ਜਲੰਧਰ (ਰੱਤਾ)–ਕੋਰੋਨਾ ਕਾਰਨ ਦਮ ਤੋੜਨ ਅਤੇ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਅਜੇ ਘਟਦੀ ਦਿਖਾਈ ਨਹੀਂ ਦੇ ਰਹੀ। ਸ਼ੁੱਕਰਵਾਰ ਨੂੰ ਵੀ ਕੋਰੋਨਾ ਕਾਰਨ ਜਿੱਥੇ 13 ਹੋਰ ਇਲਾਜ ਅਧੀਨ ਮਰੀਜ਼ਾਂ ਦੀ ਮੌਤ ਹੋ ਗਈ, ਉਥੇ ਹੀ 551 ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 605 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 54 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 551 ਮਰੀਜ਼ਾਂ ਵਿਚ 3 ਡਾਕਟਰ ਅਤੇ ਕੁਝ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ
ਬਾਕੀ ਦੇ ਪਾਜ਼ੇਟਿਵ ਮਰੀਜ਼ ਕਮਲ ਪਾਰਕ, ਮਧੂਬਨ ਕਾਲੋਨੀ, ਨਿਊ ਜਵਾਹਰ ਨਗਰ, ਮਾਡਲ ਟਾਊਨ, ਆਬਾਦਪੁਰਾ, ਅਰਬਨ ਅਸਟੇਟ, ਮਾਡਲ ਹਾਊਸ, ਵਿਜੇ ਨਗਰ, ਇੰਡਸਟਰੀਅਲ ਏਰੀਆ, ਨਿਊ ਫਰੈਂਡਜ਼ ਕਾਲੋਨੀ, ਗੋਪਾਲ ਨਗਰ, ਪ੍ਰਕਾਸ਼ ਨਗਰ, ਹਰਨਾਮਦਾਸਪੁਰਾ, ਜੋਤੀ ਨਗਰ, ਚਰਨਜੀਤਪੁਰਾ, ਕੀਰਤੀ ਨਗਰ, ਬਸਤੀ ਸ਼ੇਖ, ਹਰਬੰਸ ਨਗਰ, ਅਰਜੁਨ ਨਗਰ, ਨਿਊ ਰੇਲਵੇ ਰੋਡ, ਪਾਰਕ ਐਵੇਨਿਊ, ਅਵਤਾਰ ਨਗਰ, ਸ਼ਹੀਦ ਊਧਮ ਸਿੰਘ ਨਗਰ, ਗੁਜਰਾਲ ਨਗਰ, ਜਲੰਧਰ ਹਾਈਟਸ, ਸਿਵਲ ਲਾਈਨਜ਼, ਸੈਂਟਰਲ ਟਾਊਨ ਸਮੇਤ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: 'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ
ਇਨ੍ਹਾਂ ਨੇ ਹਾਰੀ ਕੋਰੋਨਾ ਤੋਂ ਜੰਗ
39 ਸਾਲਾ ਦੁਨੀ ਚੰਦ
43 ਸਾਲਾ ਬਲਜੀਤ ਕੌਰ
45 ਸਾਲਾ ਦਵਿੰਦਰ ਕੁਮਾਰ
45 ਸਾਲਾ ਸੁਰਜੀਤ ਕੁਮਾਰ
45 ਸਾਲਾ ਸ਼ਰਮੀਲਾ ਦੇਵੀ
50 ਸਾਲਾ ਸਰਵਿਤ ਕੌਰ
52 ਸਾਲਾ ਯਦੁ ਕੁਲਭੂਸ਼ਨ
55 ਸਾਲਾ ਕਮਲਾ ਦੇਵੀ
57 ਸਾਲਾ ਸੁਖਵਿੰਦਰ ਰਾਮ
57 ਸਾਲਾ ਰਜਨੀ
60 ਸਾਲਾ ਰਮੇਸ਼ ਕੁਮਾਰ
65 ਸਾਲਾ ਗੋਵਿੰਦਰ ਕੌਰ
66 ਸਾਲਾ ਮੁਖਤਿਆਰ
ਇਹ ਵੀ ਪੜ੍ਹੋ: ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ
ਕੋਰੋਨਾ ਕਾਰਨ ਦਮ ਤੋੜਨ ਵਾਲੇ 13 ਮਰੀਜ਼ਾਂ ’ਚੋਂ 8 ਨੂੰ ਨਹੀਂ ਸੀ ਹੋਰ ਕੋਈ ਬੀਮਾਰੀ
ਕੋਰੋਨਾ ਵਾਇਰਸ ਨੂੰ ਕੁਝ ਲੋਕ ਅਜੇ ਵੀ ਮਾਮੂਲੀ ਵਾਇਰਸ ਸਮਝ ਰਹੇ ਹਨ ਪਰ ਇਹ ਕਿੰਨਾ ਜਾਨਲੇਵਾ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਕਾਰਨ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਜਿਹੜੇ 13 ਮਰੀਜ਼ਾਂ ਨੇ ਸ਼ੁੱਕਰਵਾਰ ਨੂੰ ਦਮ ਤੋੜਿਆ, ਉਨ੍ਹਾਂ ਵਿਚੋਂ 8 ਨੂੰ ਕੋਈ ਹੋਰ ਬੀਮਾਰੀ ਨਹੀਂ ਸੀ। ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ 13 ਮਰੀਜ਼ਾਂ ਵਿਚੋਂ 7 ਨੇ ਇਲਾਜ ਲਈ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਸਿਰਫ਼ 1-2 ਦਿਨਾਂ ਵਿਚ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ
3676 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 647 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 3676 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 647 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4979 ਹੋਰ ਲੋਕਾਂ ਦੇ ਸੈਂਪਲ ਲਏ।
ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-982370
ਨੈਗੇਟਿਵ ਆਏ-872502
ਪਾਜ਼ੇਟਿਵ ਆਏ-52376
ਡਿਸਚਾਰਜ ਹੋਏ-45545
ਮੌਤਾਂ ਹੋਈਆਂ-1216
ਐਕਟਿਵ ਕੇਸ-5615
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਪੁਲਸ ਦਾ ਇੱਕ ਚਿਹਰਾ ਇਹ ਵੀ,ਕੋਰੋਨਾ ਮਰੀਜ਼ਾਂ ਦੇ ਘਰ ਪੁਲਸ ਪ੍ਰਸ਼ਾਸਨ ਪਹੁੰਚਾ ਰਿਹਾ ਫਲ ਫਰੂਟ
NEXT STORY