ਫਿਲੌਰ (ਭਾਖੜੀ)— ਬੀਤੇ ਦਿਨੀਂ ਪ੍ਰੇਮਿਕਾ ਦੀਆਂ ਤਸਵੀਰਾਂ ਵਾਇਰਲ ਕਰਨ 'ਤੇ ਗੁੱਸੇ 'ਚ ਆ ਕੇ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਸ਼ਾਦੀਸ਼ੁਦਾ ਪ੍ਰੇਮੀ ਦੇ ਘਰ ਤੋੜ-ਭੰਨ ਕਰ ਕੇ ਗੱਡੀ, ਸਕੂਟਰ ਅਤੇ ਹੋਰ ਸਾਮਾਨ ਨੂੰ ਅੱਗ ਲਗਾ ਕੇ ਪ੍ਰੇਮੀ ਦੀ ਪਤਨੀ ਨੂੰ ਨਗਨ ਕਰ ਕੇ ਵੀਡੀਓ ਤੱਕ ਬਣਾਈ ਸੀ। ਇਸ ਮਾਮਲੇ ਨੇ ਨਵਾਂ ਮੋੜ ਉਸ ਸਮੇਂ ਲੈ ਲਿਆ ਜਦੋਂ ਲੜਕੀ ਅਤੇ ਉਸ ਦਾ ਪ੍ਰੇਮੀ ਦੋਵੇਂ ਫਿਰ ਇਕੱਠੇ ਹੋ ਕੇ ਘਰੋਂ ਫਰਾਰ ਹੋ ਗਏ।
ਇਹ ਸੀ ਮਾਮਲਾ
ਅੱਜ ਤੋਂ ਤਿੰਨ ਹਫਤੇ ਪਹਿਲਾਂ ਨੇੜਲੇ ਪਿੰਡ 'ਚ ਰਾਤ ਸਮੇਂ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਸੀ, ਜਦੋਂ ਇਕ ਬੱਚੇ ਦੇ ਪਿਓ ਨੇ ਆਪਣੇ ਨਾਲ ਖਿੱਚੀਆਂ ਪ੍ਰੇਮਿਕਾ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਉਸ ਨੂੰ ਬਦਨਾਮ ਕਰਨ ਲਈ ਵਾਇਰਲ ਕਰ ਦਿੱਤੀਆਂ ਸਨ। ਇਸ ਗੱਲ ਦਾ ਪਤਾ ਜਦ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਮੁਤਾਬਕ 20-25 ਲੋਕ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆ ਗਏ। ਇਥੇ ਪਹੁੰਚ ਇਨ੍ਹਾਂ ਨੇ ਪਹਿਲਾਂ ਪੂਰੇ ਘਰ 'ਚ ਤੋੜ-ਭੰਨ ਕੀਤੀ ਅਤੇ ਘਰ 'ਚ ਖੜ੍ਹੀ ਲਗਜ਼ਰੀ ਕਾਰ ਨੂੰ ਵੀ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ: ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ
ਬਦਲਾ ਲੈਣ ਲਈ ਪ੍ਰੇਮੀ ਦੀ ਪਤਨੀ ਨੂੰ ਨਗਨ ਕਰਕੇ ਬਣਾਈ ਸੀ ਵੀਡੀਓ
ਬਦਲਾ ਲੈਣ ਲਈ ਪ੍ਰੇਮੀ ਦੀ ਪਤਨੀ ਨੂੰ ਨਗਨ ਕਰਕੇ ਉਸ ਦੀ ਫਿਲਮ ਬਣਾ ਲਈ। ਉਸ ਤੋਂ ਬਾਅਦ ਪ੍ਰੇਮਿਕਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹੋਏ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਪ੍ਰੇਮੀ ਨੂੰ ਠਹਿਰਾਉਂਦੇ ਹੋਏ ਕਈ ਵੱਡੇ ਖੁਲਾਸੇ ਕੀਤੇ। ਪੁਲਸ ਦੋਵੇਂ ਪਾਸੇ ਸ਼ਿਕਾਇਤ ਮਿਲਣ 'ਤੇ ਮਾਮਲੇ ਦਰਜ ਕਰ ਲਏ।
ਠੱਗਿਆ ਹੋਇਆ ਮਹਿਸੂਸ ਕਰ ਰਹੇ ਲੜਕਾ ਅਤੇ ਲੜਕੀ ਦੇ ਪਰਿਵਾਰ ਨੂੰ
ਪੂਰੇ ਘਟਨਾਚੱਕਰ ਨੇ ਬੀਤੇ ਦਿਨੀਂ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦ ਲੜਕੀ ਅਚਾਨਕ ਘਰੋਂ ਗਾਇਬ ਹੋ ਗਈ। ਇਸ ਤੋਂ ਪਹਿਲਾਂ ਲੜਕੀ ਦੇ ਪਰਿਵਾਰ ਵਾਲੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਕੋਲ ਕਰਦੇ ਰਹੇ। ਲੜਕੀ ਨੇ ਖੁਦ ਪੁਲਸ ਥਾਣੇ ਫੋਨ ਕਰ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਸਹੀ ਜਗ੍ਹਾ ਪੁੱਜ ਗਈ ਹੈ, ਉਸ ਨੂੰ ਤਲਾਸ਼ਣ ਦੀ ਲੋੜ ਨਹੀਂ। ਇਸ ਸਬੰਧ 'ਚ ਜਦ ਲੜਕੀ ਦੇ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਉਸੇ ਦਿਨ ਜਿਊਂਦੇ ਜੀ ਮਰ ਗਏ ਸਨ, ਜਦ ਲੜਕੇ ਨੇ ਉਨ੍ਹਾਂ ਦੀ ਲੜਕੀ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਸੀ।
ਇਹ ਵੀ ਪੜ੍ਹੋ: ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਪੁੱਜੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਸ ਨੇ ਵਿਆਹੁਤਾ ਹੁੰਦੇ ਹੋਏ ਉਨ੍ਹਾਂ ਦੀ ਲੜਕੀ ਨੂੰ ਪ੍ਰੇਮ ਜਾਲ 'ਚ ਫਸਾਇਆ। ਫਿਰ ਉਸ ਨੂੰ ਬਦਨਾਮ ਕੀਤਾ, ਹੁਣ ਜਦ ਪੁਲਸ ਉਸ ਦੇ ਖ਼ਿਲਾਫ਼ ਜਾਂਚ ਕਰ ਰਹੀ ਸੀ ਤਾਂ ਉਸ ਨੇ ਜਾਂਚ ਤੋਂ ਬਚਣ ਲਈ ਲੜਕੀ ਨੂੰ ਦੋਬਾਰਾ ਗੁੰਮਰਾਹ ਕਰ ਕੇ ਭਜਾ ਕੇ ਲੈ ਗਿਆ। ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਉਹ ਲੜਕੀ ਨੂੰ ਧਮਕਾ ਕੇ ਇਸ ਤਰ੍ਹਾਂ ਕਰਵਾ ਰਿਹਾ ਹੈ ਜਾਂ ਫਿਰ ਲੜਕੀ ਆਪਣੀ ਮਰਜ਼ੀ ਨਾਲ ਕਰ ਰਹੀ ਹੈ। ਉਹ ਤਾਂ ਇਸ ਤਰ੍ਹਾਂ ਦੇ ਇਨਸਾਨ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 2 ਮੌਤਾਂ ਹੋਣ ਦੇ ਨਾਲ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ
ਦੂਜੇ ਪਾਸੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਘਟਨਾ ਨੂੰ ਵਾਪਰੇ 3 ਹਫਤੇ ਹੋ ਗਏ। ਉਸ ਦਿਨ ਤੋਂ ਅੱਜ ਤੱਕ ਉਨ੍ਹਾਂ ਦਾ ਲੜਕਾ ਘਰ ਨਹੀਂ ਆਇਆ ਪਰ ਉਨ੍ਹਾਂ ਦੇ ਲੜਕੇ ਵੱਲੋਂ ਵਾਇਰਲ ਕੀਤੀਆਂ ਤਸਵੀਰਾਂ ਦੀ ਸਜ਼ਾ ਉਨ੍ਹਾਂ ਦੇ ਘਰ 'ਚ ਤੋੜ-ਭੰਨ ਕਰਕੇ ਅਤੇ ਉਸ ਦੀ ਪਤਨੀ ਦੇ ਕੱਪੜੇ ਪਾੜ ਕੇ ਉਸ ਦੀ ਫਿਲਮ ਬਣਾ ਕੇ ਉਨ੍ਹਾਂ ਨੂੰ ਕਿਉਂ ਦਿੱਤੀ? ਇਸ 'ਚ ਉਨ੍ਹਾਂ ਦਾ ਕੀ ਕਸੂਰ ਸੀ? ਉਹ ਤਾਂ ਖੁਦ ਚਾਹੁੰਦੇ ਹਨ ਕਿ ਪੁਲਸ ਜੋ ਵੀ ਦੋਸ਼ੀ ਹੈ, ਉਸ ਦੇ ਖ਼ਿਲਾਫ਼ ਕਾਰਵਾਈ ਕਰੇ। ਇਸ ਸਬੰਧ 'ਚ ਜਦ ਲਸਾੜਾ ਪੁਲਸ ਚੌਕੀ 'ਚ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਲੜਕੀ ਨੇ ਖੁਦ ਉਨ੍ਹਾਂ ਨੂੰ ਫੋਨ ਕਰਕੇ ਆਪਣੇ ਆਪ ਚਲੇ ਜਾਣ ਦੀ ਗੱਲ ਕਹੀ ਹੈ। ਲੜਕਾ-ਲੜਕੀ ਕਿੱਥੇ ਹਨ ਅਤੇ ਇਸ 'ਚ ਕੀ ਸੱਚਾਈ ਹੈ। ਉਸ ਦੀ ਉਹ ਜਾਂਚ ਕਰ ਰਹੇ ਹਨ। ਦੂਜਾ ਦੋਵੇਂ ਪਰਿਵਾਰਾਂ 'ਚ ਜੋ ਵੀ ਝਗੜੇ ਹੋਏ ਹਨ, ਉਨ੍ਹਾਂ ਦੇ ਮਾਮਲੇ ਪਹਿਲਾਂ ਹੀ ਦਰਜ ਕੀਤੇ ਹੋਏ ਹਨ।
ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਹਾਈਕੋਰਟ ਤੋਂ ਕਰਵਾਉਣ ਦੀ ਮੰਗ
NEXT STORY