ਨਵਾਂਸ਼ਹਿਰ (ਜੋਬਨਪ੍ਰੀਤ)— ਜ਼ਿਲ੍ਹਾ ਨਵਾਂਸ਼ਹਿਰ ਦੇ ਬੰਗਾ ਸ਼ਹਿਰ 'ਚ ਪਿਟਬੁੱਲ ਕੁੱਤੇ ਵੱਲੋਂ 8 ਸਾਲ ਦੀ ਬੱਚੀ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹੱਲਾ ਪਟੇਲ ਚੌਂਕ ਦੀ ਰਹਿਣ ਵਾਲੀ ਰਮਨਦੀਪ ਨਾਮਕ ਬੱਚੀ ਆਪਣੀ ਭੈਣ ਨਾਲ ਗਲੀ 'ਚ ਖੇਡ ਰਹੀ ਸੀ ਤਾਂ ਅਚਾਨਕ ਬੱਚੀ ਨੂੰ ਪਿਟਬੁੱਲ ਕੁੱਤੇ ਨੇ ਉਸ ਦੀ ਬਾਂਹ 'ਤੇ ਹਮਲਾ ਕੀਤਾ ਅਤੇ ਬਾਂਹ 'ਤੇ ਦੰਦ ਮਾਰ ਦਿੱਤੇ।
ਇਸ ਦੌਰਾਨ ਬੱਚੀ ਕੁੱਤੇ ਤੋਂ ਆਪਣੀ ਬਾਂਹ ਛੁਡਾ ਘਰ ਵੱਲ੍ਹ ਭੱਜੀ ਅਤੇ ਮੁਹੱਲਾ ਵਾਸੀਆਂਨੇ ਵੇਖਿਆ। ਇਸ ਦੌਰਾਨ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰ ਬੱਚੀ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਬੱਚੀ ਦੀ ਬਾਂਹ 'ਤੇ 10 ਟਾਂਕੇ ਲੱਗੇ।
ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਬੱਚੀ ਨੂੰ ਨੋਚਣ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਪਿਟਬੁੱਲ ਕੁੱਤੇ ਨੂੰ ਮਾਰ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 10 ਫਰਵਰੀ 2018 ਨੂੰ ਬੰਗਾ ਦੇ ਗਾਂਧੀ ਨਗਰ 'ਚ ਵੀ ਇਕ ਬੱਚੀ 'ਤੇ ਪਿੱਟਬੁੱਲ ਕੁੱਤੇ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਅਦਾਲਤ ਵੱਲੋਂ ਕੁੱਤਾ ਮਾਲਕ ਨੁੰ ਸਜ਼ਾ ਅਤੇ ਜੁਰਮਾਨਾ ਹੋਇਆ ਸੀ। ਬੱਚੀ ਦੀ ਮਾਤਾ ਨੇ ਲੋਕਾਂ ਨੂੰ ਬੇਨਤੀ ਹੈ ਕਿ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਰਿਹਾਇਸ਼ੀ ਇਲਾਕੇ 'ਚ ਨਾ ਰੱਖਿਆ ਜਾਵੇ ਅਤੇ ਨਾ ਹੀ ਇਸ ਤਰੀਕੇ ਨਾਲ ਖੁੱਲ੍ਹਾ ਛੱਡਿਆ ਜਾਵੇ।
ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਕਾਰਨ 3 ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ
ਇਹ ਕਿਸੇ ਦੀ ਜਾਨ ਵੀ ਲੈ ਸਕਦੇ ਹਨ। ਬੰਗਾ ਐੱਸ. ਐੱਚ. ਓ. ਨੇ ਦੱਸਿਆ ਕਿ ਅਸੀਂ ਕਮੇਟੀ ਨਾਲ ਸਲਾਹ ਕਰਕੇ ਸ਼ਹਿਰ 'ਚ ਆਵਾਰਾ ਕੁੱਤਿਆਂ ਨੂੰ ਹਟਾਉਣ ਦਾ ਯਤਨ ਕਰਾਂਗੇ ਅਤੇ ਲੋਕਾਂ ਨੂੰ ਅਪੀਲ ਕਰਦੇ ਹਾ ਕਿ ਖਤਰਨਾਕ ਕੁੱਤੇ ਘਰਾਂ 'ਚ ਨਾ ਰੱਖੇ ਜਾਣ ।
ਇਹ ਵੀ ਪੜ੍ਹੋ: ਮੰਤਰੀ ਧਰਮਸੌਤ ਦੀ ਬਰਖ਼ਾਸਤਗੀ ਤੇ ਮਾਮਲੇ ਦੀ CBI ਜਾਂਚ ਕਰਵਾ ਕੇ ਹੀ ਮੰਨਾਂਗੇ : ਬੈਂਸ
ਠੱਗੀ ਦਾ ਨਵਾਂ ਪੈਂਤੜਾ, ਪੁਲਸ ਅਫ਼ਸਰ ਵੀ ਹੋਇਆ ਸ਼ਿਕਾਰ, ਹੈਰਾਨ ਕਰ ਦੇਵੇਗੀ ਪੂਰੀ ਘਟਨਾ
NEXT STORY