ਡੇਰਾਬੱਸੀ (ਅਨਿਲ) : ਇਥੋਂ ਦੇ ਨੇੜਲੇ ਪਿੰਡ ਡੇਰਾ ਜਗਧਾਰੀ ਵਿਖੇ ਐਤਵਾਰ ਨੂੰ ਇਕ ਨੌਜਵਾਨ ਕਰਫਿਊ ਦੌਰਾਨ ਤਿੰਨ ਘੰਟੇ 'ਚ ਵਿਆਹ ਸਮਾਗਮ ਦੀਆਂ ਰਸਮਾਂ ਪੂਰੀਆਂ ਕਰਕੇ ਲਾੜੀ ਨੂੰ ਆਪਣੇ ਘਰ ਲੈ ਆਇਆ। ਲਾੜਾ ਮੰਗਤ ਰਾਮ ਵਿਆਹੁਣ ਲਈ ਆਪਣੇ ਪਿਤਾ, ਮਾਮੇ ਅਤੇ ਭਰਾ ਸਮੇਤ ਬਰਾਤ ਲੈ ਕੇ ਪੁੱਜਾ ਸੀ। ਜਾਣਕਾਰੀ ਮੁਤਾਬਕ ਮੰਗਤ ਰਾਮ ਪੁੱਤਰ ਜਵਾਲਾ ਸਿੰਘ ਦਾ ਵਿਆਹ ਸੁਰਿੰਦਰ ਸਿੰਘ ਵਾਸੀ ਪਿੰਡ ਝਰਮੜੀ ਦੀ ਧੀ ਅਨੂ ਰਾਣੀ ਨਾਲ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ''ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਲਾੜੇ ਮੰਗਤ ਰਾਮ ਨੇ ਦੱਸਿਆ ਕਿ ਜਿੱਥੇ ਉਸ ਨੂੰ ਆਪਣੇ ਵਿਆਹ ਸਮਾਗਮਾਂ 'ਚ ਰਿਸ਼ਤੇਦਾਰਾਂ ਵਲੋਂ ਸ਼ਿਰਕਤ ਨਾ ਕਰਨ 'ਤੇ ਅਫਸੋਸ ਹੋ ਰਿਹਾ ਹੈ ਉੱਥੇ ਹੀ ਉਸ ਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਸਾਦੇ ਵਿਆਹ ਕਰਨ ਨਾਲ ਦੋਵੇਂ ਪਰਿਵਾਰਾਂ ਦਾ ਖਰਚਾ ਬਚਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਰਿਸ ਦੀ ਬੀਮਾਰੀ ਫੈਲਣ ਕਾਰਣ ਕਰਫਿਊ ਲੱਗ ਗਿਆ ਪਰ ਉਨ੍ਹਾਂ ਨੇ ਵਿਆਹ ਸਮਾਗਮ ਦੀ ਤਰੀਕ ਨਹੀਂ ਬਦਲੀ ਇਸ ਲਈ ਵਿਆਹ 'ਚ ਘੱਟ ਤੋਂ ਘੱਟ ਮੈਂਬਰ ਸ਼ਰੀਕ ਕੀਤੇ। ਵਿਆਹ ਸਮਾਗਮ 'ਚ ਉਸ ਨੇ ਆਪਣੀ ਭੈਣ ਅਤੇ ਮਾਮੇ ਨੂੰ ਹੀ ਸੱਦਿਆ। ਉਹ ਸਵੇਰੇ ਕਰੀਬ ਸਾਢੇ 9 ਵਜੇ ਘਰੋਂ ਬਰਾਤ ਲੈ ਕੇ ਨਿਕਲੇ ਸਨ ਅਤੇ ਕਰੀਬ ਡੇਢ ਵਜੇ ਘਰ ਵਾਪਸ ਆ ਗਏ ।
ਇਹ ਵੀ ਪੜ੍ਹੋ : ਕਰਫ਼ਿਊ ਦੌਰਾਨ ਜੋਡ਼ੇ ਨੇ ਕਰਵਾਇਆ ਵਿਆਹ, ਕੀਤੀ ਨਿਯਮਾਂ ਦੀ ਪਾਲਣਾ
ਬੈਂਕ ਖੁੱਲਣ ਨਾਲ ਲੋਕਾਂ ਨੂੰ ਮਿਲੀ ਰਾਹਤ, ਪੈਨਸ਼ਨ ਲੈਣ ਵਾਲਿਆਂ ਦੀ ਲੱਗੀ ਭੀੜ
NEXT STORY