ਗੁਰਦਾਸਪੁਰ (ਹਰਮਨ)— ਅੱਜ ਗੁਰਦਾਸਪੁਰ ਸ਼ਹਿਰ ਅੰਦਰ ਕੋਰੋਨਾ ਵਾਇਰਸ ਦੇ ਇਕ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਉਣ ਸਬੰਧੀ ਅਫਵਾਹ ਨੇ ਨਾ ਸਿਰਫ ਪੂਰੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ 'ਚ ਪਾਈ ਰੱਖਿਆ ਸਗੋਂ ਪੂਰੇ ਜ਼ਿਲੇ ਅੰਦਰ ਵੀ ਇਹ ਝੂਠੀ ਖਬਰ ਅੱਗ ਵਾਂਗ ਫੈਲਣ ਕਾਰਨ ਲੋਕ ਇਕ ਦਮ ਸਹਿਮ ਗਏ। ਖਾਸ ਤੌਰ 'ਤੇ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਨੂੰ ਗੁਰਦਾਸਪੁਰ ਨਾਲ ਸਬੰਧਤ ਦੱਸ ਕੇ ਕੁਝ ਸ਼ਰਾਰਤੀ ਲੋਕਾਂ ਨੇ ਇਹ ਪ੍ਰਚਾਰ ਕਰ ਦਿੱਤਾ ਕਿ ਇਸ ਵੀਡੀਓ ਸਬੰਧੀ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਸਿਹਤ ਵਿਭਾਗ ਦੀ ਟੀਮ ਮੀਡੀਆ ਅਤੇ ਪੁਲਸ ਦੀ ਹਾਜ਼ਰੀ 'ਚ ਗੁਰਦਾਸਪੁਰ ਦੇ ਇਕ ਹਲਵਾਈ ਦੇ ਲੜਕੇ ਨੂੰ ਚੁੱਕ ਕੇ ਲਿਜਾ ਰਹੀ ਹੈ ਕਿਉਂਕਿ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਸਾਧਾਰਣ ਖਾਂਸੀ-ਜ਼ੁਕਾਮ ਤੇ ਕੋਰੋਨਾ 'ਚ ਕੀ ਹੈ ਫਰਕ, ਇੰਝ ਕਰੋ ਪਛਾਣ
ਇਸ ਸਬੰਧ 'ਚ ਸਾਰਾ ਦਿਨ ਲੋਕ ਅਫਵਾਹ ਦਾ ਸ਼ਿਕਾਰ ਹੁੰਦੇ ਰਹੇ, ਜਿਸ ਦੇ ਬਾਅਦ 'ਜਗ ਬਾਣੀ' ਟੀਮ ਵੱਲੋਂ ਜਦੋਂ ਇਸ ਸਬੰਧ 'ਚ ਸਿਵਲ ਸਰਜਨ ਡਾ. ਕਿਸ਼ਨ ਚੰਦ ਅਤੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸੱਚਾਈ ਸਾਹਮਣੇ ਆਈ। ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਗੁਰਦਾਸਪੁਰ ਜਾਂ ਅੰਮ੍ਰਿਤਸਰ 'ਚ ਅਜਿਹੇ ਕਿਸੇ ਵੀ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਸੂਬੇ ਪੱਧਰ 'ਤੇ ਵੀ ਨੋਡਲ ਅਧਿਕਾਰੀਆਂ ਕੋਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਗੁਰਦਾਸਪੁਰ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਨਹੀਂ ਹੋਇਆ ਹੈ। ਦੂਜੇ ਪਾਸੇ ਪੱਤਰਕਾਰਾਂ ਵੱਲੋਂ ਉਸ ਨੌਜਵਾਨ ਤੱਕ ਪਹੁੰਚ ਕੀਤੀ ਗਈ ਜਿਸ ਨੂੰ ਕੋਰੋਨਾ ਵਾਇਰਸ ਹੋਣ ਦੀ ਅਫਵਾਹ ਫੈਲੀ ਸੀ। ਉਕਤ ਵਿਅਕਤੀ ਨੇ ਕਿਹਾ ਕਿ ਉਹ ਤਾਂ ਕਿਸੇ ਹੋਰ ਸਰੀਰਕ ਸਮੱਸਿਆ ਦੇ ਇਲਾਜ ਲਈ ਅੰਮ੍ਰਿਤਸਰ ਆਇਆ ਸੀ। ਪਰ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁਝ ਕੇ ਝੂਠੀ ਅਫਵਾਹ ਫੈਲਾਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਨਾਂ 'ਤੇ 'ਫਰਜ਼ੀਵਾੜਾ' ਕਰਨ ਵਾਲਿਆਂ ਦੀ ਹੁਣ ਖੈਰ ਨਹੀਂ!
ਇਹ ਵੀ ਪੜ੍ਹੋ : ਲੁਧਿਆਣਾ : ਖੇਡ ਮੈਦਾਨਾਂ 'ਚ ਵੀ ਦਿਸਿਆ ਕੋਰੋਨਾ ਵਾਇਰਸ ਦਾ ਡਰ
ਸੜਕ ਹਾਦਸੇ 'ਚ ਮਾਰੇ ਗਏ ਪੰਜ ਡੇਰਾ ਪ੍ਰੇਮੀਆਂ ਤੋਂ ਬਾਅਦ ਛੇਵੇਂ ਦੀ ਵੀ ਮੌਤ
NEXT STORY