ਸ੍ਰੀ ਅਨੰਦਪੁਰ ਸਾਹਿਬ (ਦਲਜੀਤ, ਬਾਲੀ)— ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਅੱਜ ਸੀਲ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ 'ਤੇ ਪੁਲਸ ਵੱਲੋਂ ਬੈਰੀਕੇਡ ਲਗਾ ਦਿਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਜਾਂ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਕੋਰੋਨਾ ਵਾਇਰਸ ਦੇ ਕੀਤੇ ਜਾਣ ਵਾਲੇ ਚੈੱਕਅਪ ਦੇ ਸਬੰਧ 'ਚ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਸ੍ਰੀ ਕੀਰਤਪੁਰ ਸਾਹਿਬ ਦੇ ਗੁ. ਪਤਾਲਪੁਰੀ ਸਾਹਿਬ ਚੌਕ 'ਚ ਪੁਲਸ ਵੱਲੋਂ ਨਾਕਾਬੰਦੀ ਕਰਕੇ ਬੈਰੀਕੇਡ ਲਾ ਕੇ ਰੋਕ ਦਿੱਤਾ ਗਿਆ। ਜਦਕਿ ਹਿਮਾਚਲ ਪ੍ਰਦੇਸ਼ ਦੀ ਸਾਈਡ ਬਿਲਾਸਪੁਰ, ਕੁੱਲੂ-ਮਨਾਲੀ ਜਾਣ ਵਾਲੇ ਵਾਹਨਾਂ ਨੂੰ ਜਾਣ ਦਿੱਤਾ ਗਿਆ। ਜਿਹੜੇ ਵਾਹਨਾਂ ਨੇ ਨੰਗਲ ਦੀ ਸਾਈਡ ਜਾਣਾ ਸੀ ਉਨ੍ਹਾਂ ਨੂੰ ਵਾਇਆ ਬੁੰਗਾ ਸਾਹਿਬ-ਨੂਰਪੁਰਬੇਦੀ ਜਾਣ ਲਈ ਕਿਹਾ ਗਿਆ। ਨੰਗਲ ਸਾਈਡ ਜਾਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹੋਏ ਕਿਉਂਕਿ ਬੁੰਗਾ ਸਾਹਿਬ ਰੇਲਵੇ ਫਾਟਕ ਉਪਰ ਸੜਕ ਦੀ ਮੁਰੰਮਤ ਦਾ ਕੰਮ ਚੱਲਦਾ ਹੋਣ ਕਾਰਣ ਇਸ ਨੂੰ ਬੀਤੇ ਦਿਨ ਦਾ ਬੰਦ ਕੀਤਾ ਹੋਇਆ ਹੈ।
ਸ਼ਹਿਰ ਅੰਦਰ ਅੱਜ ਕੈਮਿਸਟ ਤੇ ਕਰਿਆਨੇ ਦੀਆਂ ਦੁਕਾਨਾਂ ਨੁੰ ਛੱਡ ਕੇ ਸਭ ਦੁਕਾਨਾਂ ਬੰਦ ਹਨ ਪਰ ਇਨਾਂ ਦੁਕਾਨਾਂ 'ਤੇ ਵੀ ਕੋਈ ਖਰੀਦਦਾਰ ਨਹੀਂ ਆ ਰਹੇ। ਪਤਾ ਲਗਾ ਹੈ ਕਿ ਪਠਲਾਵਾ ਦਾ ਵਸਨੀਕ ਬਲਦੇਵ ਸਿੰਘ, ਜਿਸ ਦੀ ਕਿ ਕਰੋਨਾ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ, ਹੋਲੇ-ਮਹੱਲੇ ਦੌਰਾਨ ਇਸ ਸ਼ਹਿਰ 'ਚ ਰਹਿ ਕੇ ਗਿਆ ਹੈ, ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ 50 ਟੀਮਾ ਰਾਹੀਂ ਸ਼ਹਿਰ ਦੇ 13 ਵਾਰਡਾਂ ਦੇ 4000 ਘਰਾਂ 'ਚ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ ► ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ
ਇਨਾਂ 4000 ਘਰਾਂ 'ਚੋਂ 300 ਘਰਾਂ ਵਿਚ ਸਰਵੇ ਹੋ ਚੁੱਕਿਆ ਹੈ ਅਤੇ ਅੱਜੇ ਤੱਕ ਕਰੋਨਾ ਦਾ ਕੋਈ ਵੀ ਸ਼ੱਕੀ ਕੇਸ ਸਾਹਮਣੇ ਨਹੀਂ ਆਇਆ। ਲੋਕ ਸੰਪਰਕ ਦਫਤਰ ਦੀ ਸੂਚਨਾ ਅਨੁਸਾਰ ਇਹ ਕਰੋਨਾ ਸਬੰਧੀ ਮਾਕ ਡਰਿੱਲ ਚੱਲ ਰਹੀ ਹੈ। ਸਥਨਕ ਐੱਸ. ਡੀ. ਐੱਮ. ਮੈਡਮ ਕਨੂੰ ਗਰਗ ਨੇ ਦੱਸਿਆ ਕਿ ਇਹ ਸਿਰਫ ਮੌਕ ਡਰਿੱਲ ਹੀ ਹੈ, ਜਿਸ ਤਹਿਤ ਸ਼ਹਿਰ ਵਾਸੀਆਂ ਨੁੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ ► ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੀ ਪਤਨੀ ਨੇ ਖੋਲ੍ਹੇ ਦਿਲ ਨੂੰ ਦਹਿਲਾ ਦੇਣ ਵਾਲੇ ਰਾਜ਼
ਇਹ ਵੀ ਪੜ੍ਹੋ: ਪੰਜਾਬ 'ਚ 'ਇੰਟਰਨੈੱਟ ਸੇਵਾਵਾਂ' ਬੰਦ ਕਰਨ 'ਤੇ ਕੈਪਟਨ ਦਾ ਵੱਡਾ ਬਿਆਨ
ਕੈਪਟਨ ਸਰਕਾਰ ਨੇ ਫੜੀ ਕਿਸਾਨਾਂ ਦੀ ਬਾਂਹ, ਦਿੱਤੀ ਇਹ ਵੱਡੀ ਰਾਹਤ
NEXT STORY