ਹੁਸ਼ਿਆਰਪੁਰ (ਘੁੰਮਣ)— ਹੁਸ਼ਿਆਰਪੁਰ 'ਚੋਂ ਵੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਮੁੜ ਸਾਹਮਣੇ ਆਉਣ ਲੱਗ ਗਏ ਹਨ। ਹੁਣ ਫਿਰ ਤੋਂ ਹੁਸ਼ਿਆਰਪੁਰ 'ਚ ਦੋ ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਹੁਣ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 164 ਤੱਕ ਪਹੁੰਚ ਗਈ ਹੈ।
ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਇਕ ਕੇਸ ਸਿਹਤ ਕੇਂਦਰ ਬੁਢਾਬੜ ਦੇ ਅਧੀਨ ਆਉਂਦੇ ਪਿੰਡ ਦਾ ਆਇਆ ਹੈ, ਜੋ ਲੁਧਿਆਣਾ ਵਿਖੇ ਰਿਪੋਰਟ ਹੋਇਆ। ਇਹ ਪੰਜਾਬ ਪੁਲਸ ਦਾ ਮੁਲਾਜ਼ਮ ਹੈ ਅਤੇ ਦੂਜਾ ਪਾਜ਼ੇਟਿਵ ਮਰੀਜ਼ ਸਿਹਤ ਕੇਂਦਰ ਮੰਡ ਮੰਡੇਰ ਦੇ ਅਧੀਨ ਆਉਂਦੇ ਪਿੰਡ ਦਾ ਹੈ, ਜੋ ਪਠਾਨਕੋਟ ਵਿਖੇ ਰਿਪੋਰਟ ਹੋਇਆ ਹੈ ਅਤੇ ਆਰਮੀ ਦਾ ਜਵਾਨ ਹੈ, ਜਿਸ ਨਾਲ ਜ਼ਿਲ੍ਹੇ 'ਚ 2 ਮਰੀਜ਼ ਨਵੇਂ ਆਉਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 164 ਹੋ ਗਈ ਹੈ।
ਇਹ ਵੀ ਪੜ੍ਹੋ: ਅਫਸਰਸ਼ਾਹੀ ਤੇ ਮੰਤਰੀਆਂ ਦਾ ਵਿਵਾਦ, ਪ੍ਰਤਾਪ ਬਾਜਵਾ ਨੇ ਮੁੜ ਘੇਰੀ ਕੈਪਟਨ ਸਰਕਾਰ
ਉਨ੍ਹਾਂ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 117 ਸੈਂਪਲ ਲਏ ਗਏ ਹਨ। 2 ਕੇਸ ਬਾਹਰਲੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਣ 'ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 164 ਹੋ ਗਈ ਹੈ। ਜ਼ਿਲ੍ਹੇ 'ਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 9902 ਹੋ ਗਈ ਹੈ ਅਤੇ 8748 ਨੈਗੇਟਿਵ ਅਤੇ 980 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਸਿਵਲ ਸਰਜਨ ਨੇ ਦੱਸਿਆ ਕਿ 26 ਸੈਂਪਲ ਇਨਵੈਲਿਡ ਹਨ, 5 ਦੀ ਮੌਤ ਹੋ ਚੁੱਕੀ ਹੈ, ਐਕਟਿਵ 26 ਕੇਸ ਹਨ ਅਤੇ 134 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਸਿਹਤ ਐਡਵਾਈਜ਼ਰੀ ਜਾਰੀ ਕਰਦੇ ਹੋਏ ਡਾ. ਜਸਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਸਰਕਾਰ ਵੱਲੋਂ ਜੁਰਮਾਨਾ ਕੀਤਾ ਜਾਵੇਗਾ।
ਨਿੱਤ ਦੇ ਕਲੇਸ਼ ਤੋਂ ਦੁਖੀ ਐੱਨ. ਆਰ. ਆਈ. ਨੌਜਵਾਨ ਨੇ ਅੰਤ ਚੁੱਕਿਆ ਖ਼ੌਫ਼ਨਾਕ ਕਦਮ
NEXT STORY