ਜਲੰਧਰ (ਖੁਰਾਣਾ)— ਪੰਜਾਬ ’ਚ ਕੋਰੋਨਾ ਵਾਇਰਸ ਦਾ ਫੈਲਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਜਲੰਧਰ ਜਿਹੇ ਸ਼ਹਿਰ ’ਚ ਵੀ ਕੋਰੋਨਾ ਦੇ ਦੋ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਬਸਤੀ ਦਾਨਿਸ਼ਮੰਦਾਂ ਦੇ ਗੁਰੂ ਰਵਿਦਾਸ ਨਗਰ ਤੋਂ ਇਕ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ। ਇਸ ਘਟਨਾ ਨਾਲ ਜਿੱਥੇ ਵੈਸਟ ਵਿਧਾਨ ਸਭਾ ਹਲਕੇ ਦੇ ਅੰਦਰੂਨੀ ਮੁਹੱਲਿਆਂ ਅਤੇ ਸਲੱਮ ਇਲਾਕਿਆਂ ’ਚ ਦਹਿਸ਼ਤ ਫੈਲ ਗਈ ਹੈ, ਉਥੇ ਚਿੰਤਾ ਦੀ ਗੱਲ ਇਹ ਵੀ ਹੈ ਕਿ ਗੁਰੂ ਰਵਿਦਾਸ ਨਗਰ ਦੇ ਜਿਸ ਘਰ ’ਚੋਂ ਪਾਜ਼ੀਟਿਵਮਰੀਜ਼ ਮਿਲਿਆ ਹੈ, ਉਹ ਘਰ ਵੈਸਟ ਹਲਕੇ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਘਰ ਅਤੇ ਦਫਤਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੈ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਅਤੇ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਅਵਤਾਰ ਹੈਨਰੀ ’ਤੇ ਵੀ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਕਾਫੀ ਅਸਰ ਹੋਇਆ ਸੀ ਕਿਉਂਕਿ ਉਨ੍ਹਾਂ ਦੇ ਇਲਾਕੇ ’ਚ ਸਥਿਤ ਮਿੱਠਾ ਬਾਜ਼ਾਰ ਦੇ ਲਾਵਾਂ ਮੁਹੱਲੇ ’ਚ ਇਕ ਬਜ਼ੁਰਗ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲਿਆ ਸੀ ਅਤੇ ਉਸ ਦਾ ਬੇਟਾ ਹੈਨਰੀ ਪਰਿਵਾਰ ਦੇ ਕਰੀਬੀ ਸੰਪਰਕ ’ਚ ਸੀ। ਮਿੱਠਾ ਬਾਜ਼ਾਰ ’ਚ ਹੋਈ ਘਟਨਾ ਤੋਂ ਬਾਅਦ ਵਿਧਾਇਕ ਬਾਵਾ ਹੈਨਰੀ ਅਤੇ ਅਵਤਾਰ ਹੈਨਰੀ ਨੂੰ ਕੁਆਰੰਟਾਈਨ ਕਰ ਲਿਆ ਗਿਆ ਸੀ ਅਤੇ ਉਸ ਘਟਨਾ ਕਾਰਣ ਉੱਤਰੀ ਹਲਕੇ ਦੇ ਲਗਭਗ ਇਕ ਦਰਜਨ ਕਾਂਗਰਸੀ ਕੌਂਸਲਰਾਂ ਨੂੰ ਵੀ ਕੁਆਰੰਟਾਈਨ ਹੋਣਾ ਪਿਆ ਸੀ। ਭਾਵੇਂ ਵਿਧਾਇਕ ਬਾਵਾ ਹੈਨਰੀ ਅਤੇ ਉਨ੍ਹਾਂ ਦੇ ਪਿਤਾ ਅਵਤਾਰ ਹੈਨਰੀ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਪਰ ਤਾਜ਼ਾ ਘਟਨਾ ਅਨੁਸਾਰ ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ’ਤੇ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ
ਕਿਹਾ ਜਾ ਰਿਹਾ ਹੈ ਕਿ ਬਸਤੀ ਦਾਨਿਸ਼ਮੰਦਾਂ ਦੇ ਜਿਸ ਬਜ਼ੁਰਗ ਵਿਅਕਤੀ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਹ ਸੁਸ਼ੀਲ ਰਿੰਕੂ ਦੇ ਮੁਹੱਲੇ ’ਚ ਕਾਫੀ ਸਰਗਰਮ ਸੀ। ਚਰਚਾ ਤਾਂ ਇਹ ਵੀ ਹੈ ਕਿ ਉਕਤ ਵਿਅਕਤੀ ਇਲਾਕੇ ਦੀਆਂ ਸਮਾਜਿਕ ਸਰਗਰਮੀਆਂ ਵਿਚ ਵੀ ਹਿੱਸਾ ਲੈਂਦਾ ਸੀ। ਜਦੋਂ ਇਸ ਸਬੰਧ ’ਚ ਵਿਧਾਇਕ ਸੁਸ਼ੀਲ ਰਿੰਕੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪਾਜ਼ੇਟਿਵ ਪਾਇਆ ਗਿਆ ਕੇਸ ਉਨ੍ਹਾਂ ਦੇ ਘਰ ਦੇ ਬਿਲਕੁਲ ਨੇੜੇ ਹੈ ਅਤੇ ਉਸੇ ਗਲੀ ’ਚ ਸਥਿਤ ਹੈ ਪਰ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਕਤ ਬਜ਼ੁਰਗ ਨੇ ਉਨ੍ਹਾਂ ਦੀ ਟੀਮ ਦੇ ਨਾਲ ਜਾ ਕੇ ਰਾਸ਼ਨ ਜਾਂ ਲੰਗਰ ਵੰਡਣ ਿਵਚ ਹਿੱਸਾ ਲਿਆ ਸੀ।
ਿਵਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਸਾਰਾ ਪਤਾ ਕਰਵਾ ਲਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਕਤ ਵਿਅਕਤੀ ਦਾ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੇ ਨਾਲ ਕਿਤੇ ਆਉਣਾ-ਜਾਣਾ ਜਾਂ ਸੰਪਰਕ ਨਹੀਂ ਸੀ ਪਰ ਫਿਰ ਵੀ ਅਸੀਂ ਸਾਵਧਾਨੀ ਵਰਤ ਰਹੇ ਹਾਂ ਅਤੇ ਇਸ ਮਾਮਲੇ ’ਚ ਪ੍ਰਸ਼ਾਸਨ ਨੂੰ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਕੀ ਨਿਜਾਤਮ ਨਗਰ ਸੰਮੇਲਨ ਨਾਲ ਹੈ ਕੋਈ ਸਬੰਧ
ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਬਸਤੀ ਦਾਨਿਸ਼ਮੰਦਾਂ ਦੇ ਮੁਹੱਲਾ ਗੁਰੂ ਰਵਿਦਾਸ ਨਗਰ ਦੇ ਇਕ ਘਰ ਤੋਂ ਜੋ ਕੋਰੋਨਾ ਵਾਇਰਸ ਦਾ ਮਰੀਜ਼ ਪਾਇਆ ਗਿਆ ਹੈ, ਉਸ ਦਾ ਪਰਿਵਾਰ ਕੁਝ ਹਫਤੇ ਪਹਿਲਾਂ ਨਾਲ ਲੱਗਦੇ ਮੁਹੱਲਾ ਨਿਜਾਤਮ ਨਗਰ ਦੇ ਉਸ ਸੰਮੇਲਨ ਵਿਚ ਵੀ ਗਿਆ ਸੀ, ਜਿਥੇ ਦੇਸ਼-ਵਿਦੇਸ਼ ਤੋਂ ਕਾਫੀ ਸ਼ਰਧਾਲੂ ਆਏ ਸਨ। ਉਨ੍ਹਾਂ ਦਿਨਾਂ ਿਵਚ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋ ਚੁੱਕਾ ਸੀ ਪਰ ਉਸ ਮਾਹੌਲ ’ਚ ਵੀ ਸੰਮੇਲਨ ਹੋਇਆ ਸੀ। ਇਸ ਸੰਮੇਲਨ ਦੌਰਾਨ ਸਰਗਰਮ ਰਹਿਣ ਵਾਲੀ ਇਕ ਬਜ਼ੁਰਗ ਔਰਤ ਅਤੇ ਛਾਬੜਾ ਪਰਿਵਾਰ ਦੇ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਨਿਜਾਤਮ ਨਗਰ ਇਲਾਕੇ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਜਾ ਚੁੱਕਾ ਹੈ।
ਸੂਤਰਾਂ ਦੀ ਮੰਨੀਏ ਤਾਂ ਉਕਤ ਪਰਿਵਾਰ ਨੇ ਉਸ ਸੰਮੇਲਨ ’ਚ ਹਿੱਸਾ ਲਿਆ ਸੀ। ਕੁਝ ਦਿਨ ਪਹਿਲਾਂ ਜਦੋਂ ਇਸ ਪਰਿਵਾਰ ਦੇ ਮੈਂਬਰਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋਈ ਤਾਂ ਉਨ੍ਹਾਂ ਵਿਚੋਂ ਇਕ ਮੈਂਬਰ ਨੇ ਖੁਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਘਰ ਦੇ ਸਾਰੇ ਮੈਂਬਰਾਂ ਨੂੰ ਘਰ ’ਚ ਹੀ ਰਹਿਣ ਲਈ ਕਿਹਾ ਸੀ। ਅੱਜ ਜਿਸ ਵਿਅਕਤੀ ਨੂੰ ਪਾਜ਼ੇਟਿਵ ਕੋਰੋਨਾ ਵਾਇਰਸ ਐਲਾਨ ਕੀਤਾ ਗਿਆ, ਉਸ ਦੀ ਕੁਝ ਸਮਾਂ ਪਹਿਲਾਂ ਹਾਰਟ ਸਰਜਰੀ ਹੋ ਚੁੱਕੀ ਹੈ। ਹੁਣ ਪ੍ਰਸ਼ਾਸਨ ਅਤੇ ਸਿਹਤ ਿਵਭਾਗ ਨਾਲ ਜੁੜੇ ਅਧਿਕਾਰੀ ਨਿਜਾਤਮ ਨਗਰ ਦੇ ਐਂਗਲ ਨੂੰ ਵੀ ਧਿਆਨ ’ਚ ਰੱਖ ਕੇ ਅਗਲੀ ਜਾਂਚ ਵਿਚ ਜੁਟ ਗਏ ਹਨ।
ਸੁਸ਼ੀਲ ਰਿੰਕੂ ਦੀ ਟੀਮ ’ਚ ਵੀ ਦਹਿਸ਼ਤ ਫੈਲੀ
ਕੋਰੋਨਾ ਵਾਇਰਸ ਨੇ ਜਦੋਂ ਤੋਂ ਪੰਜਾਬ ਖਾਸ ਕਰ ਜਲੰਧਰ ’ਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਹਨ, ਤਦ ਤੋਂ ਲੈ ਕੇ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੁਝ ਦਿਨ ਪਹਿਲਾਂ ਜਲੰਧਰ ਦੇ ਵੱਖ-ਵੱਖ ਮੁਹੱਲਿਆਂ ਅਤੇ ਇਲਾਕਿਆਂ ’ਚ ਸੁੱਕਾ ਰਾਸ਼ਨ ਅਤੇ ਪੱਕਿਆ ਲੰਗਰ ਵੰਡਣ ਦਾ ਸਿਲਸਿਲਾ ਤੇਜ਼ੀ ਨਾਲ ਚੱਲਿਆ ਸੀ, ਜਿਸ ਮਾਮਲੇ ’ਚ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਉਨ੍ਹਾਂ ਦੀ ਟੀਮ ਦਾ ਨਾਂ ਕਾਫੀ ਸਾਹਮਣੇ ਆਇਆ ਸੀ ਕਿਉਂਕਿ ਇਹ ਸਾਰਾ ਇਲਾਕਾ ਸਲੱਮ ਆਬਾਦੀਆਂ ਨਾਲ ਭਰਿਆ ਹੋਇਆ ਹੈ। ਇਸ ਲਈ ਿਵਧਾਇਕ ਸੁਸ਼ੀਲ ਰਿੰਕੂ ਨੂੰ ਰਾਸ਼ਨ ਅਤੇ ਲੰਗਰ ਪਹੁੰਚਾਉਣ ’ਚ ਕਾਫੀ ਮਦਦ ਕਰਨੀ ਪਈ ਸੀ। ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੀ ਅਗਵਾਈ ’ਚ ਇਲਾਕੇ ਦੇ ਕਈ ਮੁਹੱਿਲਆਂ ਅਤੇ ਕਾਲੋਨੀਆਂ ਨੂੰ ਸੈਨੇਟਾਈਜ਼ ਵੀ ਕਰਵਾਇਆ ਸੀ। ਹੁਣ ਬਸਤੀ ਦਾਨਿਸ਼ਮੰਦਾਂ ਤੋਂ ਪਾਜ਼ੇਟਿਵ ਮਰੀਜ਼ ਮਿਲਣ ਤੋਂ ਬਾਅਦ ਸੁਸ਼ੀਲ ਰਿੰਕੂ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ’ਚ ਵੀ ਦਹਿਸ਼ਤ ਪਾਈ ਜਾ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ
NEXT STORY