ਜਲੰਧਰ (ਰੱਤਾ)— ਜਲੰਧਰ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਸਵੇਰੇ ਜਲੰਧਰ 'ਚੋਂ ਕੁੱਲ 9 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਮੈਰੀਟੋਰੀਅਸ ਸਕੂਲ 'ਚ ਰਹਿ ਰਹੇ 9 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚੋਂ 5 ਲੋਕ ਜਲੰਧਰ ਨਾਲ ਸਬੰਧਤ ਹਨ ਜਦਕਿ 4 ਦੂਜੇ ਜ਼ਿਲਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਸ ਨਾਲ ਜਲੰਧਰ ਜ਼ਿਲੇ ਦੇ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 136 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 4 ਦੀ ਮੌਤ ਹੋ ਗਈ ਹੈ, ਜਦੋਂਕਿ 1 ਮਰੀਜ਼ ਸੀ. ਐੱਮ. ਸੀ. ਲੁਧਿਆਣਾ ਅਤੇ 11 ਮਰੀਜ਼ ਸਿਵਲ ਹਸਪਤਾਲ ਜਲੰਧਰ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਜਿਨ੍ਹਾਂ 9 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਉਨ੍ਹਾਂ ਵਿਚੋਂ 1 ਔਰਤਾਂ ਅਤੇ 8 ਆਦਮੀ ਹਨ। ਉਨ੍ਹਾਂ ਦੱਸਿਆ ਕਿ ਇਹ 9 ਮਰੀਜ਼ ਕਪੂਰਥਲਾ ਰੋਡ ਸਥਿਤ ਮੈਰੀਟੋਰੀਅਸ ਸਕੂਲ ਵਿਚ ਕੁਆਰੰਟਾਈਨ ਸਨ, ਜੋ ਕਿ ਪਿਛਲੇ ਦਿਨੀਂ ਸ੍ਰੀ ਹਜ਼ੂਰ ਸਾਹਬ ਅਤੇ ਯੂ. ਪੀ. ਤੋਂ ਵਾਪਸ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 3 ਮਰੀਜ਼ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ ਹਨ, ਜਿਨ੍ਹਾਂ ਵਿਚੋਂ 1 ਪਤੀ-ਪਤਨੀ ਹਨ ਅਤੇ 1 ਡਰਾਈਵਰ ਹੈ, ਜੋ ਇਨ੍ਹਾਂ ਨੂੰ ਲੈ ਕੇ ਆਇਆ ਹੈ।
ਮੰਗਲਵਾਰ ਨੂੰ ਇਹ ਮਰੀਜ਼ ਮਿਲੇ ਜਲੰਧਰ 'ਚ ਪਾਜ਼ੇਟਿਵ
1 ਮੁਕੇਸ਼ (22) ਫੋਲੜੀਵਾਲ (ਜਮਸ਼ੇਰ)
2 ਰਣਜੀਤ ਸਿੰਘ (30) ਸ਼ਾਹਕੋਟ ਬਲਾਕ
3. ਚਰਨਜੀਤ ਸਿੰਘ (67) ਪਿੰਡ ਡੱਲੇਵਾਲ (ਫਿਲੌਰ)
4. ਨਰਿੰਦਰ ਸਿੰਘ (66) ਪਿੰਡ ਡੱਲੇਵਾਲ (ਫਿਲੌਰ)
5. ਰਛਪਾਲ ਕੌਰ (52) ਪਿੰਡ, ਦੇਲਸਾਲ
6. ਰਮਨਦੀਪ ਸਿੰਘ (39) ਜ਼ਿਲਾ ਗੁਰਦਾਸਪੁਰ
7. ਗਗਨਦੀਪ ਸਿੰਘ (38) ਜ਼ਿਲਾ ਗੁਰਦਾਸਪੁਰ
8. ਰਾਕੇਸ਼ ਕੁਮਾਰ (29) ਜ਼ਿਲਾ ਕਪੂਰਥਲਾ
9. ਕਪਿਲ ਕੁਮਾਰ (27) ਜ਼ਿਲਾ ਸੁਨਾਮਬਾਕਸ
ਕੁੱਲ ਸੈਂਪਲ 4358
ਨੈਗੇਟਿਵ ਆਏ 2900
ਜਲੰਧਰ ਦੇ ਪਾਜ਼ੇਟਿਵ ਆਏ 136
ਸਿਵਲ ਹਸਪਤਾਲ ਵਿਚ ਦਾਖ਼ਲ ਪਾਜ਼ੇਟਿਵ ਰੋਗੀ 119
ਅੰਮ੍ਰਿਤਸਰ ਵਿਚ ਦਾਖਲ ਪਾਜ਼ੇਟਿਵ ਰੋਗੀ 3
ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਪਾਜ਼ੇਟਿਵ ਰੋਗੀ 1
ਪਟਿਆਲਾ ਵਿਚ ਦਾਖਲ ਪਾਜ਼ੇਟਿਵ ਰੋਗੀ 1
ਕੋਰੋਨਾ ਤੋਂ ਠੀਕ ਹੋਏ ਰੋਗੀ 12
ਮੌਤਾਂ ਹੋਈਆਂ 4
ਮੋਹਾਲੀ 'ਚ ਲਾਗੂ ਹੋਣਗੀਆਂ 'ਰੈੱਡ ਜ਼ੋਨ' ਵਾਲੀਆਂ ਪਾਬੰਦੀਆਂ, ਦੁਪਿਹਰ ਤੱਕ ਖੁੱਲ੍ਹਣਗੀਆਂ ਦੁਕਾਨਾਂ
NEXT STORY