ਖੰਨਾ/ਸਮਰਾਲਾ (ਵਿਪਨ)— ਪਿਛਲੇ ਇਕ ਮਹੀਨੇ ਤੋਂ ਕੋਰੋਨਾ ਵਾਇਰਸ ਕਾਰਨ ਪੂਰੇ ਭਾਰਤ 'ਚ ਕਰਫਿਊ ਲੱਗਿਆ ਹੋਇਆ ਹੈ, ਜਿਸ ਦੌਰਾਨ ਪੰਜਾਬ ਪੁਲਸ ਆਪਣੀ ਪੂਰੀ ਹੀ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਹੀ ਹੈ ਤਾਂ ਜੋ ਪਬਲਿਕ ਆਮ ਜਨਤਾ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ। ਅਜਿਹੇ 'ਚ ਸਮਰਾਲਾ ਦੀ ਪੁਲਸ ਨੇ ਇਕ ਮਿਸਾਲ ਕਾਇਮ ਕੀਤੀ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਦਾ ਗੜ੍ਹ ਰਹੇ ਨਵਾਂਸ਼ਹਿਰ 'ਚ ਖੁਸ਼ੀਆਂ ਦੀ ਰਹੀ ਦਸਤਕ, ਗੂੰਜਦੀਆਂ ਰਹੀਆਂ ਕਿਲਕਾਰੀਆਂ
ਸਮਰਾਲੇ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੇ ਆਪਣੀ ਬੇਟੀ ਦੇ ਜਨਮ ਦਿਨ 'ਤੇ ਕੇਕ ਲੈਣ ਲਈ ਪਾਸ ਦੇਣ ਲਈ ਬੇਨਤੀ ਕੀਤੀ ਸੀ ਪਰ ਪੰਜਾਬ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪਾਸ ਦੀ ਬਜਾਏ ਖੁਦ ਹੀ ਜਨਮ ਦਿਨ 'ਤੇ ਕੇਕ ਲੈ ਕੇ ਭੇਟ ਕੀਤਾ। ਉੱਥੇ ਹੀ ਦੂਜੇ ਪਾਸੇ ਜਨਮ ਦਿਨ 'ਤੇ ਕੇਕ ਭੇਟ ਕਰਨ 'ਤੇ ਪ੍ਰਗਤੀ ਕੌਰ ਦੇ ਪਰਿਵਾਰ ਵਾਲਿਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਪੰਜਾਬ ਪੁਲਸ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ 'ਡਿਜ਼ੀਟਲ ਰਿਮਬ੍ਰੈਂਸ ਵਾਲ' ਏ. ਸੀ. ਪੀ. ਕੋਹਲੀ ਨੂੰ ਕੀਤੀ ਸਮਰਪਿਤ
ਸਮਰਾਲਾ ਦੀ ਰਹਿਣ ਵਾਲੀ ਪ੍ਰਗਤੀ ਕੌਰ ਨੇ ਦੱਸਿਆ ਕਿ ਇਸ ਸਾਲ ਕੋਰੋਨਾ ਵਾਇਰਸ ਦੇ ਚਲਦੇ ਜੋ ਕਰਫਿਊ ਲੱਗਿਆ ਹੋਇਆ ਹੈ ਉਸ ਦੌਰਾਨ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਜਨਮ ਦਿਨ ਇਸ ਸਾਲ ਮਨਾਇਆ ਜਾਵੇਗਾ ਪਰ ਪੰਜਾਬ ਪੁਲਸ ਦੀ ਮਦਦ ਨਾਲ ਇਸ ਸਾਲ ਜੋ ਜਨਮ ਦਿਨ ਮੇਰਾ ਮਨਾਇਆ ਗਿਆ, ਉਹ ਮੈਨੂੰ ਹਮੇਸ਼ਾ ਯਾਦ ਰਹੇਗਾ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ
ਸੁਜਾਨਪੁਰ: ਕੋਰੋਨਾ ਨਾਲ ਮਰੀ ਪਹਿਲੀ ਔਰਤ ਦੀਆਂ ਅਸਥੀਆਂ 18 ਦਿਨਾਂ ਬਾਅਦ ਚੁੱਕੀਆਂ
NEXT STORY