ਜਲੰਧਰ (ਰੱਤਾ)— ਜਲੰਧਰ ’ਚ ਕੋਰੋਨਾ ਵਾਇਰਸ ਨੇ ਆਪਣੀ ਰਫਤਾਰ ਫਿਰ ਤੋਂ ਤੇਜ਼ ਕਰ ਦਿੱਤੀ ਹੈ। ਹੁਣ ਫਿਰ ਤੋਂ 6 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 5 ਜਲੰਧਰ ਜ਼ਿਲੇ ਨਾਲ ਸਬੰਧਤ ਅਤੇ ਇਕ ਮਾਨਸਾ ਦਾ ਦੱਸਿਆ ਜਾ ਰਿਹਾ ਹੈ। ਇਥੇ ਦੱਸ ਦੇਈਏ ਕਿ ਅੱਜ ਜਲੰਧਰ ਜ਼ਿਲੇ ਨਾਲ ਸਬੰਧਤ 12 ਇਕੱਠੇ ਕੇਸ ਸਾਹਮਣੇ ਆਉਣ ਨਾਲ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਜਲੰਧਰ ’ਚ 167 ਤੱਕ ਪਹੁੰਚ ਗਈ ਹੈ ਜਦਕਿ ਇਕ ਕੇਸ ਮਾਨਸਾ ਨਾਲ ਸਬੰਧਤ ਹੈ। ਅੱਜ ਇਕੱਠੇ ਜਲੰਧਰ ਜ਼ਿਲੇ ਦੇ 12 ਕੇਸ ਸਾਹਮਣੇ ਆਉਣ ਨਾਲ ਜਿੱਥੇ ਸਿਹਤ ਵਿਭਾਗ ’ਚ ਹੜਕੰਪ ਮਚ ਗਿਆ ਹੈ, ਉਥੇ ਹੀ ਲੋਕਾਂ ’ਚ ਵੀ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਲੰਧਰ ਨਾਲ ਸਬੰਧਤ ਇਨ੍ਹਾਂ 5 ਨਵੇਂ ਕੇਸਾਂ ਦੀ ਹੋਈ ਪੁਸ਼ਟੀ
ਮਲਕੀਤ ਸਿੰਘ (39) ਵਾਸੀ ਪਿੰਡ ਮਹਿਰੂ ਨਕੋਦਰ
ਸੁਖਵਿੰਦਰ ਕੌਰ (37) ਵਾਸੀ ਪਿੰਡ ਮਹਿਰੂ ਨਕੋਦਰ
ਭੁਪਿੰਦਰ ਸਿੰਘ (45) ਵਾਸੀ ਪਿੰਡ ਮਹਿਰੂ ਨਕੋਦਰ
ਬਲਜੀਤ ਸਿੰਘ (48) ਗੋਨਾਚੱਕ ਜਲੰਧਰ
ਰਮਨਦੀਪ ਕੌਰ (24) ਪਿੰਡ ਅਠੌਲਾ ਜਲੰਧਰ
ਪੰਜਾਬ ‘ਚ ‘ਕੋਰੋਨਾ’ ਪਾਜ਼ੇਟਿਵ ਕੇਸਾਂ ਦਾ ਅੰਕੜਾ 1793 ਤੱਕ ਪੁੱਜਾ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1793 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 296, ਲੁਧਿਆਣਾ 128, ਜਲੰਧਰ 167, ਮੋਹਾਲੀ ‘ਚ 97, ਪਟਿਆਲਾ ‘ਚ 101, ਹੁਸ਼ਿਆਰਪੁਰ ‘ਚ 90, ਤਰਨਾਰਨ 161, ਪਠਾਨਕੋਟ ‘ਚ 29, ਮਾਨਸਾ ‘ਚ 21, ਕਪੂਰਥਲਾ 24, ਫਰੀਦਕੋਟ 45, ਸੰਗਰੂਰ ‘ਚ 97, ਨਵਾਂਸ਼ਹਿਰ ‘ਚ 104, ਰੂਪਨਗਰ 17, ਫਿਰੋਜ਼ਪੁਰ ‘ਚ 44, ਬਠਿੰਡਾ 41, ਗੁਰਦਾਸਪੁਰ 122, ਫਤਿਹਗੜ੍ਹ ਸਾਹਿਬ ‘ਚ 28, ਬਰਨਾਲਾ 21, ਫਾਜ਼ਿਲਕਾ 39 ਮੋਗਾ 55, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
CBSE ਸਕੂਲਾਂ ਦੇ ਗੁਰੂ ਜੀ ਦੀ ਵੀ ਲੱਗੇਗੀ ਆਨਲਾਈਨ ਕਲਾਸ, 1 ਘੰਟੇ ਦਾ ਹੋਵੇਗਾ ਸੈਸ਼ਨ
NEXT STORY