ਜਲੰਧਰ (ਰੱਤਾ)– ਦਿਨੋ-ਦਿਨ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਵੇਖਦਿਆਂ ਹਰੇਕ ਨੂੰ ਸਾਵਧਾਨ ਰਹਿਣ ਦੀ ਇਸ ਲਈ ਲੋੜ ਹੈ ਕਿਉਂਕਿ ਇਸ ਵਾਰ ਜਿੰਨੇ ਵੀ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਰਹੀ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਕੋਈ ਵੀ ਲੱਛਣ ਨਹੀਂ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 314 ਨਵੇਂ ਕੇਸ ਮਿਲੇ। ਇਨ੍ਹਾਂ ਵਿਚ ਡਾਕਟਰ ਅਤੇ ਛੋਟੇ ਬੱਚੇ ਸ਼ਾਮਲ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਸ਼ਨੀਵਾਰ ਸਰਕਾਰੀ ਅਤੇ ਵੱਖ-ਵੱਖ ਨਿੱਜੀ ਲੈਬਾਰਟਰੀਆਂ ਤੋਂ ਕੁੱਲ 344 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 30 ਲੋਕ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।
ਸ਼ੁੱਕਰਵਾਰ 2288 ਲੋਕਾਂ ਦੀ ਰਿਪੋਰਟ ਆਈ ਸੀ ਨੈਗੇਟਿਵ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 2288 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਸੀ ਅਤੇ ਐਕਟਿਵ ਕੇਸਾਂ ਵਿਚੋਂ 30 ਹੋਰ ਮਰੀਜ਼ ਰਿਕਵਰ ਹੋਏ ਸਨ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-19,11,805
ਨੈਗੇਟਿਵ ਆਏ-17,73,122
ਪਾਜ਼ੇਟਿਵ ਆਏ-64,543
ਡਿਸਚਾਰਜ ਹੋਏ-62,169
ਮੌਤਾਂ ਹੋਈਆਂ-1,502
ਐਕਟਿਵ ਕੇਸ-872
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਘਰ ’ਚ ਕੋਰੋਨਾ ਦੀ ਐਂਟਰੀ, ਪਤਨੀ ਤੇ ਪੁੱਤਰ ਦੀ ਰਿਪੋਰਟ ਆਈ ਪਾਜ਼ੇਟਿਵ
ਕੋਰੋਨਾ ਫ਼ੈਲਦੇ ਹੀ ਵੈਕਸੀਨ ਲੁਆਉਣ ਵਾਲਿਆਂ ਦੀ ਉਮੜ ਰਹੀ ਭੀੜ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਪਿਛਲੇ ਕੁਝ ਸਮੇਂ ਤੋਂ ਲੋਕ ਜਿੱਥੇ ਵੈਕਸੀਨ ਲੁਆਉਣ ਤੋਂ ਝਿਜਕ ਰਹੇ ਸਨ, ਉਥੇ ਹੀ ਹੁਣ ਇਕ ਵਾਰ ਫਿਰ ਕੋਰੋਨਾ ਦੇ ਫੈਲਦੇ ਹੀ ਵੈਕਸੀਨ ਲੁਆਉਣ ਵਾਲਿਆਂ ਦੀ ਵੀ ਭੀੜ ਉਮੜ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਲਗਭਗ 300 ਅੱਲ੍ਹੜਾਂ ਸਮੇਤ 13,013 ਲੋਕਾਂ ਨੂੰ ਵੈਕਸੀਨ ਲਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਅਤੇ ਕੁਝ ਥਾਵਾਂ ’ਤੇ ਆਯੋਜਿਤ ਕੈਂਪਾਂ ਵਿਚ ਸ਼ੁੱਕਰਵਾਰ ਨੂੰ ਜਿਹੜੇ 13,013 ਲੋਕਾਂ ਨੇ ਵੈਕਸੀਨ ਲੁਆਈ, ਉਨ੍ਹਾਂ ਵਿਚੋਂ ਵਧੇਰੇ ਨੂੰ ਦੂਜੀ ਅਤੇ ਕੁਝ ਨੂੰ ਪਹਿਲੀ ਡੋਜ਼ ਲੱਗੀ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 15,22,440 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 10,13,508 ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।
ਇਹ ਵੀ ਪੜ੍ਹੋ: ਚੋਣਾਂ ਦੇ ਐਲਾਨ ਤੋਂ ਪਹਿਲਾਂ ਫਿਰੋਜ਼ਪੁਰ ਦੇ SSP ਦਾ ਤਬਾਦਲਾ, ਹੋਰ ਵੀ ਬਦਲੇ ਕਈ ਅਧਿਕਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਦਾਕਾਰ ਸੋਨੂੰ ਸੂਦ ਦਾ ਪਰਿਵਾਰ ਫੜੇਗਾ ਕਾਂਗਰਸ ਦਾ ‘ਪੱਲਾ’, ਮਾਲਵਿਕਾ ਸੂਦ ਮੋਗਾ ਤੋਂ ਬਣ ਸਕਦੇ ਨੇ ਉਮੀਦਵਾਰ
NEXT STORY