ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਕਾਰਨ ਇਕ ਪਾਸੇ ਜਿੱਥੇ ਅੱਜ ਜਲੰਧਰ ਜ਼ਿਲ੍ਹੇ ’ਚ 2 ਗਰਭਵਤੀ ਔਰਤਾਂ ਸਣੇ 7 ਲੋਕਾਂ ਨੇ ਦਮ ਤੋੜ ਦਿੱਤਾ, ਉਥੇ ਹੀ 500 ਦੇ ਕਰੀਬ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 536 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 17 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 479 ਮਰੀਜ਼ਾਂ ਵਿਚੋਂ ਡਾਕਟਰ, ਸੀ. ਆਰ. ਪੀ. ਐੱਫ. ਕੈਂਪਸ ਦੇ ਮੁਲਾਜ਼ਮ, ਐੱਨ. ਆਈ. ਟੀ. ਦਾ ਸਟਾਫ ਅਤੇ ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਅਤੇ ਛੋਟੇ ਬੱਚੇ ਸ਼ਾਮਲ ਹਨ।
ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਜ਼ਿਆਦਾਤਰ ਦੁਰਗਾ ਕਾਲੋਨੀ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਮਾਡਲ ਟਾਊਨ, ਆਦਰਸ਼ ਨਗਰ, ਨਿਊ ਜਵਾਹਰ ਨਗਰ, ਅਲੀ ਮੁਹੱਲਾ, ਨਿਊ ਵਿਜੇ ਨਗਰ, ਕ੍ਰਿਸ਼ਨਾ ਨਗਰ, ਫਰੈਂਡਜ਼ ਐਵੇਨਿਊ, ਉਜਾਲਾ ਨਗਰ, ਰੇਲਵੇ ਕਾਲੋਨੀ, ਟਾਵਰ ਐਨਕਲੇਵ, ਪੱਕਾ ਬਾਗ, ਦਾਣਾ ਮੰਡੀ, ਮਧੂਬਨ ਕਾਲੋਨੀ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਸੈਨਿਕ ਵਿਹਾਰ, ਭਾਰਗੋ ਕੈਂਪ, ਬੂਟਾ ਮੰਡੀ, ਵਿੰਡਸਰ ਪਾਰਕ, ਨਿਊ ਸੰਤੋਖਪੁਰਾ, ਸੇਠ ਹੁਕਮ ਚੰਦ ਕਾਲੋਨੀ, ਮਾਸਟਰ ਤਾਰਾ ਸਿੰਘ ਕਾਲੋਨੀ, ਇੰਦਰਾ ਪਾਰਕ, ਮਾਡਲ ਹਾਊਸ, ਬਸਤੀ ਗੁਜ਼ਾਂ, ਸੂਰਿਆ ਐਨਕਲੇਵ ਅਤੇ ਜੋਤੀ ਨਗਰ ਆਦਿ ਖੇਤਰਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਜਲੰਧਰ ਸਿਵਲ ਸਰਜਨ ਦੇ ਹੁਕਮ, ਘਰਾਂ ’ਚ ਰੋਗੀਆਂ ਦੀ ਦੇਖਭਾਲ ਕਰ ਰਹੀਆਂ ਸੰਸਥਾਵਾਂ ਨੂੰ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ
ਇਨ੍ਹਾਂ ਨੇ ਤੋੜਿਆ ਦਮ
26 ਸਾਲਾ ਨੇਹਾ
26 ਸਾਲਾ ਸ਼ਗੁਨ
66 ਸਾਲਾ ਇੰਦੂ ਗੋਇਲ
67 ਸਾਲਾ ਬਲਵਿੰਦਰ ਕੌਰ
67 ਸਾਲਾ ਕਮਲਾ ਦੇਵੀ
70 ਸਾਲਾ ਸੁਰਜੀਤ ਸਿੰਘ
83 ਸਾਲਾ ਕਰਮ ਸਿੰਘ
4040 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 498 ਹੋਏ ਰਿਕਵਰ
ਓਧਰ ਸਿਹਤ ਮਹਿਕਮੇ ਨੂੰ ਵੀਰਵਾਰ 4040 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ, ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 498 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5622 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ- 900150
ਨੈਗੇਟਿਵ ਆਏ- 808628
ਪਾਜ਼ੇਟਿਵ ਆਏ- 41894
ਡਿਸਚਾਰਜ ਹੋਏ ਮਰੀਜ਼- 36548
ਮੌਤਾਂ ਹੋਈਆਂ- 1068
ਐਕਟਿਵ ਕੇਸ- 4278
ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਆਹ ਸਮਾਗਮਾਂ ਸਬੰਧੀ ਰੂਪਨਗਰ ਦੀ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ
NEXT STORY