ਜਲੰਧਰ (ਪੁਨੀਤ)— ਕਰਫਿਊ ਦੌਰਾਨ ਮਹਾਨਗਰ ਵਾਸੀਆਂ ਨੂੰ ਘਰ ਬੈਠੇ ਸਹੂਲਤ ਦੇਣ ਦੇ ਉਦੇਸ਼ ਨਾਲ ਅਲੂਜ਼ੋ ਐਪ ਬਣਾਈ ਗਈ ਹੈ। ਪਲੇਅ ਸਟੋਰ ਤੋਂ ਇਸ ਐਪ ਨੂੰ ਡਾਊਨਲੋਡ ਕਰਕੇ ਲੋਕ ਘਰਾਂ 'ਚ ਬੈਠੇ ਹੀ ਡੀ. ਸੀ. ਰੇਟ 'ਤੇ ਫਲ ਅਤੇ ਸਬਜ਼ੀਆਂ ਖਰੀਦ ਸਕਦੇ ਹਨ। ਸੀ. ਏ. ਅਰੁਣ ਕੱਕੜ ਨੇ ਇਸ ਐਪ ਨੂੰ ਲਾਂਚ ਕੀਤਾ ਹੈ ਤਾਂ ਜੋ ਕਰਫਿਊ ਦੌਰਾਨ ਲੋਕਾਂ ਨੂੰ ਸਾਮਾਨ ਆਦਿ ਖਰੀਦਣ ਲਈ ਘਰੋਂ ਬਾਹਰ ਆਉਣ ਦੀ ਜ਼ਰੂਰਤ ਨਾ ਪਏ। ਇਸ ਐਪ 'ਚ ਡੀ. ਸੀ. ਵੱਲੋਂ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਰੋਜ਼ਾਨਾ ਅਣਗਿਣਤ ਘਰਾਂ 'ਚ ਸਬਜ਼ੀਆਂ ਆਦਿ ਭੇਜੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)
ਇਸ ਐਪ ਦੇ ਨਾਲ ਸ਼ਹਿਰ ਦੇ ਕਈ ਵੱਡੇ ਸਟੋਰ ਅਤੇ ਰਾਸ਼ਨ ਦੀਆਂ ਦੁਕਾਨਾਂ ਜੁੜ ਚੁੱਕੀਆਂ ਹਨ। ਕਰਿਆਨਾ ਸਟੋਰਾਂ ਵੱਲੋਂ ਐਪ 'ਤੇ ਹਰ ਇਕ ਚੀਜ਼ ਦੀ ਕੀਮਤ ਦੱਸੀ ਗਈ ਹੈ ਤਾਂ ਜੋ ਕਿਸੇ ਨੂੰ ਖਰੀਦਦਾਰੀ ਕਰਨ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਏ।
ਇਹ ਵੀ ਪੜ੍ਹੋ:ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ
ਐਪ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਇਸ ਰਾਹੀਂ ਸਬਜ਼ੀਆਂ ਅਤੇ ਫਲਾਂ ਦੀ ਖਰੀਦਾਦਰੀ ਘੱਟ ਤੋਂ ਘੱਟ 150 ਰੁਪਏ ਦੀ ਕਰਨੀ ਹੋਵੇਗੀ, ਪੇਮੈਂਟ ਕੈਸ਼ ਆਨ ਡਲਿਵਰੀ ਅਤੇ ਪੇ. ਟੀ. ਐੱਮ. ਰਾਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 2 ਕਿਲੋਮੀਟਰ ਤੱਕ ਦੇ ਏਰੀਏ 'ਚ ਸਬਜ਼ੀਆਂ, ਫਲ ਅਤੇ ਹੋਰ ਸਾਮਾਨ ਪਹੁੰਚਾਉਣ ਦੇ 20 ਰੁਪਏ ਚਾਰਜ ਕੀਤੇ ਜਾ ਰਹੇ ਹਨ। ਉਥੇ ਹੀ ਕਰਿਆਨਾ/ਗ੍ਰੋਸਰੀ ਦੇ ਸਾਮਾਨ 'ਚ ਘੱਟ ਤੋਂ ਘੱਟ ਖਰੀਦਾਦਰੀ ਉਕਤ ਸਟੋਰ ਦੇ ਹਿਸਾਬ ਨਾਲ ਲਾਗੂ ਹੋਵੇਗੀ।
ਇਹ ਵੀ ਪੜ੍ਹੋ:ਸਿਰਸਾ ਦੀ ਭਗਵੰਤ ਮਾਨ ਤੇ ਵਿਧਾਇਕ ਜਰਨੈਲ ਸਿੰਘ ਨੂੰ ਸਿੱਧੀ ਚੁਣੌਤੀ
ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ
ਬਰਨਾਲਾ ਦੀ ਕੋਰੋਨਾ ਪਾਜ਼ੀਟਿਵ ਮਹਿਲਾ ਪਟਿਆਲਾ ਵਿਖੇ ਰੈਫਰ
NEXT STORY