ਜਲੰਧਰ (ਗੁਲਸ਼ਨ)— ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਡਾਲਟਨਗੰਜ ਝਾਰਖੰਡ ਲਈ ਸਵੇਰੇ 'ਸ਼੍ਰਮਿਕ ਸਪੈਸ਼ਲ ਟਰੇਨ' ਮੰਗਲਵਾਰ ਦੁਪਹਿਰ 1.25 ਵਜੇ ਰਵਾਨਾ ਹੋਈ, ਜਿਸ 'ਚ ਕੁੱਲ 1188 ਮਜ਼ਦੂਰ ਸਵਾਰ ਹੋ ਕੇ ਆਪਣੇ ਸੂਬੇ ਲਈ ਰਵਾਨਾ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਬਾਏ-ਬਾਏ ਕਰਕੇ ਰਵਾਨਾ ਕੀਤਾ।
ਇਸ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਰੇਲਵੇ ਵਿਭਾਗ ਨੂੰ 712800 ਰੁਪਏ ਦਾ ਡਰਾਫਟ ਜਮ੍ਹਾ ਕਰਵਾ ਕੇ ਟਿਕਟਾਂ ਲਈਆਂ। ਜ਼ਿਲਾ ਪ੍ਰਸ਼ਾਸਨ ਕੋਲੋਂ 91608 ਮਜ਼ਦੂਰਾਂ ਨੇ ਆਪਣੇ ਪਿੰਡ ਜਾਣ ਲਈ ਬਿਨੈ ਕੀਤਾ ਸੀ। ਪਹਿਲੀ ਟਰੇਨ ਵਿਚ ਜਿਨ੍ਹਾਂ ਲੋਕਾਂ ਨੇ ਝਾਰਖੰਡ ਜਾਣਾ ਸੀ, ਉਨ੍ਹਾਂ ਨੂੰ ਪ੍ਰਸ਼ਾਸਨ ਨੇ ਫੋਨ ਕਰਕੇ ਅਤੇ ਐੱਸ. ਐੱਮ. ਐੱਸ. ਕਰਕੇ ਸੂਚਿਤ ਕਰ ਦਿੱਤਾ ਸੀ, ਜਿਨ੍ਹਾਂ ਸੱਦਿਆ ਗਿਆ ਸੀ, ਉਨ੍ਹਾਂ ਨੂੰ ਹੀ ਭੇਜਿਆ ਗਿਆ।
ਯਾਤਰੀਆਂ ਦੀ ਚੈਕਿੰਗ ਲਈ 3 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਬੱਲੇ ਬੱਲੇ ਫਾਰਮ ਪਠਾਨਕੋਟ ਚੌਕ, ਨਕੋਦਰ ਚੌਕ ਦੇ ਨੇੜੇ ਖਾਲਸਾ ਸਕੂਲ ਗਰਾਊਂਡ ਅਤੇ ਤੀਸਰਾ ਲਾਡੋਵਾਲੀ ਰੋਡ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ। ਉੱਥੇ ਮੈਡੀਕਲ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਬਿਨਾਂ ਪੈਸਿਆਂ ਦੇ ਰੇਲਵੇ ਟਿਕਟਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਯਾਤਰੀਆਂ ਨੂੰ ਬੱਸਾਂ ਰਾਹੀਂ ਸਿਟੀ ਰੇਲਵੇ ਸਟੇਸ਼ਨ ਲਿਆਂਦਾ ਗਿਆ। ਉਥੇ ਹੀ ਰੇਲਵੇ ਦਾ ਬੁਕਿੰਗ ਸਟਾਫ ਰਾਤ ਢਾਈ ਵਜੇ ਪਹੁੰਚਿਆ ਜਦਕਿ ਬਾਕੀ ਸਟਾਫ ਸਵੇਰੇ 6 ਵਜੇ ਸਟੇਸ਼ਨ 'ਤੇ ਪਹੁੰਚ ਗਿਆ ਸੀ। ਸਟੇਸ਼ਨ 'ਤੇ ਭੀੜ ਇਕੱਠੀ ਹੋਣ ਦੇ ਡਰ ਕਾਰਨ ਜ਼ਿਲਾ ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀ ਟਰੇਨ ਚੱਲਣ ਦਾ ਸਹੀ ਸਮਾਂ ਨਹੀਂ ਦੱਸ ਰਹੇ। ਉਥੇ ਹੀ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਕੀ ਸੂਬਿਆਂ ਲਈ ਵੀ ਜਲਦ ਹੀ ਟਰੇਨਾਂ ਚਲਣਗੀਆਂ।
ਵੱਡੀ ਵਾਰਦਾਤ: ਪਟਿਆਲਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ
NEXT STORY