ਜਲੰਧਰ (ਰੱਤਾ)— ਪਿਛਲੇ ਕੁਝ ਦਿਨਾਂ ਦੌਰਾਨ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ ਜਿੱਥੇ 200-300 ਰਹੀ, ਉਥੇ ਹੀ ਮੰਗਲਵਾਰ ਨੂੰ ਸਿਰਫ 68 ਵਿਅਕਤੀਆਂ ਦਾ ਸਾਹਮਣੇ ਆਉਣਾ ਨਾ ਸਿਰਫ ਸਿਹਤ ਮਹਿਕਮੇ ਦੀ ਰਿਪੋਰਟਿੰਗ ਕਾਰਜ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਹੈ, ਸਗੋਂ ਕਿਤੇ ਨਾ ਕਿਤੇ ਇਹ ਵੀ ਦਰਸਾਉਂਦਾ ਹੈ ਕਿ ਸ਼ਾਇਦ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੀ ਵਧਦੀ ਗਿਣਤੀ ਨੂੰ ਵੇਖ ਕੇ ਸਿਹਤ ਮਹਿਕਮੇ ਦੇ ਅਧਿਕਾਰੀ ਡਰ ਗਏ ਹਨ। ਉਹ ਆਪਣੀ ਮਰਜ਼ੀ ਨਾਲ ਹੀ ਪਾਜ਼ੇਟਿਵ ਵਿਅਕਤੀਆਂ ਦਾ ਅੰਕੜਾ ਜਾਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਕੁਸੁਮ ਦਾ ਨਾਂ ਡੀ. ਸੀ. ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਕੀਤਾ ਨਾਮਜ਼ਦ
ਮੰਗਲਵਾਰ ਨੂੰ ਸਿਹਤ ਮਹਿਕਮੇ ਵੱਲੋਂ ਪ੍ਰੈੱਸ ਬਿਆਨ ਦੇ ਨਾਂ 'ਤੇ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ ਸਬੰਧੀ ਜਿਹੜੀ ਇਕ ਸਲਿੱਪ ਜਾਰੀ ਕੀਤੀ ਗਈ, ਉਸ 'ਚ ਇਹੀ ਦਰਸਾਇਆ ਗਿਆ ਕਿ ਮੰਗਲਵਾਰ ਨੂੰ ਸਿਰਫ 68 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਹੀ ਪਾਜ਼ੇਟਿਵ ਆਈ ਹੈ, ਜਦੋਂ ਕਿ ਪਾਜ਼ੇਟਿਵ ਵਿਅਕਤੀਆਂ ਦੀ ਲਿਸਟ 'ਚ ਨਾ ਤਾਂ ਫਰੀਦਕੋਟ ਮੈਡੀਕਲ ਕਾਲਜ ਤੋਂ ਆਈ ਰਿਪੋਰਟ ਅਤੇ ਨਾ ਹੀ ਰੈਪਿਡ ਟੈਸਟ 'ਚ ਪਾਜ਼ੇਟਿਵ ਆਏ ਵਿਅਕਤੀਆਂ ਦਾ ਅੰਕੜਾ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ
ਵਰਣਨਯੋਗ ਹੈ ਕਿ ਸਿਹਤ ਮਹਿਕਮੇ ਵੱਲੋਂ ਮੰਗਲਵਾਰ ਐੱਨ. ਆਰ. ਡੀ. ਡੀ. ਐੱਲ., ਨਿੱਜੀ ਲੈਬਾਰਟਰੀਆਂ, ਨਿੱਜੀ ਹਸਪਤਾਲਾਂ ਅਤੇ ਟਰੂਨੇਟ ਮਸ਼ੀਨ 'ਤੇ ਪਾਜ਼ੇਟਿਵ ਆਏ ਵਿਅਕਤੀਆਂ ਦੀ ਗਿਣਤੀ ਨੂੰ ਹੀ ਕੁੱਲ ਅੰਕੜੇ 'ਚ ਜੋੜਿਆ ਗਿਆ। ਮਹਿਕਮੇਵੱਲੋਂ ਜਾਰੀ ਲਿਸਟ ਮੁਤਾਬਕ ਜਿੱਥੇ 68 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਥੇ ਹੀ 11 ਹੋਰ ਵਿਅਕਤੀਆਂ ਨੇ ਵਾਇਰਸ ਨਾਲ ਜੰਗ ਲੜਦਿਆਂ ਦਮ ਤੋੜ ਦਿੱਤਾ।
ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਰਾਧਾ ਵਰਮਾ (57) ਪਿੰਡ ਧਾਲੀਵਾਲ
2. ਹਰੀਕ੍ਰਿਸ਼ਨਾ (65) ਨਿਊ ਦਸਮੇਸ਼ ਨਗਰ
3. ਜਸਪ੍ਰੀਤ ਸਿੰਘ (38) ਕਰਤਾਰਪੁਰ
4. ਜਗੀਰ ਸਿੰਘ (82) ਪਿੰਡ ਧੰਡਾਲ ਹੁੰਦਲ
5. ਗੁਲਸ਼ਨ (76) ਮਾਡਲ ਟਾਊਨ
6. ਅਰਵਿੰਦ (53) ਖੋਦਿਆਂ ਮੁਹੱਲਾ
7. ਸੁਦੇਸ਼ ਰਾਣੀ (52) ਨਿਊ ਗੋਬਿੰਦ ਨਗਰ
8. ਜਗਤਾਰ ਸਿੰਘ (66) ਸੰਸਾਰਪੁਰ
9. ਨਵਤੇਜ ਸਿੰਘ (56) ਪਿੰਡ ਬਾਜਵਾ ਕਲਾਂ
10. ਜੋਧ ਸਿੰਘ (75) ਬਲਦੇਵ ਨਗਰ
11. ਅਤੁਲ (40) ਅਵਤਾਰ ਨਗਰ ਸ਼ਾਹਕੋਟ
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ
2186 ਦੀ ਰਿਪੋਰਟ ਆਈ ਨੈਗੇਟਿਵ ਅਤੇ 252 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ 2186 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 252 ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 3209 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।
ਜਲੰਧਰ 'ਚ ਕੋਰੋਨਾ ਦੇ ਤਾਜ਼ਾ ਹਾਲਾਤ
ਕੁੱਲ ਸੈਂਪਲ-145839
ਨੈਗੇਟਿਵ ਆਏ-129392
ਪਾਜ਼ੇਟਿਵ ਆਏ-11630
ਡਿਸਚਾਰਜ ਹੋਏ-9171
ਮੌਤਾਂ ਹੋਈਆਂ-334
ਐਕਟਿਵ ਕੇਸ-2125
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼
ਪੰਜਾਬ ਦੀਆਂ ਗ੍ਰਾਮ ਸਭਾਵਾਂ ਤੇ ਸ਼ਹਿਰੀ ਵਾਰਡ ਸਭਾਵਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਮਤਾ ਪਾਉਣ ਦਾ ਸੱਦਾ
NEXT STORY