ਜਲੰਧਰ — ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਪੰਜਾਬ 'ਚੋਂ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਸਰਕਾਰ ਵੱਲੋਂ 3 ਮਈ ਤੱਕ ਕਰਫਿਊ ਲਗਾਇਆ ਗਿਆ ਹੈ, ਉਥੇ ਹੀ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਬੋਰੀ 'ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ
ਹਸਪਤਾਲ 'ਚ ਨੇ ਕੋਰੋਨਾ ਦੇ ਮਰੀਜ਼ਾਂ ਲਈ ਖਾਸ ਸਹੂਲਤਾਂ
ਇਸ ਮੁਸੀਬਤ ਦੀ ਘੜੀ 'ਚ ਕਰਫਿਊ ਦੌਰਾਨ ਜਿੱਥੇ ਆਮ ਲੋਕਾਂ ਲਈ ਘਰਾਂ 'ਚ ਰਹਿਣਾ ਔਖਾ ਹੋ ਗਿਆ ਹੈ, ਉਥੇ ਹੀ ਸਭ ਤੋਂ ਔਖਾ ਉਨ੍ਹਾਂ ਨੂੰ ਵੀ ਲੱਗ ਰਿਹਾ ਹੈ, ਜੋ ਕਿ ਕੋਰੋਨਾ ਪੀੜਤ ਇਲਾਜ ਅਧੀਨ ਹਸਪਤਾਲਾਂ 'ਚ ਦਾਖਲ ਹਨ। ਉਨ੍ਹਾਂ ਦੇ ਲਈ ਸਾਰਾ-ਸਾਰਾ ਦਿਨ ਕੱਢਣਾ ਬੇਹੱਦ ਔਖਾ ਹੋ ਰਿਹਾ ਹੈ। ਇਥੇ ਦੱਸ ਦੇਈਏ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਮਰੀਜ਼ਾਂ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਸਿਵਲ ਹਸਪਤਾਲਾਂ 'ਚ ਦਾਖਲ ਕੋਰੋਨਾ ਦੇ ਮਰੀਜ਼ ਬੋਰ ਨਾ ਹੋਣ, ਇਸ ਲਈ ਉਨ੍ਹਾਂ ਦੇ ਲਈ ਹਸਪਤਾਲਾਂ 'ਚ ਐੱਲ. ਸੀ. ਡੀ. ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤਾਂਕਿ ਉਹ ਤਣਾਅ ਮੁਕਤ ਰਹਿ ਸਕਣ।
ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ 72 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਫ ਨੂੰ ਅਸੀਸਾਂ ਦਿੰਦੀ ਪਰਤੀ ਘਰ
ਪੰਜਾਬੀ ਗੀਤਾਂ 'ਤੇ ਕੋਰੋਨਾ ਪੀੜਤਾਂ ਨੇ ਪਾਇਆ ਭੰਗੜਾ
ਅਜਿਹਾ ਹੀ ਕੁਝ ਜਲੰਧਰ ਦੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲਿਆ, ਜਿੱਥੇ ਹਸਪਤਾਲ 'ਚ ਦਾਖਲ ਕੋਰੋਨਾ ਦੇ ਮਰੀਜ਼ ਪੰਜਾਬੀ ਗੀਤਾਂ 'ਤੇ ਭੰਗੜੇ ਪਾਉਂਦੇ ਹੋਏ ਨਜ਼ਰ ਆਏ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੋਰੋਨਾ ਦੇ ਖੌਫ ਵਿਚਾਲੇ ਸਿਵਲ ਹਸਪਤਾਲ 'ਚ ਦਾਖਲ ਕੋਰੋਨਾ ਦੇ ਮਰੀਜ਼ ਤਣਾਅ ਮੁਕਤ ਹੋਣ ਲਈ ਟੀ. ਵੀ. 'ਤੇ ਪੰਜਾਬੀ ਗਾਣਾ ਲੱਗਣ ਤੋਂ ਬਾਅਦ ਭੰਗੜੇ ਪਾ ਰਹੇ ਹਨ।
ਇਹ ਵੀ ਪੜ੍ਹੋ: ਇਨ੍ਹਾਂ ਮੁਲਾਜ਼ਮਾਂ ਨੇ ਵਧਾਈ ਪੰਜਾਬ ਪੁਲਸ ਦੀ ਸ਼ਾਨ, 12 ਦਿਨ ਦੇ ਬੱਚੇ ਦੀ ਇੰਝ ਬਚਾਈ ਜਾਨ
ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 244 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 244 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 61, ਜਲੰਧਰ 'ਚ 47, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 16, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਪਟਿਆਲਾ 'ਚ 26, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 1, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ''ਤੇ ਲਗਾ ਚੁੱਕੈ ਪਾਬੰਦੀ, ਰੈਣ ਬਸੇਰੇ ''ਚ ਲੋਕਾਂ ਦੀ ਹਾਲਤ ਹੋਈ ਮਾੜੀ
ਇਹ ਵੀ ਪੜ੍ਹੋ: ਅਣਦੇਖਿਆ ਦੁਸ਼ਮਣ ਪੰਜਾਬ ਪੁਲਸ ਲਈ ਬਹੁਤ ਵੱਡੀ ਚੁਣੌਤੀ, ਅਸੀ ਜ਼ਰੂਰ ਜਿੱਤਾਂਗੇ : ਡੀ. ਜੀ. ਪੀ. ਦਿਨਕਰ ਗੁਪਤਾ
ਕੋਰੋਨਾ ਦੀ ਲੜਾਈ 'ਚ ਨਿੱਤਰੀ 98 ਸਾਲਾ ਬੇਬੇ, ਜਜ਼ਬੇ ਨੂੰ ਹਰ ਕਿਸੇ ਦਾ ਸਲਾਮ
NEXT STORY