ਹੁਸ਼ਿਆਰਪੁਰ— ਹੁਸ਼ਿਆਰਪੁਰ ਰੇਲਵੇ ਰੋਡ ਨੇੜੇ ਪੈਂਦੇ ਪ੍ਰੇਮ ਮੈਡੀਕਲ ਸਟੋਰ ਮਾਲਕ ਨੂੰ ਉਸ ਦੀ ਪਤਨੀ ਦੀ ਆਡੀਓ-ਵੀਡੀਓ ਰਿਕਾਰਡਿੰਗ ਵਾਇਰਲ ਕਰਨ ਦੀ ਗੱਲ ’ਤੇ ਬਲੈਕਮੇਲ ਕਰਨ ਦੇ ਦੋਸ਼ ’ਚ 4 ਖ਼ਿਲਾਫ਼ ਥਾਣਾ ਸਿਟੀ ’ਚ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਗੋਬਿੰਦ ਬੰਟੀ ਨੇ ਦੱਸਿਆ ਕਿ ਮੁਹੱਲਾ ਗੁਰੂ ਨਾਨਕ ਇਨਕਲੇਵ ਦੇ ਭਾਨੂ ਅਗਰਵਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਮੁਲਜ਼ਮ ਮਨਜੀਤ ਸਿੰਘ, ਭਰਤ, ਗੋਪੀ ਅਤੇ ਮਨਦੀਪ ਉਸ ਦੀ ਪਤਨੀ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਦਾ ਕਹਿ ਕੇ ਬਲੈਕਮੇਲ ਕਰਕੇ 3 ਲੱਖ ਦੀ ਫਿਰੌਤੀ ਮੰਗ ਰਹੇ ਹਨ।
ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ
ਉਨ੍ਹਾਂ ਦੱਸਿਆ ਕਿ ਭਾਨੂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਮਨਜੀਤ ਸਿੰਘ ਦੇ ਕੋਲ ਮੁਲਜ਼ਮ ਭਰਤ ਦਵਾਈ ਲੈਣ ਦੇ ਬਹਾਨੇ ਆਉਂਦਾ-ਜਾਂਦਾ ਸੀ। ਇਸੇ ਦੌਰਾਨ ਉਕਤ ਮੁਲਮਜ਼ ਨੇ ਭਾਨੂ ਦੀ ਪਤਨੀ ਕੋਲੋਂ ਕਿਸੇ ਤਰੀਕੇ ਉਸ ਦਾ ਮੋਬਾਇਲ ਨੰਬਰ ਲੈ ਕੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਜੁਲਾਈ ’ਚ ਉਸ ਦੇ ਵਟਸਐੱਪ ’ਤੇ ਅਣਪਛਾਤੇ ਵਿਅਕਤੀ ਨੇ ਚੈਟਿੰਗ ਸ਼ੁਰੂ ਕੀਤੀ ਅਤੇ ਕਿਹਾ ਕਿ ਉਸ ਦੇ ਕੋਲ ਉਨ੍ਹਾਂ ਦੀ ਪਤਨੀ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਹੈ। ਜੇਕਰ ਉਹ ਇਸ ਗੱਲ ਨੂੰ ਦਬਾਉਣਾ ਚਾਹੁੰਦਾ ਹੈ ਤਾਂ ਤਿੰਨ ਲੱਖ ਰੁਪਏ ਦੇਵੇ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ
ਐੱਸ. ਐੱਚ. ਓ. ਨੇ ਕਿਹਾ ਕਿ ਜਾਂਚ ਦੌਰਾਨ ਚਾਰੋਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ 386, 506, 34 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਲਈ ਰੇਡ ਕੀਤੀ ਗਈ ਸੀ ਅਤੇ ਗੋਪੀ ਨੂੰ ਭਗਤ ਸਿੰਘ ਨਗਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ ਜਦਕਿ ਮੁਹੱਲਾ ਰਿਸ਼ੀ ਨਗਰ ਤੋਂ ਮਨਦੀਪ ਉਰਫ ਡੂਡ ਨੂੰ ਇਕ ਹੋਰ ਮੁਲਜ਼ਮ ਸੰਜੇ ਨਾਲ ਕਾਬੂ ਕੀਤਾ ਹੈ। ਉਨ੍ਹਾਂ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਦੇ ਚਲਦਿਆਂ ਉਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਤੀਜਾ ਮੁਲਜ਼ਮ ਮਨਜੀਤ ਸਿੰਘ ਅਜੇ ਫਰਾਰ ਹੈ ਅਤੇ ਨਾਮਜ਼ਦ ਦੋਸ਼ੀ ਭਰਤ ਨੂੰ ਲੈ ਕੇ ਪੁਲਸ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬੈਂਕ 'ਚੋਂ ਲੁਟੇਰਿਆਂ ਨੇ ਕੀਤੀ ਲੱਖਾਂ ਦੀ ਲੁੱਟ
ਗੈਂਗਸਟਰ ਮਨਜੀਤ ਨੂੰ ਭਜਾਉਣ ’ਚ ਮਨਦੀਪ ਨੇ ਇੰਝ ਕੀਤੀ ਸੀ ਮਦਦ
ਉਥੇ ਹੀ ਐੱਸ. ਐੱਚ. ਓ. ਨੇ ਦੱਸਿਆ ਕਿ ਮਨਦੀਪ ਉਰਫ ਡੂਡ ਉਹ ਮੁਲਜ਼ਮ ਹੈ, ਜਿਸ ਨੇ ਫਰਵਰੀ ’ਚ ਗੈਂਗਸਟਰ ਮਨਜੀਤ ਸਿੰਘ ਉਰਫ ਚਿੱਪੀ ਨੂੰ ਅਦਾਲਤ ਦੇ ਬਾਹਰ ਫਰਾਰ ਹੋਣ ’ਚ ਮਦਦ ਕੀਤੀ ਸੀ ਅਤੇ ਆਪਣੇ ਇਕ ਹੋਰ ਸਾਥੀ ਵਰੁਣ ਨਾਲ ਮੋਟਰਸਾਈਕਲ ’ਤੇ ਭਜਾ ਕੇ ਲੈ ਗਿਆ ਸੀ। ਗੈਂਗਸਟਰ ਚਿਪੀ ਨੂੰ ਰਾਵਲਪਿੰਡੀ ਪੁਲਸ ਵੱਲੋਂ ਨਸ਼ੇ ਦੇ ਨਾਲ ਜੂਨ ’ਚ ਗਿ੍ਰਫ਼ਤਾਰ ਕਰ ਲਿਆ ਸੀ, ਜੋ ਹੁਣ ਕਪੂਰਥਲਾ ਜੇਲ ’ਚ ਬੰਦ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਕੋਰੋਨਾ ਮਰੀਜ਼ ਵਧਣ ਲੱਗੇ, ਪ੍ਰਸ਼ਾਸਨ ਢਿੱਲ-ਮੱਠ ਰਵੱਈਆ ਅਪਣਾਉਣ ਲੱਗਾ
NEXT STORY