ਜਲੰਧਰ- ਜਲੰਧਰ ਜ਼ਿਲ੍ਹੇ ਵਿਚ ਲਗਾਤਾਰ ਕੋਰੋਨਾ ਦਾ ਕੇਸ ਵੱਧਦੇ ਜਾ ਰਹੇ ਹਨ। ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਵਿਚ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਜਦੋਂ ਇਥੋਂ 510 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਜ਼ਿਲ੍ਹੇ ਵਿਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਲੰਧਰ ਜ਼ਿਲ੍ਹੇ ਵਿਚ ਅਜੇ 100 ਤੋਂ ਵਧੇਰੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼ ਘੁੰਮ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ
ਇਥੇ ਦੱਸ ਦੇਈਏ ਕਿ ਸਿਹਤ ਮਹਿਕਮੇ ਵੱਲੋਂ ਬੁੱਧਵਾਰ ਨੂੰ ਜੋ ਜਾਣਕਾਰੀ ਪ੍ਰੈੱਸ ਨੂੰ ਦਿੱਤੀ ਗਈ, ਉਸ ਮੁਤਾਬਕ ਜ਼ਿਲ੍ਹੇ ’ਚ ਇਸ ਸਮੇਂ ਕੋਰੋਨਾ ਦੇ ਕੁਲ 1704 ਐਕਟਿਵ ਕੇਸ ਹਨ। ਇਨਾਂ ’ਚੋਂ ਸਿਰਫ਼ 244 ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਹਨ। ਬਾਕੀ ਮਰੀਜ਼ਾਂ ’ਚੋਂ 1012 ਆਪਣੇ ਘਰਾਂ ਵਿਚ ਆਈਸੋਲੇਟ ਹਨ ਅਤੇ 280 ਮਰੀਜ਼ਾਂ ਨਾਲ ਸਿਹਤ ਮਹਿਕਮੇ ਨੇ ਹਾਲੇ ਸੰਪਰਕ ਕਰਨਾ ਹੈ ਅਤੇ 168 ਪਾਜ਼ੇਟਿਵ ਮਰੀਜ਼ ਟਰੇਸ ਨਹੀਂ ਹੋ ਰਹੇ।
ਇਹ ਵੀ ਪੜ੍ਹੋ : ਨੂੰਹ ਵੱਲੋਂ ਕੀਤੀ ਬੇਇੱਜ਼ਤੀ ਨਾ ਸਹਾਰ ਸਕਿਆ ਸਹੁਰਾ, ਚੁੱਕਿਆ ਖ਼ੌਫ਼ਨਾਕ ਕਦਮ
ਉਕਤ ਅੰਕੜਿਆਂ ਨੂੰ ਦੇਖ ਕੇ ਹਰ ਕੋਈ ਇਸ ਗੱਲ ਦਾ ਅੰਦਾਜ਼ਾ ਆਸਾਨੀ ਨਾਲ ਲਗਾ ਸਕਦਾ ਹੈ ਕਿ ਜੋ ਪਾਜ਼ੇਟਿਵ ਮਰੀਜ਼ ਟਰੇਸ ਨਹੀਂ ਹੋ ਰਹੇ, ਉਹ ਆਮ ਲੋਕਾਂ ਦਰਮਿਆਨ ਘੁੰਮ ਰਹੇ ਹਨ। ਇਥੇ ਹੀ ਬਸ ਨਹੀਂ, ਜੋ ਮਰੀਜ਼ ਘਰਾਂ ’ਚ ਆਈਸੋਲੇਟ ਹਨ, ਉਨ੍ਹਾਂ ’ਤੇ ਵੀ ਸਿਹਤ ਮਹਿਕਮੇ ਦੀ ਕੋਈ ਨਿਗਰਾਨੀ ਨਾ ਹੋਣ ਕਾਰਣ ਉਨ੍ਹਾਂ ’ਚੋਂ ਕਈ ਲੋੜ ਸਮੇਂ ਘਰ ਤੋਂ ਬਾਹਰ ਜ਼ਰੂਰ ਨਿਕਲਦੇ ਹੋਣਗੇ। ਇਸ ਲਈ ਹਰ ਕਿਸੇ ਨੂੰ ਸਾਵਧਾਨ ਹੋਣਾ ਇਸ ਲਈ ਜ਼ਰੂਰੀ ਹੈ ਕਿ ਨਾ ਜਾਣੇ ਕਦੋਂ ਤੁਸੀਂ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆ ਜਾਓ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ, ਕਿਹਾ-‘ਅਮਰਿੰਦਰ ਭਾਰਤੀਆਂ ਦੇ ਹੱਕ ’ਚ ਖੜ੍ਹਾ’
ਨੋਟ- ਜਲੰਧਰ ਸ਼ਹਿਰ ਵਿਚ ਵੱਧ ਰਹੇ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ
ਮਾਮਲਾ ਜੂਏ ’ਚ ਪੁਲਸ ਦੀ ਰੇਡ ਦਾ : ਜਾਨ ਤੋਂ ਮਾਰਨ ਲਈ ਚਲਾਈਆਂ ਅੰਨੇਵਾਹ ਗੋਲੀਆਂ
NEXT STORY