ਜਲੰਧਰ (ਰੱਤਾ)— ਕੋਰੋਨਾ ਵਾਇਰਸ ਦਾ ਕਹਿਰ ਜਲੰਧਰ ਮਹਾਨਗਰ 'ਚ ਲਗਾਤਾਰ ਜਾਰੀ ਹੈ। ਅੱਜ ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਜਲੰਧਰ 'ਚ ਮੌਤ ਹੋ ਗਈ, ਉਥੇ ਹੀ 4 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ 'ਚ ਦੋ ਸੀ. ਆਈ. ਏ. ਸਟਾਫ ਦੇ ਮੈਂਬਰ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾਰਾ ਦੇ ਰਹਿਣ ਵਾਲੇ 49 ਸਾਲਾ ਵਿਅਕਤੀ, ਚੁਗਿੱਟੀ ਦੇ ਰਹਿਣ ਵਾਲੇ 48 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਸੀ. ਆਈ. ਏ. ਸਟਾਫ ਮੈਂਬਰਾਂ 'ਚ 47 ਸਾਲਾ ਵਿਅਕਤੀ ਅਤੇ 29 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਥੇ ਦੱਸ ਦੇਈਏ ਕਿ ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ਨੂੰ ਲੈ ਕੇ ਕੁੱਲ ਜਲੰਧਰ 'ਚ 420 ਪਾਜ਼ੇਟਿਵ ਕੇਸ ਹੋ ਗਏ, ਜਿਨ੍ਹਾਂ 'ਚੋਂ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 300 ਦੇ ਕਰੀਬ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਅੱਜ ਹੋਈ ਜਲੰਧਰ 'ਚ 14ਵੀਂ ਮੌਤ
ਜਲੰਧਰ 'ਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨੇ ਜਲੰਧਰ ਜ਼ਿਲ੍ਹੇ 'ਚ ਅੱਜ ਇਕ ਹੋਰ ਕੋਰੋਨਾ ਪੀੜਤਾ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਪਚਰੰਗਾ ਵਾਸੀ ਕੋਰੋਨਾ ਪੀੜਤਾ ਰੀਟਾ ਦੇਵੀ ਨੇ ਬੀਤੀ ਦੇਰ ਰਾਤ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੰਗਲਵਾਰ ਸਿਹਤ ਵਿਭਾਗ ਵੱਲੋਂ ਬੱਤੀ ਮਰੀਜ਼ਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਕੀਤੇ ਜਾਣ ਦੌਰਾਨ ਇਨ੍ਹਾਂ ਮਰੀਜ਼ਾਂ 'ਚ ਸ਼ਾਮਲ ਬਲਾਕ ਭੋਗਪਰ ਦੇ ਪਿੰਡ ਪਚਰੰਗਾ ਦੀ ਰਹਿਣ ਵਾਲੀ ਪ੍ਰਵਾਸੀ ਔਰਤ ਰੀਟਾ ਰਾਣੀ ਦੀ ਬੀਤੀ ਰਾਤ ਸਿਵਲ ਹਸਪਤਾਲ ਜਲੰਧਰ 'ਚ ਮੌਤ ਹੋ ਗਈ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਪਬਲਿਕ ਸਿਹਤ ਕੇਂਦਰ ਕਾਲਾ ਬੱਕਰਾ ਡਾ. ਕਮਲਪਾਲ ਵੱਲੋਂ ਕੀਤੀ ਗਈ ਹੈ।
ਡਾਕਟਰਾਂ ਦੀ ਵੱਡੀ ਲਾਪ੍ਰਵਾਹੀ : ਕੋਰੋਨਾ ਜਾਂਚ ਲਈ ਲਏ ਨਮੂਨੇ ਕਈ-ਕਈ ਦਿਨ ਪਏ ਰਹਿੰਦੇ ਨੇ ਲੈਬੋਰੇਟਰੀ 'ਚ
NEXT STORY