ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਵੀ ਜ਼ਿਲ੍ਹੇ 'ਚ 106 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ 6 ਹੋਰ ਵਿਅਕਤੀਆਂ ਨੇ ਇਸ ਵਾਇਰਸ ਨਾਲ ਜੰਗ ਲੜਦਿਆਂ ਦਮ ਤੋੜ ਦਿੱਤਾ।
ਸਿਹਤ ਵਿਭਾਗ ਲਈ 'ਲੋਹੇ ਦੇ ਚਨੇ ਚਬਾਉਣਾ' ਸਾਬਤ ਹੋ ਰਿਹੈ 5,000 ਸੈਂਪਲ ਲੈਣ ਦਾ ਟੀਚਾ!
ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਮਹਿਕਮੇ ਨੂੰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਲੱਭਣ ਲਈ ਭਾਵੇਂ ਹਰ ਰੋਜ਼ 5,000 ਸੈਂਪਲ ਲੈਣ ਦਾ ਟੀਚਾ ਦਿੱਤਾ ਹੈ ਪਰ ਲੱਗਦਾ ਹੈ ਕਿ ਇਹ ਸਿਹਤ ਵਿਭਾਗ ਦੇ ਅਧਿਕਾਰੀਆਂ ਲਈ 'ਲੋਹੇ ਦੇ ਚਨੇ ਚਬਾਉਣਾ' ਸਾਬਤ ਹੋ ਰਿਹਾ ਹੈ।
ਵਰਣਨਯੋਗ ਹੈ ਕਿ ਮਹਿਕਮੇ ਵੱਲੋਂ ਸ਼ਨੀਵਾਰ ਪ੍ਰੈੱਸ ਦੇ ਨਾਂ ਸੂਚਨਾ ਜਾਰੀ ਕੀਤੀ ਗਈ ਸੀ, ਜਿਸ 'ਚ ਨਵੇਂ ਸੈਂਪਲਾਂ ਦੀ ਗਿਣਤੀ 2208 ਦੱਸੀ ਗਈ ਸੀ ਅਤੇ ਉਸ ਤੋਂ ਬਾਅਦ ਐਤਵਾਰ ਨੂੰ ਵੀ ਜੋ ਸੂਚਨਾ ਜਾਰੀ ਕੀਤੀ ਗਈ, ਉਸ 'ਚ ਵੀ ਨਵੇਂ ਲਏ ਗਏ ਸੈਂਪਲਾਂ ਦੀ ਗਿਣਤੀ 3780 ਦੱਸੀ ਗਈ। ਇਨ੍ਹਾਂ ਗਿਣਤੀਆਂ ਨੂੰ ਵੇਖ ਕੇ ਸਪੱਸ਼ਟ ਪਤਾ ਲੱਗਦਾ ਹੈ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਲਈ 5,000 ਸੈਂਪਲ ਲੈਣਾ 'ਲੋਹੇ ਦੇ ਚਨੇ ਚਬਾਉਣਾ' ਸਾਬਤ ਹੋ ਰਿਹਾ ਹੈ।
ਐਤਵਾਰ 1728 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 272 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 1728 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 272 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 3780 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।
ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ- 1,66,353
ਨੈਗੇਟਿਵ ਆਏ -1,46,529
ਪਾਜ਼ੇਟਿਵ ਆਏ- 12,600 ਤੋਂ ਵਧੇਰੇ
ਡਿਸਚਾਰਜ ਹੋਏ ਮਰੀਜ਼-10,433
ਮੌਤਾਂ ਹੋਈਆਂ-379
ਐਕਟਿਵ ਕੇਸ-1,772 ਵਧੇਰੇ
ਖੇਤੀ ਬਿੱਲਾਂ ਦੇ ਵਿਰੋਧ 'ਚ ਧਰਨਿਆਂ 'ਤੇ ਜਾਣ ਵਾਲੇ ਕਲਾਕਾਰਾਂ ਨੂੰ ਯੋਗਰਾਜ ਸਿੰਘ ਨੇ ਦੱਸਿਆ ਡਰਾਮਾ
NEXT STORY