ਸ਼ੇਰਪੁਰ/ਮਹਿਲ ਕਲਾਂ (ਸਿੰਗਲਾ)— ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਦੀ ਘਟਨਾ ਦੇਖਣ ਨੂੰ ਮਿਲੀ। ਇਥੇ ਇਕ ਅਣਪਛਾਤੇ ਵਿਅਕਤੀ ਨੇ ਇਕ ਨਵਜੰਮੇ ਲੜਕੇ ਨੂੰ ਪਲਾਸਟਿਕ ਦੀ ਬੋਰੀ 'ਚ ਪਾ ਕੇ ਪਿੰਡ ਦੇ ਛੱਪੜ ਨਿਕਾਰੇ ਸੁੱਟ ਦਿੱਤਾ।
ਰੌਣ ਦੀਆਂ ਆਵਾਜ਼ਾਂ ਸੁਣ ਕੇ ਬੋਰੀ 'ਚੋਂ ਕੱਢਿਆ ਬੱਚਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਪੰਡੋਰੀ ਦੇ ਸਾਬਕਾ ਪੰਚ ਨਿਮਰਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਸਮੇਂ ਸਾਹਮਣੇ ਵਾਪਰੀ ਜਦੋਂ ਪਿੰਡ ਦੇ ਛੱਪੜ ਕਿਨਾਰੇ ਝੁੱਗੀਆਂ-ਝੌਂਪੜੀਆਂ ਵਾਲਾ ਦਾ ਲੜਕਾ ਲੀਰਾ, ਪਲਾਸਟਿਕ ਆਦਿ ਸਾਮਾਨ ਚੁੱਕਣ ਲਈ ਆਇਆ ਤਾਂ ਉਸ ਨੇ ਬੱਚੇ ਦੇ ਰੌਣ ਦੀਆਂ ਆਵਾਜ਼ਾਂ ਬੋਰੀ 'ਚੋਂ ਆਉਂਦੀਆਂ ਸੁਣੀਆਂ ਇਹ ਬੋਰੀ ਇਕ ਸਾਈਡ ਤੋਂ ਫਟੀ ਹੋਈ ਸੀ। ਇਸ ਨੌਜਵਾਨ ਨੇ ਇਸ ਦੀ ਜਾਣਕਾਰੀ ਛੱਪੜ ਨੇੜੇ ਤੋਂ ਲੰਘ ਰਹੇ ਜਗਮੋਹਨ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਹਰਦੀਪ ਸਿੰਘ ਫੌਜੀ ਨੂੰ ਦਿੱਤੀ। ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਵਿਅਕਤੀਆਂ ਨੇ ਤਰੁੰਤ ਬੱਚੇ ਨੂੰ ਬੋਰੀ 'ਚੋਂ ਕੱਢਿਆ ਅਤੇ ਜਗਮੋਹਨ ਸਿੰਘ ਦੇ ਘਰ ਲੈ ਗਏ।
ਇਹ ਵੀ ਪੜ੍ਹੋ: ਜਲੰਧਰ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ''ਤੇ ਲਗਾ ਚੁੱਕੈ ਪਾਬੰਦੀ, ਰੈਣ ਬਸੇਰੇ ''ਚ ਲੋਕਾਂ ਦੀ ਹਾਲਤ ਹੋਈ ਮਾੜੀ
ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ
ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸਭ ਤੋਂ ਪਹਿਲਾ ਐੱਸ. ਐੱਚ. ਓ. ਮਹਿਲ ਕਲਾਂ ਲਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਮਹਿਲ ਕਲਾਂ ਨੂੰ ਦਿੱਤੀ। ਉਹ ਤਰੁੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਪੁੱਜੇ ਅਤੇ ਸਿਹਤ ਵਿਭਾਗ ਦੀ ਆਸ਼ਾ ਵਰਕਰ ਪਰਮਿੰਦਰ ਕੌਰ ਨੂੰ ਨਾਲ ਲੈ ਕੇ ਬੱਚੇ ਨੂੰ ਐਬੂਲੈਂਸ ਰਾਹੀ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਲਿਆਂਦਾ ਗਿਆ ਅਤੇ ਜਿਸ ਦੀ ਮੁੱਢਲੀ ਜਾਂਚ ਕਰਨ 'ਤੇ ਬੱਚਾ ਬਿਲਕੁਲ ਤੰਦਰੁਸਤ ਅਤੇ ਠੀਕ ਪਾਇਆ ਗਿਆ।
ਇਹ ਵੀ ਪੜ੍ਹੋ: ਇਨ੍ਹਾਂ ਮੁਲਾਜ਼ਮਾਂ ਨੇ ਵਧਾਈ ਪੰਜਾਬ ਪੁਲਸ ਦੀ ਸ਼ਾਨ, 12 ਦਿਨ ਦੇ ਬੱਚੇ ਦੀ ਇੰਝ ਬਚਾਈ ਜਾਨ
ਇਸ ਮੌਕੇ ਡੀ. ਐੱਸ. ਪੀ. ਪਰਮਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ। ਐੱਸ. ਐੱਚ. ਓ. ਮਹਿਲ ਕਲਾਂ ਲਖਵਿੰਦਰ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਬੱਚਾ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਨਿਮਰਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਬੱਚੇ ਨੂੰ ਪ੍ਰਾਪਤ ਕਰਨ (ਗੋਂਦ ਲੈਣ) ਲਈ ਪਿੰਡ ਦੇ ਕਈ ਪਰਿਵਾਰ ਅੱਗੇ ਆਏ ਸਨ ਪਰ ਪ੍ਰਸ਼ਾਸਨ ਵੱਲੋਂ ਅਜੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਹੁੰਗਾਰਾਂ ਨਹੀਂ ਭਰਿਆ ਗਿਆ।
ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ 72 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਫ ਨੂੰ ਅਸੀਸਾਂ ਦਿੰਦੀ ਪਰਤੀ ਘਰ
ਇਹ ਵੀ ਪੜ੍ਹੋ: ਅਣਦੇਖਿਆ ਦੁਸ਼ਮਣ ਪੰਜਾਬ ਪੁਲਸ ਲਈ ਬਹੁਤ ਵੱਡੀ ਚੁਣੌਤੀ, ਅਸੀ ਜ਼ਰੂਰ ਜਿੱਤਾਂਗੇ : ਡੀ. ਜੀ. ਪੀ. ਦਿਨਕਰ ਗੁਪਤਾ
ਫਿਰੋਜ਼ਪੁਰ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਤੋਂ ਪ੍ਰਭਾਵਿਤ 15 ਦੀ ਰਿਪੋਰਟ ਆਈ ਨੈਗੇਟਿਵ
NEXT STORY