ਜਲੰਧਰ — ਪੰਜਾਬ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ ਪਾਜ਼ੀਟਿਵ ਕੇਸ 129 ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 11 ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ 'ਚ ਦੋ ਦਿਨਾਂ ਦੇ ਅੰਦਰ ਹੀ 5 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਹੁਣ ਜਲੰਧਰ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਅੱਜ ਤੜਕਸਾਰ ਜਲੰਧਰ 'ਚ ਕੋਰੋਨਾ ਪਾਜ਼ੀਟਿਵ ਪਾਏ ਗਏ ਮਰੀਜ਼ ਪ੍ਰਵੀਨ ਕੁਮਾਰ (60) ਵਾਸੀ ਮਿੱਠਾ ਬਾਜ਼ਾਰ ਦੀ ਪਹਿਲੀ ਮੌਤ ਹੋਣ ਤੋਂ ਬਾਅਦ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਬਾਵਾ ਹੈਨਰੀ ਦੇ ਸੰਪਰਕ 'ਚ ਰਿਹਾ ਸੀ ਮ੍ਰਿਤਕ ਪ੍ਰਵੀਨ ਕੁਮਾਰ
ਪ੍ਰਵੀਨ ਕੁਮਾਰ ਵਿਧਾਇਕ ਬਾਵਾ ਹੈਨਰੀ ਨਾਲ ਰਹਿਣ ਵਾਲੇ ਨੌਜਵਾਨ ਦੀਪਕ ਦੇ ਪਿਤਾ ਸਨ। ਸੰਘਣੀ ਆਬਾਦੀ ਵਾਲੇ ਖੇਤਰ ਦੇ ਵਾਸੀ ਹੋਣ ਕਾਰਨ ਵਿਭਾਗ ਦੀ ਚਿੰਤਾ ਵਧ ਗਈ ਹੈ। ਛਾਤੀ 'ਚ ਤਕਲੀਫ ਹੋਣ ਕਰਕੇ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ। ਇਸ ਦੇ ਬਾਅਦ ਡਾਕਟਰਾਂ ਨੇ ਬਜ਼ੁਰਗ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਸੀ।
ਦੱਸਣਯੋਗ ਹੈ ਕਿ ਪ੍ਰਵੀਨ ਕੁਮਾਰ ਬਾਵਾ ਹੈਨਰੀ ਦੇ ਸੰਪਰਕ 'ਚ ਰਿਹਾ ਸੀ ਅਤੇ ਹੁਣ ਪ੍ਰਵੀਨ ਦੀ ਮੌਤ ਤੋਂ ਬਾਅਦ ਅਵਤਾਰ ਹੈਨਰੀ ਅਤੇ ਬਾਵਾ ਹੈਨਰੀ ਨੇ ਆਪਣੇ ਆਪ ਨੂੰ ਪਰਿਵਾਰ ਸਮੇਤ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ। ਇਸ ਦੀ ਜਾਣਕਾਰੀ ਅਵਤਾਰ ਹੈਨਰੀ ਵੱਲੋਂ ਫੇਸਬੁੱਕ 'ਤੇ ਪੋਸਟ ਪਾ ਕੇ ਦਿੱਤੀ ਗਈ ਹੈ। ਹੈਨਰੀ ਪਰਿਵਾਰ ਸਮੇਤ ਹੁਣ 14 ਦਿਨ ਤੱਕ ਘਰੋਂ ਬਾਹਰ ਨਹੀਂ ਆਉਣਗੇ। ਹੈਨਰੀ ਦੇ ਇਲਾਵਾ ਨੇਤਾ ਸਲਿਲ ਬਾਹਰੀ, ਕੌਂਸਲਰ ਰਜਨੀ ਬਾਹਰੀ, ਕੌਂਸਲਰ ਰਜਨੀ ਬਾਹਰੀ ਅਤੇ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ। ਇਸ ਦੇ ਇਲਾਵਾ ਦੀਪਕ ਦੇ ਕਰੀਬੀ ਭਾਜਪਾ ਨੇਤਾ ਕਰਨ ਵਿਜ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ ਕਿਉਂਕਿ ਉਹ ਵੀ ਦੀਪਕ ਦੇ ਨਾਲ ਹੀ ਰਹਿੰਦਾ ਸੀ।
ਲੰਗਰ ਵੰਡਣ ਦੀ ਸੇਵਾ ਵੀ ਕਰਦਾ ਰਿਹਾ ਕੋਰੋਨਾ ਕਾਰਨ ਮਰਿਆ ਪ੍ਰਵੀਨ
ਪ੍ਰਵੀਨ ਕੁਮਾਰ ਦਾ ਬੇਟਾ ਦੀਪਕ ਸ਼ਹਿਰ 'ਚ ਕਰਫਿਊ ਲੱਗਣ ਦੇ ਬਾਵਜੂਦ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲੰਗਰ ਵੰਡਣ ਦੀ ਸੇਵਾ ਕਰਦਾ ਰਿਹਾ ਸੀ। ਦੀਪਕ ਸ਼ਰਮਾ ਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਨਜ਼ਦੀਕੀਆਂ ਹਨ, ਇਸ ਲਈ ਕਰਫਿਊ ਦੇ ਬਾਵਜੂਦ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਸੰਪਰਕ 'ਚ ਰਿਹਾ। ਜਿਵੇਂ ਹੀ ਪ੍ਰਵੀਨ ਦੀ ਰਿਪੋਰਟ ਦੇ ਪਾਜ਼ੀਟਿਵ ਆਉਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਗਿਆ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਦੀ ਡਾ. ਗੁਰਵਿੰਦਰ ਕੌਰ ਚਾਵਲਾ ਨੇ ਕਿਹਾ ਕਿ ਪ੍ਰਵੀਨ ਕੁਮਾਰ ਦੇ ਪਰਿਵਾਰ ਦੇ ਵੀ ਸੈਂਪਲ ਲੈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਚੌਕਸੀ ਵਰਤਦੇ ਹੋਏ ਇਲਾਕੇ 'ਚ ਸਰਵੇ ਕੀਤਾ ਜਾ ਰਿਹਾ ਹੈ।
ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਨਾ ਮਿਲਣ ਕਾਰਨ ਸੇਖਾ ਰੋਡ ਵਾਸੀ ਉਤਰੇ ਸੜਕਾਂ 'ਤੇ
NEXT STORY