ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਆਰਮੀ ਕਾਲਜ ਆਫ਼ ਨਰਸਿੰਗ ਜਲੰਧਰ ਕੈਂਟ ਦੀਆਂ 5 ਵਿਦਿਆਰਥਣਾਂ ਸਮੇਤ 573 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ 11 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵਿਭਾਗ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 619 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 46 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 573 ਮਰੀਜ਼ਾਂ ਵਿਚ ਜਲੰਧਰ ਕੈਂਟ ਦੇ ਆਰਮੀ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥੀਆਂ ਦੇ ਨਾਲ-ਨਾਲ ਇਕ ਸਰਕਾਰੀ ਅਤੇ 2 ਨਿੱਜੀ ਡਾਕਟਰ, ਗਣੇਸ਼ ਨਗਰ, ਸਰਾਭਾ ਨਗਰ, ਮਾਈ ਹੀਰਾਂ ਗੇਟ, ਮੁਹੱਲਾ ਗੋਬਿੰਦਗੜ੍ਹ ਅਤੇ ਗੁਰੂ ਨਾਨਕ ਨਗਰ ਦੇ ਕੁਝ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਸ ਦੀ ਵਰਦੀ ਦਾਗਦਾਰ, ਵਾਲੀਆਂ ਲੁੱਟਦਾ ਫੜਿਆ ਗਿਆ ਕਾਂਸਟੇਬਲ, SSP ਨੇ ਕੀਤਾ ਸਸਪੈਂਡ
ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਮਾਡਲ ਟਾਊਨ, ਨਿਊ ਜਵਾਹਰ ਨਗਰ, ਲਾਜਪਤ ਨਗਰ, ਮਾਸਟਰ ਤਾਰਾ ਸਿੰਘ ਨਗਰ, ਮਾਡਰਨ ਕਾਲੋਨੀ, ਜੇ. ਪੀ. ਨਗਰ, ਗੁਰੂ ਤੇਗ ਬਹਾਦਰ ਨਗਰ, ਸਤਕਰਤਾਰ ਨਗਰ, ਆਦਰਸ਼ ਨਗਰ, ਦਿਲਬਾਗ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਵਿਕਾਸਪੁਰੀ, ਜਲੰਧਰ ਕੁੰਜ, ਬਸੰਤ ਐਵੇਨਿਊ, ਚਰਨਜੀਤਪੁਰਾ, ਜਲੰਧਰ ਹਾਈਟਸ, ਕੋਟ ਕਿਸ਼ਨ ਚੰਦ, ਹਰਬੰਸ ਨਗਰ, ਸ਼ਾਸਤਰੀ ਨਗਰ, ਸੇਠ ਹੁਕਮ ਚੰਦ ਕਾਲੋਨੀ, ਕਾਲੀਆ ਕਾਲੋਨੀ, ਨਿਊ ਡਿਫੈਂਸ ਕਾਲੋਨੀ, ਰਮਨੀਕ ਨਗਰ, ਬਦਰੀ ਦਾਸ ਕਾਲੋਨੀ, ਮਖਦੂਮਪੁਰਾ, ਛੋਟੀ ਬਾਰਾਦਰੀ, ਅਰਬਨ ਅਸਟੇਟ, ਬਸਤੀ ਬਾਵਾ ਖੇਲ, ਬਸਤੀ ਗੁਜ਼ਾਂ, ਬਸਤੀ ਦਾਨਿਸ਼ਮੰਦਾਂ, ਜਵਾਲਾ ਨਗਰ, ਮਕਸੂਦਾਂ ਸਮੇਤ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ
ਇਨ੍ਹਾਂ ਨੇ ਤੋੜਿਆ ਦਮ
45 ਸਾਲਾ ਬਬਲੀ
50 ਸਾਲਾ ਕ੍ਰਿਸ਼ਨਾ ਦੇਵੀ
55 ਸਾਲਾ ਰਣਜੀਤ
55 ਸਾਲਾ ਸੁਦੇਸ਼ ਕੁਮਾਰੀ
55 ਸਾਲਾ ਰਾਮ ਲੁਭਾਇਆ
57 ਸਾਲਾ ਗੁਰਮੀਤ ਕੌਰ
65 ਸਾਲਾ ਪਰਮਜੀਤ ਕੌਰ
65 ਸਾਲਾ ਸਵਿੰਦਰ ਸਿੰਘ
65 ਸਾਲਾ ਸਤਪਾਲ ਸ਼ਰਮਾ
74 ਸਾਲਾ ਗੁਰਮੀਤ ਕੌਰ
78 ਸਾਲਾ ਦਯਾਵੰਤੀ
ਇਹ ਵੀ ਪੜ੍ਹੋ: ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ
3374 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 703 ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ਨੀਵਾਰ 3374 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 703 ਹੋਰ ਰਿਕਵਰ ਹੋ ਗਏ। ਮਹਿਕਮਿਆਂ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5016 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-987386
ਨੈਗੇਟਿਵ ਆਏ-875876
ਪਾਜ਼ੇਟਿਵ ਆਏ-52949
ਡਿਸਚਾਰਜ ਹੋਏ-46248
ਮੌਤਾਂ ਹੋਈਆਂ-1227
ਐਕਟਿਵ ਕੇਸ-5474
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ ਅਤੇ ਬਾਦਲ ਦਾ ਸਾਥ ਛੱਡਣ ਪੰਜਾਬੀ : ਲੱਖਾ ਸਿਧਾਣਾ
NEXT STORY