ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ 'ਚ ਕੱਲ੍ਹ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਭੋਗਪੁਰ ਦੇ ਪਿੰਡ ਪਚਰੰਗਾ ਦੀ 30 ਸਾਲਾ ਜਨਾਨੀ ਦੀ ਮੌਤ ਹੋ ਗਈ ਸੀ, ਉਥੇ ਹੀ ਇਕ ਹੋਰ ਰੋਗੀ ਦੀ ਮੌਤ ਹੋਣ ਤੋਂ ਬਾਅਦ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਹੁਣ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦਾ ਅੰਕੜਾ 15 ਤੱਕ ਪਹੁੰਚ ਗਿਆ ਹੈ।
ਇਥੇ ਦੱਸ ਦੇਈਏ ਸਿਵਲ ਹਸਪਤਾਲ 'ਚ ਇਲਾਜ ਅਧੀਨ ਗਲੋਬ ਕਾਲੋਨੀ ਇੰਡਸਟਰੀਅਲ ਏਰੀਆ ਦੇ 52 ਸਾਲਾ ਨਰੇਸ਼ ਕੁਮਾਰ ਅਤੇ ਪਿੰਡ ਪਚਰੰਗਾ ਦੀ 30 ਸਾਲਾ ਔਰਤ ਰੀਟਾ ਦੇਵੀ ਦੀ ਜਿੱਥੇ ਬੁੱਧਵਾਰ ਦੇਰ ਰਾਤ ਮੌਤ ਹੋ ਗਈ ਸੀ, ਉਥੇ ਹੀ ਵੀਰਵਾਰ ਨੂੰ 4 ਪੁਲਸ ਕਰਮਚਾਰੀਆਂ ਸਮੇਤ 9 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਭਾਵੇਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਮੁਤਾਬਕ ਮ੍ਰਿਤਕ ਨਰੇਸ਼ ਕੁਮਾਰ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਉਸ ਦੀ ਮੌਤ ਤੋਂ ਬਾਅਦ ਆਈ ਹੈ, ਜਦਕਿ ਰੀਟਾ ਦੀ ਰਿਪੋਰਟ 2 ਦਿਨ ਪਹਿਲਾਂ ਆ ਚੁੱਕੀ ਹੈ। ਬੁੱਧਵਾਰ ਦੇਰ ਰਾਤ ਅਤੇ ਵੀਰਵਾਰ ਨੂੰ ਸਿਵਲ ਹਸਪਤਾਲ 'ਚ ਟਰੂਨੇਟ ਮਸ਼ੀਨ ਰਾਹੀਂ ਕੋਰੋਨਾ ਪੁਸ਼ਟੀ ਲਈ ਕੀਤੇ ਗਏ ਟੈਸਟਾਂ 'ਚੋਂ 8 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 9ਵੇਂ ਰੋਗੀ ਦੀ ਰਿਪੋਰਟ ਇਕ ਨਿੱਜੀ ਲੈਬ ਤੋਂ ਪ੍ਰਾਪਤ ਹੋਈ।
2464 ਲੋਕਾਂ ਦੀਆਂ ਰਿਪੋਰਟਾਂ ਅਜੇ ਪੈਂਡਿੰਗ
ਇਕ ਪਾਸੇ ਜਿੱਥੇ ਹਰ ਕਿਸੇ 'ਚ ਕੋਰੋਨਾ ਨੂੰ ਲੈ ਕੇ ਦਹਿਸ਼ਤ ਬਣੀ ਹੋਈ ਹੈ, ਉਥੇ ਹੀ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਲਾਪਰਵਾਹ ਨਜ਼ਰ ਆ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿਲਾ ਜਲੰਧਰ 'ਚ ਹੁਣ ਤੱਕ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਗਏ ਕੁਲ ਸੈਂਪਲਾਂ 'ਚੋਂ 2464 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਭਗਵਾਨ ਜਾਣੇ ਇਨ੍ਹਾਂ 'ਚੋਂ ਕਿੰਨੇ ਲੋਕ ਪਾਜ਼ੇਟਿਵ ਹੋਣਗੇ ਜੋ ਕਿ ਆਮ ਲੋਕਾਂ ਵਿਚ ਘੁੰਮ ਰਹੇ ਹਨ।
ਕੋਰੋਨਾ ਪਾਜ਼ੇਟਿਵ ਰੋਗੀਆਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਲਈ ਜਾਣਕਾਰੀ
ਸਿਹਤ ਵਿਭਾਗ ਦੀ ਟੀਮ ਨੇ ਵੀਰਵਾਰ ਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਸੰਪਰਕ ਕੀਤਾ ਜੋ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਆਏ ਰੋਗੀਆਂ ਦੇ ਸੰਪਰਕ 'ਚ ਆਏ ਹੋ ਸਕਦੇ ਹਨ। ਇਸ ਸੰਦਰਭ 'ਚ ਰੂਰਲ ਮੈਡੀਕਲ ਅਫਸਰ ਡਾ. ਰਾਜੇਸ਼ ਸ਼ਰਮਾ, ਡਾ. ਰੋਹਿਤ ਸ਼ਰਮਾ ਅਤੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਮਨਪ੍ਰੀਤ ਸਿੰਘ ਟੀਮ ਨੇ ਬੀ. ਐੱਮ. ਸੀ. ਚੌਕ ਨੇੜੇ ਸਥਿਤ ਅਕਾਸ਼ਵਾਣੀ ਭਵਨ ਵਿਚ ਜਾ ਕੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਲਈ ਜੋ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਆਏ ਗੋਪਾਲ ਨਗਰ ਵਾਸੀ ਸੁਰਿੰਦਰ ਸ਼ਰਮਾ (ਜੋ ਅਕਾਸ਼ਵਾਣੀ ਵਿਚ ਕੰਮ ਕਰਦੇ ਹਨ) ਦੇ ਸੰਪਰਕ ਵਿਚ ਆਏ ਹੋ ਸਕਦੇ ਹਨ। ਵਿਭਾਗ ਦੀ ਟੀਮ ਨੇ ਉਥੋਂ ਦੇ ਸਟਾਫ ਨੂੰ ਵੀ ਚੌਕਸੀ ਵਜੋਂ ਆਪਣੇ ਸੈਂਪਲ ਦੇਣ ਨੂੰ ਕਿਹਾ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਹਰਮਿੰਦਰ (47)
ਰਘਬੀਰ (49)
ਸੁਖਵਿੰਦਰ (48)
ਵਰਿੰਦਰ (29)
ਅਨੀਤਾ (26)
ਬਸੰਤ (35)
ਸੁਖਦੇਵ (50)
ਮੋਹਨ ਲਾਲ (71)
ਨਰੇਸ਼ (52)
ਜਲੰਧਰ ਦੇ ਹਾਲਾਤ
ਕੁਲ ਸੈਂਪਲ 17167
ਨੈਗੇਟਿਵ ਆਏ 14529
ਪਾਜ਼ੇਟਿਵ ਆਏ 425
ਡਿਸਚਾਰਜ ਹੋਏ ਰੋਗੀ 304
ਮੌਤਾਂ ਹੋਈਆਂ 15
ਐਕਟਿਵ 106
ਦੋ ਬੱਚਿਆਂ ਦੀ ਮਾਂ ਨੂੰ ਪਹਿਲਾਂ ਫਸਾਇਆ ਪ੍ਰੇਮ ਜਾਲ 'ਚ ਫਿਰ ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜ਼ਾਮ
NEXT STORY