ਮੋਗਾ (ਬਿੰਦਾ): ਭਾਰਤ 'ਚ ਕੋਰੋਨਾ ਵਾਇਰਸ ਦੇ ਕਾਰਨ ਕੀਤਾ ਗਿਆ ਹੈ।ਇਹ ਲਾਕਡਾਊਨ/ਕਰਫਿਊ ਪੰਜਾਬ ਸਰਕਾਰ ਵਲੋਂ ਵੀ ਸੂਬੇ ਵਿਚ ਲਾਗੂ ਕੀਤਾ ਗਿਆ ਤਾਂ ਜੋ ਕੋਰੋਨਾ ਵਾਇਰਸ ਦਾ ਖਾਤਮਾ ਕੀਤਾ ਸਕੇ।ਇਸ ਕਰਫਿਊ 'ਚ ਪੁਲਸ ਅਤੇ ਡਾਕਟਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਬ ਜੇਲ ਮੋਗਾ ਦੇ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦੀ ਹਦਾਇਤਾਂ ਦੇ ਪੰਜਾਬ ਸਰਕਾਰ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਜੇਲਾਂ ਵਿਚ ਬੰਦ ਕੈਦੀਆਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀ ਗੱਲਬਾਤ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਉਨ੍ਹਾਂ ਦੀ ਗੱਲ ਟੈਬ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਨਾਲ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ : ਕਣਕ ਖਰੀਦ ਕਾਰਨ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ, ਮੰਡੀਆਂ 'ਚ 8620 ਜਵਾਨ ਤਾਇਨਾਤ : ਡੀ. ਜੀ. ਪੀ.
ਪਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਕੋਰੋਨਾ ਵਾਇਰਸ ਕਾਰਨ ਕਰਫਿਊ ਲਗਾਇਆ ਗਿਆ ਅਤੇ ਜੇਲਾਂ 'ਚ ਕੈਦੀਆਂ ਦੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਕਹਿਰ ਨੂੰ ਕਿਸੇ ਹੱਦ ਤੱਕ ਘਟਾਇਆ ਜਾ ਸਕੇ।
ਉਨ੍ਹਾਂ ਆਖਿਆ ਕਿ ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਸਿਨਹਾ ਵਲੋਂ ਸਮੇਂ-ਸਮੇਂ ਤੇ ਵੀਡੀਓ ਕਾਨਫੰਰਸ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਜੇਲ ਦੀ ਸਥਿਤੀ ਅਤੇ ਹਲਾਤਾਂ ਬਾਰੇ ਪੁੱਛਿਆ ਜਾਂਦਾ ਹੈ।ਉਨ੍ਹਾਂ ਆਖਿਆ ਕਿ ਆਨ ਲਾਈਨ ਗੱਲਬਾਤ ਪ੍ਰਕਿਰਿਆ ਰਾਹੀ ਰੋਜ਼ਾਨਾ 7-8 ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਵਾਈ ਜਾਵੇਗੀ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਕੁਝ ਵਧੀਆ ਮਹਿਸੂਸ ਕਰ ਸਕਣ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਕਰਫਿਊ ਲੋਕਾਂ ਦੇ ਭਲਾਈ ਲਈ ਹੀ ਲਗਾਇਆ ਗਿਆ ਤਾਂ ਜੋ ਕੋਰੋਨਾ ਵਾਇਰਸ ਦਾ ਜਲਦ ਹੀ ਖਾਤਮਾ ਕੀਤਾ ਜਾ ਸਕੇ।ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਦੀ ਗੱਲ ਕਹੀਂ।
ਇਹ ਵੀ ਪੜ੍ਹੋ: ਸੀਨੀ. ਡਿਪਟੀ ਮੇਅਰ ਯੋਗੀ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਹੋਣ ਦੀ ਸੂਚਨਾ ਨੇ ਪਾਇਆ ਭੜਥੂ, ਰਿਪੋਰਟ ਨੈਗੇਟਿਵ
ਫਿਰੋਜ਼ਪੁਰ ’ਚ ਸਾਹਮਣੇ ਆਇਆ ਕੋਰੋਨਾ ਪਾਜ਼ੇਟਿਵ ਦਾ ਪਹਿਲਾ ਮਰੀਜ਼
NEXT STORY