ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਜਿੱਥੇ 63 ਕੋਰੋਨਾ ਦੇ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ ਦੋ ਮਰੀਜ਼ਾਂ ਨੇ ਵੀ ਦਮ ਤੋੜ ਦਿੱਤਾ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਪਿੰਡ ਡਮੁੰਡਾ ਆਦਮਪੁਰ ਨਿਵਾਸੀ ਬਖਸ਼ੀਸ਼ ਸਿੰਘ (70) ਅਤੇ ਸਿਵਲ ਹਸਪਤਾਲ 'ਚ ਆਜ਼ਾਦ ਨਗਰ ਨਜ਼ਦੀਕ ਭਾਰਗੋ ਕੈਂਪ ਨਿਵਾਸੀ ਗਿਆਨ ਚੰਦ (90) ਦੀ ਵੀਰਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਹਿਕਮੇ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਨਿੱਜੀ ਲੈਬਾਰਟਰੀਆਂ ਤੋਂ 63 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਸੀ ਅਤੇ ਇਨ੍ਹਾਂ 'ਚੋਂ ਇਕ ਮਰੀਜ਼ ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਇਨ੍ਹਾਂ ਦੀ ਰਿਪੋਰਟ ਆਈ ਹੈ ਪਾਜ਼ੇਟਿਵ
ਸੁਨੀਤਾ, ਅਮਿਤ (ਨਿਊ ਹਰਗੋਬਿੰਦ ਨਗਰ ਆਦਮਪੁਰ)
ਸੰਜੀਵ ਕੁਮਾਰ, ਅੰਜਨਾ, ਰਕਸ਼ਿਤ (ਨਿਜਾਤਮ ਨਗਰ)
ਗੀਤਾ ਦੇਵੀ, ਕਰਤਾਰ ਚੰਦ (ਸੰਗਤ ਸਿੰਘ ਨਗਰ)
ਮਾਇਆ (ਰਾਮ ਗਲੀ ਸੈਦਾਂ ਗੇਟ)
ਸੋਹਣ ਲਾਲ (ਪੀ. ਏ. ਪੀ.)
ਰੋਸ਼ਨ ਕੁਮਾਰ, ਅਰਜੁਨ, ਕੌਲਨ ਪ੍ਰਸਾਦ, ਗਿਆਨ ਚੰਦ, ਵਿਕਰਮ ਸਿੰਘ, ਸੰਜੀਵ (ਆਈ. ਟੀ. ਬੀ. ਪੀ. ਸਰਾਏ ਖਾਸ)
ਸਿਮਰਨ, ਸ਼ਿਵਮ (ਰੇਲਵੇ ਰੋਡ ਨਕੋਦਰ)
ਵਿਜੇ (ਲਾਜਪਤ ਨਗਰ)
ਐਸ਼ਵਰਿਆ (ਲਕਸ਼ਮੀਪੁਰਾ)
ਕੁਲਵਿੰਦਰ (ਪਿੰਡ ਕੰਗ ਸਾਬੂ)
ਰੋਹਣ (ਬਾਬਾ ਬਾਲਕ ਨਾਥ ਮੰਦਰ)
ਰਮੇਸ਼, ਵਿਜੇ ਕੁਮਾਰੀ (ਅੰਬਿਕਾ ਕਾਲੋਨੀ)
ਅਖਿਲ, ਸੋਨੂੰ, ਮੁਕੇਸ਼, ਪੂਰਨ ਦਾਸ (ਭੂਰ ਮੰਡੀ)
ਰਾਜੂ (ਮਾਸਟਰ ਤਾਰਾ ਸਿੰਘ ਨਗਰ)
ਜੂਹੀ (ਖਿੰਗਰਾਂ ਗੇਟ)
ਦੀਪਕ, ਗਗਨਦੀਪ, ਪਰਮਜੀਤ, ਕੇਸ਼ਵ, ਅਮਨਦੀਪ, ਗੌਰਵ, ਤੇਜਵੀਰ, ਪ੍ਰਿਯੰਕਾ, ਸ਼ੰਕਰ, ਵਿਨੇ ਕੁਮਾਰ (ਫਿਲੌਰ)
ਅਮਰ, ਰਾਜਨਾਥ (ਸੈਫਾਬਾਦ ਫਿਲੌਰ)
ਨਰੇਸ਼ (ਜੱਟਪੁਰਾ ਫਗਵਾੜਾ)
ਮਨਜੀਤ (ਪਿੰਡ ਚੀਚੋਵਾਲ ਫਿਲੌਰ)
ਰਿੰਕੂ (ਆਬਾਦਪੁਰਾ)
ਸੁਨੀਲ (ਹਾਊਸਿੰਗ ਬੋਰਡ ਕਾਲੋਨੀ)
ਰਛਪਾਲ (ਪਿੰਡ ਕੋਟਲੀ)
ਅਨੁਪਮ (ਕਾਲਾ ਸੰਘਿਆਂ ਰੋਡ)
ਬ੍ਰਿਜ ਲਾਲ (ਨੂਰਮਹਿਲ ਰੋਡ ਮੁਹੱਲਾ ਰਵਿਦਾਸ)
ਸਨੌਲੀ (ਜਸਵੰਤ ਨਗਰ)
ਮਮਤਾ (ਸ਼ਿਆਮ ਨਗਰ ਗੁਲਾਬ ਦੇਵੀ ਰੋਡ)
ਰੀਨਾ (ਸ਼ਕਤੀ ਨਗਰ)
ਚਰਨਜੀਤ (ਸ਼ਾਹਕੋਟ)
ਰਵਨੀਤ, ਵਿਸ਼ਵਾਸ, ਅਮਨਪ੍ਰੀਤ (ਮੁਹੱਲਾ ਕਰਾਰ ਖਾਂ)
ਪ੍ਰੀਤ ਕਮਲ (ਦਕੋਹਾ)
ਮਨੂ (ਜਲੰਧਰ)
ਸੰਜੀਵ (ਪਾਮ ਰਾਇਲ ਅਸਟੇਟ)
ਜੀਤ ਰਾਣੀ (ਸ਼ਹੀਦ ਬਾਬੂ ਲਾਭ ਸਿੰਘ ਨਗਰ)
ਗਿਆਨ ਚੰਦ (ਆਜ਼ਾਦ ਨਗਰ)
ਦੀਪਸ਼ਿਖਾ (ਨਿਊ ਗੁਰੂ ਨਾਨਕ ਨਗਰ)
ਪਰਮਜੀਤ (ਖੁਰਲਾ ਕਿੰਗਰਾ)
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਸਿਵਲ ਹਸਪਤਾਲ 'ਚ ਲੱਗੀ ਟਰੂਨੇਟ ਮਸ਼ੀਨ ਹੋਈ ਖਰਾਬ
ਜੂਨ ਦੇ ਦੂਜੇ ਹਫਤੇ ਸਿਵਲ ਹਸਪਤਾਲ 'ਚ ਸਥਾਪਤ ਕੀਤੀ ਗਈ ਟਰੂਨੇਟ ਮਸ਼ੀਨ ਬੁੱਧਵਾਰ ਨੂੰ ਖਰਾਬ ਹੋ ਗਈ ਹੈ। ਵਰਣਨਯੋਗ ਹੈ ਕਿ ਇਸ ਮਸ਼ੀਨ 'ਤੇ ਹਰ ਰੋਜ਼ 8 ਜਾਂ 10 ਲੋਕਾਂ ਦੇ ਨਮੂਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਟੈਸਟ ਕੀਤੇ ਜਾਂਦੇ ਹਨ। ਸਿਰਫ ਡੇਢ ਮਹੀਨਾ ਚੱਲਣ ਦੇ ਬਾਅਦ ਹੀ ਮਸ਼ੀਨ ਖਰਾਬ ਹੋ ਗਈ ਹੈ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਵਿੰਦਰਪਾਲ ਨੇ ਦੱਸਿਆ ਕਿ ਮਸ਼ੀਨ ਨੂੰ ਜਲਦ ਹੀ ਠੀਕ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਮਿਲਣ ਨਾਲ ਅੰਕੜਾ ਪੁੱਜਾ 1700 ਤੋਂ ਪਾਰ
787 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 65 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 787 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 65 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 894 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।
ਇਹ ਵੀ ਪੜ੍ਹੋ: ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪਹਿਲੀ ਵਾਰ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ
ਜਾਣੋ ਜਲੰਧਰ ਦੇ ਤਾਜ਼ਾ ਹਾਲਾਤ
ਕੁਲ ਸੈਂਪਲ- 42588
ਨੈਗੇਟਿਵ ਆਏ- 38539
ਪਾਜ਼ੇਟਿਵ ਆਏ- 2227
ਡਿਸਚਾਰਜ ਹੋਏ ਮਰੀਜ਼-1687
ਮੌਤਾਂ ਹੋਈਆਂ- 52
ਐਕਟਿਵ ਕੇਸ 429
ਇਥੇ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਜਲੰਧਰ ਹਾਈਟਸ ਵਾਸੀ 46 ਸਾਲਾ ਦੀਪੇਂਦਰ ਸਿੰਘ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ 60 ਸਾਲਾ ਜੀਤ ਰਾਣੀ ਦੀ ਸਿਵਲ ਹਸਪਤਾਲ 'ਚ ਅਤੇ ਸ਼ਿਆਮ ਨਗਰ ਗੁਲਾਬ ਦੇਵੀ ਰੋਡ ਨਿਵਾਸੀ ਮਮਤਾ ਦੀ ਪੀ. ਜੀ. ਆਈ. ਚੰਡੀਗੜ੍ਹ 'ਚ ਬੁੱਧਵਾਰ ਨੂੰ ਮੌਤ ਹੋ ਗਈ ਸੀ। ਮ੍ਰਿਤਕਾਂ 'ਚੋਂ ਜੀਤ ਰਾਣੀ ਦੀ ਪਹਿਲੀ ਰਿਪੋਰਟ ਸਿਵਲ ਹਸਪਤਾਲ 'ਚ ਲੱਗੀ ਟਰੂਨੇਟ ਮਸ਼ੀਨ 'ਤੇ ਪਾਜ਼ੇਟਿਵ ਆਈ ਸੀ ਅਤੇ ਉਸ ਦੇ ਨਮੂਨੇ ਕਨਫਰਮੇਸ਼ਨ ਲਈ ਫਰੀਦਕੋਟ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਇਹ ਵੀ ਪੜ੍ਹੋ:ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
ਦਾਜ ਦੇ ਲੋਭੀਆਂ ਦੀਆਂ ਨਿੱਤ ਨਵੀਆਂ ਮੰਗਾਂ ਤੋਂ ਪਰੇਸ਼ਾਨ ਜਨਾਨੀ ਨੇ ਕੀਤੀ ਖ਼ੁਦਕੁਸ਼ੀ
NEXT STORY