ਬੇਗੋਵਾਲ (ਰਜਿੰਦਰ)— ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਇਸ ਪ੍ਰਕੋਪ ਦੇ ਚੱਲਦਿਆਂ ਕਪੂਰਥਲਾ ਦੇ ਹਲਕਾ ਭੁਲੱਥ ਵਿਖੇ ਬੇਗੋਵਾਲ ਇਲਾਕੇ 'ਚ 70 ਸਾਲਾ ਬੀਬੀ ਦੀ ਮੌਤ ਹੋਈ ਹੈ। ਉਕਤ ਬੀਬੀ ਦੀ ਪਛਾਣ ਜਸਵੀਰ ਕੌਰ ਪਤਨੀ ਪਲਵਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ ਅਤੇ ਇਹ ਬੇਗੋਵਾਲ ਤੋਂ ਨੇੜਲੇ ਪਿੰਡ ਮਿਆਣੀ ਭੱਗੂਪੁਰੀਆਂ ਦੀ ਵਸਨੀਕ ਹੈ। ਇਸ ਦਾ ਅੰਤਿਮ ਸੰਸਕਾਰ ਅੱਜ ਇਸ ਦੇ ਪਿੰਡ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਕੀਤਾ ਗਿਆ। ਦੱਸ ਦੇਈਏ ਕਿ ਇਹ ਬੀਬੀ ਗੁਰਦੇ ਦੀ ਸਮਸਿਆ ਕਰਕੇ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਸੀ, ਜਿੱਥੇ 26 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਉਸ ਤੋਂ ਬਾਅਦ ਬੀਤੇ ਕੱਲ੍ਹ ਇਸ ਦੀ ਮੌਤ ਹੋ ਗਈ। ਇਸ ਦੇ ਇਲਾਵਾ ਇਕ ਕੇਸ ਵੀ ਪਾਜ਼ੇਟਿਵ ਪਾਇਆ ਗਿਆ ਹੈ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 3 ਮਰੀਜ਼ਾਂ ਦੀ ਗਈ ਜਾਨ ਤੇ ਵੱਡੀ ਗਿਣਤੀ 'ਚ ਮੁੜ ਮਿਲੇ ਕੇਸ
ਇਲਾਜ ਦੌਰਾਨ ਔਰਤ ਨਿਕਲੀ ਕੋਰੋਨਾ ਪਾਜ਼ੇਟਿਵ
ਇਸ ਦੇ ਇਲਾਵਾ ਨੇੜਲੇ ਪਿੰਡ ਨੰਗਲ ਲੁਬਾਣਾ ਦੀ 50 ਸਾਲਾ ਔਰਤ ਜਲੰਧਰ ਦੇ ਨਿੱਜੀ ਹਸਪਤਾਲ 'ਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਬੇਗੋਵਾਲ ਡਾ. ਕਿਰਨਪ੍ਰੀਤ ਕੌਰ ਸ਼ੇਖੋ ਨੇ ਕਰਦਿਆਂ ਦੱਸਿਆ ਕਿ ਇਹ ਬੀਬੀ ਛਾਤੀ 'ਚ ਦਰਦ ਦੀ ਸਮਸਿਆ ਕਰਕੇ 2 ਅਗਸਤ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋਈ ਸੀ, ਜਿਸ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਅੱਜ ਇਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਇਸ ਬੀਬੀ ਕੋਲ ਉਸ ਦਾ ਪਤੀ ਰਹਿੰਦਾ ਸੀ, ਜਿਸ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2026, ਲੁਧਿਆਣਾ 3870, ਜਲੰਧਰ 2666, ਮੋਹਾਲੀ 'ਚ 989, ਪਟਿਆਲਾ 'ਚ 2001, ਹੁਸ਼ਿਆਰਪੁਰ 'ਚ 593, ਤਰਨਾਰਨ 377, ਪਠਾਨਕੋਟ 'ਚ 456, ਮਾਨਸਾ 'ਚ 159, ਕਪੂਰਥਲਾ 340, ਫਰੀਦਕੋਟ 319, ਸੰਗਰੂਰ 'ਚ 1161, ਨਵਾਂਸ਼ਹਿਰ 'ਚ 273, ਰੂਪਨਗਰ 273, ਫਿਰੋਜ਼ਪੁਰ 'ਚ 565, ਬਠਿੰਡਾ 585, ਗੁਰਦਾਸਪੁਰ 668, ਫਤਿਹਗੜ੍ਹ ਸਾਹਿਬ 'ਚ 393, ਬਰਨਾਲਾ 318, ਫਾਜ਼ਿਲਕਾ 327, ਮੋਗਾ 455, ਮੁਕਤਸਰ ਸਾਹਿਬ 240 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 471 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ
ਮਾਛੀਵਾੜਾ ਸ਼ਹਿਰ ’ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
NEXT STORY