੋਖਾ ਢੰਗ, ਮਾਲ ਕਿਸੇ ਹੋਰ ਦਾ ਤੇ ਬਿੱਲ ਕਿਸੇ ਨੂੰ ਹੋਰ ਦਾ
NEXT STORY