ਜਲੰਧਰ (ਰੱਤਾ)— ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਜ਼ਿਲ੍ਹਾ ਜਲੰਧਰ 'ਚੋਂ ਵੱਡੀ ਗਿਣਤੀ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਜਿੱਥੇ ਜਲੰਧਰ ਜ਼ਿਲ੍ਹੇ 'ਚੋਂ 203 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ ਕੋਰੋਨਾ ਕਾਰਨ 8 ਮਰੀਜ਼ਾਂ ਨੇ ਦਮ ਵੀ ਤੋੜ ਦਿੱਤਾ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ ਸਟੇਟ ਬੈਂਕ ਆਫ ਇੰਡੀਆ ਦੇ ਕੁਝ ਕਾਮੇ ਵੀ ਸ਼ਾਮਲ ਹਨ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਮਹਿਕਮੇ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ ਵਿਚ ਭਾਰਤੀ ਸਟੇਟ ਬੈਂਕ ਦਾ ਸਟਾਫ, ਮਹਾਨਗਰ ਦੀਆਂ ਕਈ ਉਦਯੋਗਿਕ ਇਕਾਈਆਂ ਦੇ ਕਰਮਚਾਰੀ, ਪੁਲਸ ਮੁਲਾਜ਼ਮ ਅਤੇ ਹੈਲਥ ਵਰਕਰ ਸ਼ਾਮਲ ਹਨ।
ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਪਵਨ ਕੁਮਾਰ (48) ਜਲੰਧਰ ਕੈਂਟ
2. ਵਰਿੰਦਰ ਥਾਪਰ (60) ਥਾਪਰਾਂ ਮੁਹੱਲਾ
3. ਵੀਨਾ ਰਾਣੀ (60) ਰਾਜ ਨਗਰ
4. ਸਰਵਣ ਸਿੰਘ (55) ਕਰਤਾਰਪੁਰ
5. ਆਕਾਸ਼ (33) ਫਿਲੌਰ
6. ਮਾਧਵੀ (52) ਜਲੰਧਰ
7. ਸਤਨਾਮ ਸਿੰਘ (46) ਨਕੋਦਰ
8. ਅਮਰਜੀਤ ਕੌਰ (60) ਬਸਤੀ ਦਾਨਿਸ਼ਮੰਦਾਂ
ਮੰਗਲਵਾਰ 332 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 82 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 332 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 82 ਨੂੰ ਛੁੱਟੀ ਦੇ ਦਿੱਤੀ ਗਈ ਸੀ। ਦੂਜੇ ਪਾਸੇ ਮਹਿਕਮੇ ਨੇ 1014 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬਾਰਟਰੀ 'ਚ ਭੇਜੇ ਸਨ।
ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਅਨਲਾਕ ਦੇ 100 ਦਿਨਾਂ 'ਚ ਮਿਲੇ 8006 ਕੋਰੋਨਾ ਪਾਜ਼ੇਟਿਵ ਮਰੀਜ਼, ਤਾਲਾਬੰਦੀ ਦੇ 70 ਦਿਨਾਂ 'ਚ ਇਨਫੈਕਟਿਡ ਹੋਏ ਸਨ 251 ਲੋਕ
ਸਾਰੀ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਣ ਉਪਰੰਤ ਸਰਕਾਰ ਨੇ ਜਦੋਂ ਜ਼ਿਲ੍ਹੇ 'ਚ ਤਾਲਾਬੰਦੀ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਪਹਿਲੇ 70 ਦਿਨਾਂ 'ਚ ਸਿਰਫ 251 ਲੋਕ ਪਾਜ਼ੇਟਿਵ ਹੋਏ ਸਨ, ਜਦਕਿ ਸਰਕਾਰ ਵੱਲੋਂ ਜਿਵੇਂ ਹੀ ਅਨਲਾਕ ਸ਼ੁਰੂ ਕੀਤਾ ਗਿਆ ਤਾਂ ਉਸ ਤੋਂ ਬਾਅਦ 100 ਦਿਨਾਂ 'ਚ 8006 ਨਵੇਂ ਇਨਫੈਕਟਿਡ ਮਿਲਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 8257 ਤੱਕ ਪਹੁੰਚ ਗਈ।
ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਕਾਰਨ 3 ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ
ਸਿਵਲ ਸਰਜਨ ਦਫ਼ਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਿਹਤ ਮਹਿਕਮੇ ਨੂੰ 261 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 16 ਲੋਕ ਜਾਂ ਤਾਂ ਦੂਜੇ ਜ਼ਿਲਿਆਂ ਨਾਲ ਸਬੰਧਤ ਮਿਲੇ ਸਨਜਾਂ ਉਨ੍ਹਾਂ ਦੀ ਰਿਪੋਰਟ ਦੋਬਾਰਾ ਪਾਜ਼ੇਟਿਵ ਪ੍ਰਾਪਤ ਹੋਈ ਹੈ। ਡਾ. ਸਿੰਘ ਨੇ ਦੱਸਿਆ ਕਿ ਬਾਕੀ ਬਚੇ 245 ਪਾਜ਼ੇਟਿਵ ਮਰੀਜ਼ਾਂ ਨੂੰ ਜ਼ਿਲੇ ਦੇ ਮਰੀਜ਼ਾਂ ਦੀ ਗਿਣਤੀ 'ਚ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ: ਮੰਤਰੀ ਧਰਮਸੌਤ ਦੀ ਬਰਖ਼ਾਸਤਗੀ ਤੇ ਮਾਮਲੇ ਦੀ CBI ਜਾਂਚ ਕਰਵਾ ਕੇ ਹੀ ਮੰਨਾਂਗੇ : ਬੈਂਸ
ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-73876
ਨੈਗੇਟਿਵ ਆਏ-65447
ਪਾਜ਼ੇਟਿਵ ਆਏ-8460
ਡਿਸਚਾਰਜ ਹੋਏ ਮਰੀਜ਼-5279
ਮੌਤਾਂ ਹੋਈਆਂ-223
ਸਰਗਰਮ ਕੇਸ-2958
ਇਹ ਵੀ ਪੜ੍ਹੋ:ਗਲੀ 'ਚ ਖੇਡ ਰਹੀ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ (ਤਸਵੀਰਾਂ)
ਮਾਛੀਵਾੜਾ 'ਚ 'ਕੋਰੋਨਾ' ਕਾਰਨ ਇਕ ਹੋਰ ਮੌਤ, ਪੁਲਸ ਵੱਲੋਂ ਗ੍ਰਿਫ਼ਤਾਰ ਦੋਸ਼ੀ ਵੀ ਨਿਕਲਿਆ ਪਾਜ਼ੇਟਿਵ
NEXT STORY