ਕਪੂਰਥਲਾ (ਭੂਸ਼ਣ/ਮਹਾਜਨ)— ਕਰਫਿਊ ਦੌਰਾਨ ਕਪੂਰਥਲਾ 'ਚੋਂ ਖੌਫਨਾਕ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਥੇ ਮਾਮੂਲੀ ਗੱਲ ਪਿੱਛੇ ਇਕ ਡਿਪੂ ਹੋਲਡਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਕਣਕ ਵੰਡਣ ਨੂੰ ਲੈ ਕੇ ਚੱਲ ਰਹੀ ਸਕੀਮ ਦੇ ਤਹਿਤ ਆਪਣੇ ਪਰਿਵਾਰ ਨੂੰ ਕਣਕ ਦੀ ਪਰਚੀ ਨਾ ਮਿਲਣ ਤੋਂ ਖਫਾ ਇਕ ਔਰਤ, ਉਸ ਦੇ ਦੋ ਲੜਕੇ ਅਤੇ ਇਕ ਹੋਰ ਵਿਅਕਤੀ ਮਿਲ ਕੇ ਇਕ ਡਿਪੂ ਹੋਲਡਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਚਾਰੇ ਮੁਲਜਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਮੁਲਜਮਾਂ ਦੀ ਤਲਾਸ਼ 'ਚ ਛਾਪਾਮਾਰੀ ਮੁਹਿੰਮ ਤੇਜ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕਣਕ ਵੰਡਣ ਦੀ ਸਕੀਮ ਦੇ ਤਹਿਤ ਸਥਾਨਕ ਮੁਹੱਲਾ ਲਾਹੌਰੀ ਗੇਟ ਵਾਸੀ ਡਿਪੂ ਹੋਲਡਰ ਅਨਿਲ ਮਹਾਜਨ ਪੁੱਤਰ ਘਸੀਟਾ ਰਾਮ ਮੁਹੱਲਾ ਕਿਲੇਵਾਲਾ 'ਚ ਸਰਕਾਰੀ ਕਣਕ ਦੀਆਂ ਪਰਚੀਆਂ ਵੰਡ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦੌਲਤੀ ਰਾਮ ਦੇ ਘਰ ਨੇੜੇ ਪੁੱਜਿਆ ਤਾਂ ਘਰ ਦੇ ਬਾਹਰ ਖੜ੍ਹੀ ਦੌਲਤੀ ਰਾਮ ਦੀ ਪਤਨੀ ਬਲਦੇਵ ਕੌਰ, ਉਸ ਦੇ ਦੋਵੇਂ ਲੜਕਿਆਂ ਨਰਿੰਦਰ ਤੇ ਜੋਬਨ ਨੇ ਆਪਣੇ ਇਕ ਹੋਰ ਸਾਥੀ ਅਰਜੁਨ ਦੇ ਨਾਲ ਮਿਲ ਕੇ ਡਿਪੂ ਹੋਲਡਰ ਅਨਿਲ ਮਹਾਜਨ 'ਤੇ ਸਰਕਾਰੀ ਕਣਕ ਦੀ ਪਰਚੀ ਦੇਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਡਿਪੂ ਹੋਲਡਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਨਾਮ ਸਰਕਾਰੀ ਲਿਸਟ 'ਚ ਨਹੀ ਹੈ ਤਾਂ ਚਾਰੇ ਭੜਕ ਗਏ ਅਤੇ ਉਨ੍ਹਾਂ ਨੇ ਗੁੱਸੇ 'ਚ ਆ ਕੇ ਅਨਿਲ ਮਹਾਜਨ ਦੀ ਭਾਰੀ ਕੁੱਟਮਾਰ ਕਰ ਦਿੱਤੀ। ਜਿਸ ਦੌਰਾਨ ਅਨਿਲ ਮਹਾਜਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਤਲ ਕਰਨ ਪਿੱਛੋਂ ਮੁਲਜ਼ਮ ਹੋਏ ਫਰਾਰ
ਘਟਨਾ ਨੂੰ ਅੰਜਾਮ ਦੇ ਕੇ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਬਾਅਦ 'ਚ ਲੋਕਾਂ ਦੀ ਸੂਚਨਾ ਪਾ ਕੇ ਮੌਕੇ 'ਤੇ ਪੁੱਜੇ ਐੱਸ. ਪੀ. ਨਾਰਕੋਟਿਕਸ ਮਨਦੀਪ ਸਿੰਘ, ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਪਾਲ ਸਿੰਘ ਅਤੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਮ੍ਰਿਤਕ ਅਨਿਲ ਮਹਾਜਨ ਦੇ ਬੇਟੇ ਦੁਸ਼ਾਂਤ ਦੇ ਬਿਆਨਾਂ ਦੇ ਆਧਾਰ 'ਤੇ ਚਾਰਾਂ ਮੁਲਜ਼ਮਾਂ ਬਲਦੇਵ ਕੌਰ, ਨਰਿੰਦਰ, ਜੋਬਨ ਅਤੇ ਅਰਜੁਨ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਉੱਥੇ ਹੀ ਮ੍ਰਿਤਕ ਡਿਪੂ ਹੋਲਡਰ ਅਨਿਲ ਮਹਾਜਨ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਭੇਜ ਦਿੱਤੀ ਗਈ ਹੈ।
ਮੋਗਾ 'ਚ ਕੋਰੋਨਾ ਨੇ ਫੜ੍ਹੀ ਰਫਤਾਰ, 9 ਹੋਰ ਮਾਮਲੇ ਆਏ ਸਾਹਮਣੇ
NEXT STORY