ਜਲੰਧਰ (ਰੱਤਾ)— ਮਹਾਨਗਰ ਜਲੰਧਰ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਦੀ ਲਪੇਟ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਨਾਲ-ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਬੁੱਧਵਾਰ ਨੂੰ ਜਿੱਥੇ ਜਲੰਧਰ ਜ਼ਿਲ੍ਹੇ 'ਚ ਕੁੱਲ 47 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਜਲੰਧਰ ਹਾਈਟਸ ਦੇ ਰਹਿਣ ਵਾਲੇ 46 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਵੀ ਹੋਈ ਹੈ। ਉਕਤ ਵਿਅਕਤੀ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਸੀ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਇਥੇ ਦੱਸ ਦੇਈਏ ਕਿ ਅੱਜ ਦੇ ਮਿਲੇ ਪਾਜ਼ੇਟਿਵ ਰੋਗੀਆਂ 'ਚ ਭਾਜਪਾ ਪੰਜਾਬ ਦੇ ਬੁਲਾਰੇ ਮਹਿੰਦਰ ਪਾਲ ਭਗਤ ਵੀ ਸ਼ਾਮਲ ਹਨ। ਮਹਿੰਦਰ ਪਾਲ ਭਗਤ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਨਰਿੰਦਰ ਕੌਰ, ਗੁਰਪ੍ਰੀਤ ਕੌਰ (ਭਗਵਾਨਦਾਸਪੁਰਾ)
ਵਿਪਨ (ਅਲੀ ਮੁਹੱਲਾ)
ਮਹਿੰਦਰਪਾਲ (ਜੇ. ਪੀ. ਨਗਰ)
ਸਪਨਾ, ਸ਼ੋਨੇਯਾ (ਕੂਲ ਰੋਡ ਜੋਤੀ ਨਗਰ)
ਉਰਮਿਲਾ (ਕ੍ਰਿਸ਼ਨਾ ਨਗਰ)
ਸ਼ਸ਼ੀ, ਜਸਕਰਨ, ਰਵਿੰਦਰ ਕੌਰ, ਰਾਜਿੰਦਰ ਕੌਰ, ਜਪਨਜੋਤ (ਨਿਊ ਜਵਾਹਰ ਨਗਰ)
ਵਿਨੀਤ, ਅੰਜੂ (ਮੁਹੱਲਾ ਕਰਾਰ ਖਾਂ)
ਕਿਰਨ (ਦਸਮੇਸ਼ ਐਵੇਨਿਊ)
ਸੁਸ਼ੀਲ (ਚਹਾਰ ਬਾਗ)
ਗੋਪਾਲ ਕਿਸ਼ਨ (ਰਾਜਾ ਗਾਰਡਨ)
ਰਿਤਿਕਾ, ਭੁਪਿੰਦਰ (ਨਕੋਦਰ)
ਖੁਸ਼ਬੂ (ਅਰਬਨ ਅਸਟੇਟ ਫੇਜ਼-1)
ਮੀਤੇਸ਼ (ਸੁਭਾਸ਼ ਨਗਰ)
ਆਸ਼ਿਮਾ (ਜਨਤਾ ਕਾਲੋਨੀ)
ਸੰਗੀਤਾ (ਮਹਿਤਪੁਰ)
ਦੀਪੇਂਦਰ, ਪੂਜਾ (ਜਲੰਧਰ ਹਾਈਟਸ)
ਤਲਵਿੰਦਰ (ਪਿੰਡ ਪ੍ਰਤਾਪਪੁਰਾ)
ਰੇਣੂ ਬਾਲਾ, ਦਲਜੀਤ ਕੌਰ (ਬਸਤੀ ਸ਼ੇਖ)
ਅੰਸ਼ੁਮਨ, ਸ਼ੀਤਲ (ਮਾਡਲ ਹਾਊਸ)
ਇਸ਼ਿਤਾ (ਵਾਲਮੀਕਿ ਕਾਲੋਨੀ)
ਸੰਦੀਪ (ਸੰਤੋਖਪੁਰਾ)
ਬਲਬੀਰ ਸਿੰਘ (ਪਿੰਡ ਹਸਨਮੁੰਡਾ ਕਰਤਾਰਪੁਰ)
ਕ੍ਰਿਸ਼ਨਾ (ਮਲਕਾ ਚੌਕ)
ਵਿਜੇ, ਕੇਸਰ ਰਾਮ (ਪਿੰਡ ਅੱਪਰਾ ਫਿਲੌਰ)
ਰੇਸ਼ਮਾ (ਪਿੰਡ ਰੁੜਕਾ ਖੁਰਦ)
ਅਮਰਨਾਥ (ਮੇਨ ਬਾਜ਼ਾਰ ਗੜ੍ਹਾ)
ਪਰਮਜੀਤ, ਸੁਰੇਸ਼, ਚਨੋਤਾ, ਨੱਥੂਰਾਮ, ਰਾਜਵੰਤੀ (ਨਿਊ ਹਰਗੋਬਿੰਦ ਨਗਰ ਆਦਮਪੁਰ)
ਬਲਵਿੰਦਰ ਕੌਰ, ਰੁਪਿੰਦਰ ਕੌਰ (ਪਿੰਡ ਗਹਿਲਰਾਂ)
ਰਜਨੀ ਬਾਲਾ (ਪਿੰਡ ਮਹਿਮਦਪੁਰ)
ਇਹ ਵੀ ਪੜ੍ਹੋ: ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ
ਕੱਲ੍ਹ ਹੋਈਆਂ ਸਨ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਦੋ ਮੌਤਾਂ
ਇਥੇ ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ 'ਚ ਹੁਣ ਤੱਕ ਮੌਤਾਂ ਦਾ ਅੰਕੜਾ 47 ਤੱਕ ਪਹੁੰਚ ਚੁੱਕਾ ਹੈ। ਕੱਲ੍ਹ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਕਾਰਨ ਦੋ ਜਨਾਨੀਆਂ ਦੀ ਮੌਤ ਹੋਈ ਸੀ। ਸਿਵਲ ਸਰਜਨ ਦਫ਼ਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਜਿੱਥੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਜਨਤਾ ਕਾਲੋਨੀ ਨਿਵਾਸੀ 64 ਸਾਲਾ ਆਸ਼ਿਮਾ ਅਤੇ ਮਹਿਤਪੁਰ ਦੀ 39 ਸਾਲਾ ਸੰਗੀਤਾ ਦੀ ਮੰਗਲਵਾਰ ਨੂੰ ਮੌਤ ਹੋਈ ਸੀ, ਉੱਥੇ ਹੀ ਮਹਿਕਮੇ ਨੂੰ 59 ਲੋਕਾਂ ਦੀ ਪਾਜ਼ੇਟਿਵ ਰਿਪੋਰਟਾਂ ਫਰੀਦਕੋਟ ਮੈਡੀਕਲ ਕਾਲਜ, ਨਿੱਜੀ ਲੈਬਾਰਟਰੀਆਂ ਅਤੇ ਸਿਵਲ ਹਸਪਤਾਲ ਵਿਚ ਲੱਗੀ ਟਰੂਨੇਟ ਮਸ਼ੀਨ 'ਤੇ ਕੀਤੇ ਗਏ ਟੈਸਟਾਂ ਤੋਂ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 36 ਲੋਕ ਉਹ ਹਨ, ਜੋ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਉਪਰੰਤ ਇਸ ਮਹਾਮਾਰੀ ਦੇ ਸ਼ਿਕਾਰ ਹੋਏ ਹਨ, ਜਦਕਿ 26 ਨਵੇਂ ਕੇਸ ਹਨ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ
236 ਰਿਪੋਰਟਾਂ ਆਈ ਸੀ ਨੈਗੇਟਿਵ ਅਤੇ 77 ਹੋਰਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ 236 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਈਆਂ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 77 ਹੋਰਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 1259 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।
ਜਲੰਧਰ ਦੇ ਤਾਜ਼ਾ ਹਾਲਾਤ
ਕੁਲ ਸੈਂਪਲ- 41,694
ਨੈਗੇਟਿਵ ਆਏ- 37,752
ਪਾਜ਼ੇਟਿਵ ਆਏ- 2165
ਡਿਸਚਾਰਜ ਹੋਏ ਮਰੀਜ਼-1622
ਮੌਤਾਂ ਹੋਈਆਂ 47
ਸਰਗਰਮ ਕੇਸ 450
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)
NEXT STORY